ਪਟਿਆਲਾ ’ਚ ਲੰਗਰ ਦੌਰਾਨ ਤਕਰਾਰ ਦਾ ਮੁੱਦਾ ਗਰਮਾਇਆ/ ਪੁਲਿਸ ਅਧਿਕਾਰੀ ’ਤੇ ਲੱਗੇ ਗ਼ਲਤ ਸ਼ਬਦਾਵਲੀ ਦੇ ਇਲਜ਼ਾਮ/ ਮੁਆਫੀ ਨਾ ਮੰਗਣ ’ਤੇ ਸੜਕ ਜਾਮ ਕਰਨ ਦੀ ਚਿਤਾਵਨੀ

0
9

ਪਟਿਆਲਾ ਦੇ ਪਿੰਡ ਹੁਸੈਨਪੁਰ ਜੋਲਾਂ ਵਿਖੇ ਪੁਲਿਸ ਮੁਲਾਜਮ ਵੱਲੋਂ ਲੰਗਰ ਲਈ ਗਲਤ ਸ਼ਬਦਾਵਲੀ ਵਰਤਣ ਦਾ ਮੁੱਦਾ ਗਰਮਾ ਗਿਆ ਐ। ਪਿੰਡ ਵਾਸੀਆਂ ਨੇ ਦੋਸ਼ੀ ਪੁਲਿਸ ਮੁਲਾਜਮ ਤੋਂ ਆਪਣੇ ਸ਼ਬਦਾਂ ਲਈ ਮੁਆਫੀ ਦੀ ਦੀ ਮੰਗ ਕੀਤੀ ਐ। ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪੁਲਿਸ ਮੁਲਾਜਮ ਨੇ ਮੁਆਫੀ ਨਾ ਮੰਗੀ ਤਾਂ ਉਹ ਰੋਡ ਜਾਮ ਕਰ ਦੇਣਗੇ। ਪਿੰਡ ਵਾਸੀਆਂ ਦੇ ਦੱਸਣ ਮੁਤਾਬਕ ਉਕਤ ਪੁਲਿਸ ਮੁਲਜ਼ਮ ਵੱਲੋਂ ਲੰਗਰ ਵਰਤਾ ਰਹੇ ਸੇਵਾਦਾਰਾਂ ਨਾਲ ਅਤੀ ਘਟੀਆ ਸ਼ਬਦੀਵਲੀ ਵਰਤੀ ਗਈ ਐ।
ਲੋਕਾਂ ਦਾ ਇਲਜਾਮ ਐ ਕਿ ਉਕਤ ਪੁਲਿਸ ਮੁਲਾਜਮ ਸੜਕ ਤੇ ਲੰਗਰ ਕਾਰਨ ਜਾਮ ਲੱਗਿਆ ਵੇਖ ਕੇ ਪਹਿਲਾਂ ਬਹਿਸ਼ ਕੀਤੀ ਅਤੇ ਕਥਿਤ ਤੌਰ ’ਤੇ  “ਤੁਸੀਂ ਇੱਥੇ ਗੰਦ ਪਾ ਰੱਖਿਆ ਹੈ” ਕਿਹਾ ਸੀ।
ਇਸ ਬਿਆਨ ਤੋਂ ਬਾਅਦ ਪਿੰਡ ਵਿੱਚ ਮਾਮਲਾ ਗਰਮਾ ਗਿਆ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਸੰਬੰਧਤ ਪੁਲਿਸ ਮੁਲਾਜ਼ਮ ਅੱਜ ਸ਼ਾਮ ਤੱਕ ਗੁਰੂ ਘਰ ਵਿੱਚ ਜਾ ਕੇ ਸੰਗਤ ਕੋਲੋਂ ਮਾਫ਼ੀ ਨਹੀਂ ਮੰਗਦਾ, ਤਾਂ ਕੱਲ੍ਹ ਤੋਂ ਧਰਨਾ ਸ਼ੁਰੂ ਕੀਤਾ ਜਾਵੇਗਾ ਅਤੇ ਪਟਿਆਲਾ-ਚੀਕਾ ਸੜਕ ਨੂੰ ਵੀ ਜਾਮ ਕੀਤਾ ਜਾਵੇਗਾ।
ਪਿੰਡ ਵਾਸੀਆਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਉਂਦੇ ਆ ਰਹੇ ਹਨ। ਉਨ੍ਹਾਂ ਮੁਤਾਬਕ ਕੱਲ੍ਹ ਲੰਗਰ ਦੌਰਾਨ ਸੜਕ ਕੰਢੇ ਖੜ੍ਹੇ ਵਾਹਨਾਂ ਵਿੱਚੋਂ ਇੱਕ ਕਾਰ ਦਾ ਸਾਈਡ ਸ਼ੀਸ਼ਾ ਦੂਜੇ ਵਾਹਨ ਨਾਲ ਟੱਚ ਹੋ ਕੇ ਟੁੱਟ ਗਿਆ ਸੀ, ਪਰ ਦੋਵੇਂ ਵਾਹਨ ਚਾਲਕ ਬਿਨਾਂ ਕਿਸੇ ਵਿਵਾਦ ਦੇ ਉਥੋਂ ਚਲੇ ਗਏ। ਇਸ ਤੋਂ ਬਾਅਦ ਪਵਿੱਤਰ ਸਿੰਘ ਨਾਮਕ ਪੁਲਿਸ ਮੁਲਾਜ਼ਮ, ਜੋ ਕਿ ਰੋਹੜ ਜਗੀਰ ਪੁਲਿਸ ਚੌਂਕੀ ਵਿੱਚ ਤੈਨਾਤ ਹੈ, ਮੌਕੇ ’ਤੇ ਪਹੁੰਚਿਆ ਅਤੇ ਸੰਗਤ ਨੂੰ ਕਥਿਤ ਤੌਰ ’ਤੇ ਕਿਹਾ ਕਿ “ਤੁਸੀਂ ਤਿੰਨ ਦਿਨਾਂ ਤੋਂ ਇੱਥੇ ਗੰਦ ਪਾ ਰੱਖੀ ਹੈ।” ਇਸ ਟਿੱਪਣੀ ਨਾਲ ਲੋਕਾਂ ਦਾ ਗੁੱਸਾ ਭੜਕ ਗਿਆ ਅਤੇ ਪੁਲਿਸ ਮੁਲਾਜ਼ਮ ਨਾਲ ਭਾਰੀ ਬਹਿਸ ਹੋ ਗਈ।
ਹਾਲਾਂਕਿ ਬਾਅਦ ਵਿੱਚ ਪਿੰਡ ਦੇ ਸਮਝਦਾਰ ਲੋਕਾਂ ਅਤੇ ਸੰਗਤ ਵੱਲੋਂ ਸਮਝਾਉਣ ’ਤੇ ਪੁਲਿਸ ਮੁਲਾਜ਼ਮ ਨੂੰ ਉਥੋਂ ਵਾਪਸ ਭੇਜ ਦਿੱਤਾ ਗਿਆ, ਪਰ ਲੰਗਰ ਦੀ ਸਮਾਪਤੀ ਮਗਰੋਂ ਪਿੰਡ ਵਾਸੀਆਂ ਨੇ ਉਸਦੇ ਖ਼ਿਲਾਫ਼ ਕਾਰਵਾਈ ਦੀ ਮੰਗ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਗੁਰੂ ਘਰ ਵਿੱਚ ਆ ਕੇ ਮਾਫ਼ੀ ਨਾ ਮੰਗੀ ਗਈ, ਤਾਂ ਕੱਲ੍ਹ ਤੋਂ ਪਟਿਆਲਾ-ਚੀਕਾ ਮੁੱਖ ਮਾਰਗ ’ਤੇ ਵੱਡਾ ਧਰਨਾ ਲਾਇਆ ਜਾਵੇਗਾ।

LEAVE A REPLY

Please enter your comment!
Please enter your name here