
ਮੋਗਾ ਦੇ ਕਸਬਾ ਕੋਟ ਈਸੇ ਖਾ ਵਿਖੇ ਅੱਜ ਤੜਕਸਾਰ ਉਸ ਵੇਲੇ ਵੱਡਾ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇੱਕ ਦੁੱਧ ਵਾਲਾ ਕੈਂਟਰ, ਇੱਕ ਟਰੱਕ, ਕਾਰ ਅਤੇ ਇੱਕ ਮੋਟਰਸਾਈਕਲ ਵਿਚਾਲੇ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਮੋਟਰਸਾਈਕਲ ਚਾਲਕ ਦੁੱਧ ਵਾਲੇ ਕੈਂਟਰ ਅਤੇ ਟਰੱਕ ਦੇ ਵਿਚਕਾਰ ਹੀ ਫਸ ਗਿਆ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ। ਟਰੱਕ ਚਾਲਕ ਵੀ ਅੰਦਰ ਹੀ ਫੱਸ ਗਿਆ ਸੀ, ਜਿਸ ਨੂੰ ਬੜੀ ਮਸ਼ੱਕਤ ਤੋਂ ਬਾਅਦ ਬਾਹਰ ਕੱਢਿਆ ਗਿਆ। ਹਾਦਸੇ ਤੋਂ ਬਾਅਦ ਮੌਕੇ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਹਨ। ਜ਼ਖਮੀਆਂ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਐ।
ਜਾਣਕਾਰੀ ਦਿੰਦਿਆਂ ਰਾਜਾ ਸਿੰਘ ਜੋ ਕਿ ਮੋਟਰਸਾਈਕਲ ਤੇ ਪਿੱਛੇ ਬੈਠਾ ਹੋਇਆ ਸੀ ਜਿਸਨੇ ਦੱਸਿਆ ਕਿ ਉਹ ਕੋਟ ਇਸੇ ਖਾ ਤੋਂ ਮੋਗਾ ਆਪਣੇ ਕੰਮ ਕਾਰ ਤੇ ਜਾ ਰਹੇ ਸੀ। ਉਸਨੇ ਦੱਸਿਆ ਕਿ ਇੱਕ ਦੁੱਧ ਵਾਲੀ ਗੱਡੀ ਜੋ ਕਿ ਕੰਡੇ ਤੋਂ ਬੈਕ ਹੋ ਰਹੀ ਸੀ ਪਰ ਅਸੀਂ ਸਾਈਡ ਤੇ ਹੀ ਖੜੇ ਹੋਏ ਸੀ ਕਿ ਪਿੱਛੇ ਤੋਂ ਟਰੱਕ ਆ ਰਿਹਾ ਸੀ ਜੋ ਕਿ ਸਾਡੇ ਵਿੱਚ ਪਿੱਛੋਂ ਵੱਜਿਆ ਮੈਂ ਸਾਈਡ ਤੇ ਹੋ ਗਿਆ ਪਰ ਮੋਟਰਸਾਈਕਲ ਚਾਲਕ ਨੂੰ ਉਤਰਨ ਦਾ ਮੌਕਾ ਨਹੀਂ ਮਿਲਿਆ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ ਜਦਕਿ ਮੈਂ ਬਚ ਗਿਆ ਹਾਂ।
ਮ੍ਰਿਤਕ ਮੋਟਰਸਾਈਕਲ ਚਾਲਕ ਦੇ ਭਤੀਜੇ ਲਵਪ੍ਰੀਤ ਸਿੰਘ ਉਹਨਾਂ ਦੱਸਿਆ ਕਿ ਮੇਰੇ ਤਾਇਆ ਜੀ ਮੋਗਾ ਦੇ ਮਸਾਲਾ ਫੈਕਟਰੀ ਵਿੱਚ ਕੰਮ ਕਰਦੇ ਸੀ। ਦੁੱਧ ਵਾਲੀ ਗੱਡੀ ਜੋ ਕਿ ਕੰਡੇ ਤੋਂ ਭਾਰ ਕਰਾ ਕੇ ਵਾਪਸ ਬੈਕ ਮੁੜ ਰਹੀ ਸੀ ਤਾਂ ਪਿੱਛੋਂ ਤੇਜ਼ ਰਫਤਾਰ ਟਰੱਕ ਜੋ ਕਿ ਬਜਰੀ ਦਾ ਭਰਿਆ ਹੋਇਆ ਸੀ ਜਿਸਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਜਿਸ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋ ਗਈ।
ਮੌਕੇ ਤੇ ਚਸਮਦੀਦ ਗੁਰਦੇਵ ਸਿੰਘ ਨੇ ਕਿਹਾ ਕਿ ਇੱਕ ਬਜਰੀ ਵਾਲਾ ਟਰੱਕ ਜੀ ਬਹੁਤ ਤੇਜ ਆ ਰਹੀ ਸੀ ਉਹ ਰੁਕੀ ਨਹੀਂ ਜਿਸ ਵਿੱਚ ਮੋਟਰਸਾਈਕਲ ਚਾਲਕ ਜੋ ਕਿ ਕੋਲ ਦੀ ਲੰਘ ਰਿਹਾ ਸੀ ਜਿਸ ਵਿੱਚ ਇੱਕ ਵਿਅਕਤੀ ਛਾਲ ਮਾਰ ਕੇ ਬਾਹਰ ਨਿਕਲ ਗਿਆ ਮੋਟਰਸਾਈਕਲ ਚਾਲਕ ਵਿੱਚ ਫਸ ਗਿਆ ਜਿਸ ਦੀ ਮੌਤ ਹੋ ਗਈ।
ਮੌਕੇ ਤੇ ਮੌਜੂਦ ਲੋਕਾਂ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੀ ਕਰੀਬ ਦੋ ਘੰਟੇ ਹੋ ਗਏ ਹਨ ਐਕਸੀਡੈਂਟ ਹਾਦਸੇ ਵਾਪਰੇ ਨੂੰ ਪਰ ਹਾਲੇ ਤੱਕ ਕੋਈ ਵੀ ਪੁਲਿਸ ਅਧਿਕਾਰੀ ਜਾਂ ਕੋਈ ਐਸਐਸਐਫ ਦੀ ਟੀਮ ਨਹੀਂ ਪਹੁੰਚੀ। ਹਾਦਸੇ ਤੋਂ ਬਾਅਦ ਮੌਕੇ ਤੋਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਹਨ। ਹਾਦਸੇ ਵਿਚ ਲੋਕਾਂ ਦੇ ਜ਼ਖਮੀ ਹੋਣ ਦੇ ਨਾਲ ਨਾਲ ਵਾਹਨਾਂ ਦਾ ਵੀ ਭਾਰੀ ਨੁਕਸਾਨ ਹੋਇਆ ਐ। ਟਰੱਕ ਚਾਲਕ ਨੂੰ ਕਰੇਨ ਤੇ ਲੋਕਾਂ ਦੀ ਮਦਦ ਨਾਲ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਜਾ ਸਕਿਆ। ਘਟਨਾ ਤੋਂ ਕਾਫੀ ਦੇਰ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।


