ਅੰਮ੍ਰਿਤਸਰ ਵਿਖੇ ਵਿਧਾਇਕ ਧਾਲੀਵਾਲ ਦੀ ਪ੍ਰੈੱਸ ਕਾਨਫਰੰਸ/ ਐਸਐਸਪੀ ’ਤੇ ਐਕਸ਼ਨ ਬਾਰੇ ਸਾਂਝਾ ਕੀਤੀ ਜਾਣਕਾਰੀ/ ਕਿਹਾ, ਭ੍ਰਿਸ਼ਟ ਅਫਸਰਾਂ ਖਿਲਾਫ ਇਦਾਂ ਹੀ ਹੋਵੇਗੀ ਕਾਰਵਾਈ

0
10

ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰਾ ਕੁਲਦੀਪ ਸਿੰਘ ਧਾਲੀਵਾਲ ਨੇ ਅੰਮ੍ਰਿਤਸਰ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਭ੍ਰਿਸ਼ਟ ਅਧਿਕਾਰੀਆਂ ਨੂੰ ਸਖਤ ਚਿਤਾਵਨੀ ਦਿੱਤੀ ਐ। ਐਸਐਸਪੀ ਉਤੇ ਵਿਜੀਲੈਂਸ ਦੇ ਐਕਸ਼ਨ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਮੇਸ਼ਾ ਕਰਪਟ ਅਫਸਰਾਂ ਦੇ ਖਿਲਾਫ ਇਦਾਂ ਹੀ ਕਾਰਵਾਈ ਕਰੇਗੀ ਤੇ ਮੈਂ ਪਹਿਲਾਂ ਵੀ ਹੋਰ ਵੀ ਅਫਸਰਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਮਾਨਦਾਰੀ ਦਾ ਨਾਲ ਕੰਮ ਕਰੋ, ਨਹੀਂ ਤਾਂ ਸਰਕਾਰ ਵੱਲੋਂ ਇਦਾਂ ਹੀ ਐਕਸ਼ਨ ਕੀਤਾ ਜਾਵੇਗਾ ਅਤੇ ਕਰਪਟ ਅਫਸਰਾਂ ਦੇ ਉੱਪਰ ਸਖਤ ਐਕਸ਼ਨ ਲਿਆ ਜਾਵੇਗਾ।
ਦੱਸਣਯੋਗ ਐ ਕਿ ਪੰਜਾਬ ਸਰਕਾਰ ਨੇ ਅੰਮ੍ਰਿਤਸਰ ਦੇ SSP ਵਿਜੀਲੈਂਸ ‘ਤੇ ਵੱਡਾ ਐਕਸ਼ਨ ਲੈਂਦੇ ਹੋਏ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਕੰਸਟ੍ਰਕਸ਼ਨ ਕੰਪਨੀ ਤਂ ਬਾਅਦ ਕਿਸੇ ਸੀਨੀਅਰ IAS ਅਫਸਰ ਦੀ ਸ਼ਿਕਾਇਤ ਤੋਂ ਬਾਅਦ ਇਹ ਕਾਰਵਾਈ ਹੋਈ ਹੈ। ਇਹ ਮਾਮਲਾ ਕਰੋੜਾਂ ਨਾਲ ਜੁੜੇ ਕਿਸੇ ਮਾਮਲੇ ਦ ਜਾਂਚ ਨਾਲ ਜੁੜਿਆ ਹੈ, ਜਿਸ ਵਿਚ ਜਾਂਚ ‘ਤੇ ਸਵਾਲ ਉਠ ਰਹੇ ਸਨ।
ਦੱਸਿਆ ਜਾ ਰਿਹਾ ਹੈ ਕਿ ਐੱਸ.ਐੱਸ.ਪੀ. ਨੂੰ ਇਸ ਸਾਲ ਮਾਰਚ ਵਿੱਚ ਐਸਐਸਪੀ ਵਿਜੀਲੈਂਸ ਨਿਯੁਕਤ ਕੀਤਾ ਗਿਆ ਸੀ। ਸਿਰਫ਼ ਨੌਂ ਮਹੀਨਿਆਂ ਦੇ ਅੰਦਰ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਮਨਿੰਦਰ ਸਿੰਘ ਨੂੰ ਵੀ ਦੋ ਮਹੀਨੇ ਪਹਿਲਾਂ ਸਸਪੈਂਡ ਕਰ ਦਿੱਤਾ ਗਿਆ ਸੀ।
ਸੂਤਰਾਂ ਮੁਤਾਬਕ ਇਹ ਮਾਮਲਾ ਅੰਮ੍ਰਿਤਸਰ ਦੇ ਪੌਸ਼ ਇਲਾਕੇ ਰਣਜੀਤ ਐਵੇਨਿਊ ਵਿਚ 55 ਕਰੋੜ ਰੁਪਏ ਦੇ ਟੈਂਡਰ ਨਾਲ ਜੁੜਿਆ ਹੋਇਆ ਹੈ। ਦੋਸ਼ ਹਨ ਕਿ ਸੀਵਰੇਜ ਅਤੇ ਸਟਰੀਟ ਲਾਈਟਾਂ ਆਦਿ ਵਿਕਾਸ ਕਾਰਜਾਂ ਲਈ ਜਾਰੀ ਕੀਤੇ ਗਏ ਕਰੋੜਾਂ ਰੁਪਏ ਬਿਨਾਂ ਕੋਈ ਕੰਮ ਕੀਤੇ ਹੀ ਵੰਡ ਦਿੱਤੇ ਗਏ ਸਨ। ਲਖਬੀਰ ਸਿੰਘ ਇਸ ਮਾਮਲੇ ਦੀ ਜਾਂਚ ਕਰ ਰਹੇ ਸਨ ਪਰ ਉਨ੍ਹਾਂ ਦੀ ਜਾਂਚ ‘ਤੇ ਸਵਾਲ ਉੱਠ ਰਹੇ ਸਨ। ਪੁਲਿਸ ਸੂਤਰਾਂ ਅਨੁਸਾਰ ਇਸ ਮਾਮਲੇ ਵਿਚ ਚਹੇਤਿਆਂ ਨੂੰ ਠੇਕੇ ਦਿਵਾਉਣ ਵਿਚ ਇਕ ਸਮਾਜ ਸੇਵੀ ਦੀ ਭੂਮਿਕਾ ਵੀ ਸ਼ੱਕੀ ਮੰਨੀ ਜਾ ਰਹੀ ਹੈ ਅਤੇ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾ ਸਕਦੀ ਹੈ।

LEAVE A REPLY

Please enter your comment!
Please enter your name here