ਪੰਜਾਬ ਗੁਰਦਾਸਪੁਰ ’ਚ ਗੱਡੀ ਸਵਾਰਾਂ ਨੂੰ ਲੁੱਟਣ ਦੀ ਕੋਸ਼ਿਸ਼/ ਬਚਣ ਦੌਰਾਨ ਕੋਸ਼ਿਸ਼ ਦੌਰਾਨ ਪਲਟੀ ਗੱਡੀ/ ਜਾਨੀ ਹਾਨੀ ਤੋਂ ਬਚਾਅ, ਗੱਡੀ ਦਾ ਭਾਰੀ ਨੁਕਸਾਨ By admin - December 27, 2025 0 9 Facebook Twitter Pinterest WhatsApp ਗੁਰਦਾਸਪੁਰ ਦੇ ਬਰਿਆਰ ਬਾਈਪਾਸ ‘ਤੇ ਲੁਟੇਰਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦੀ ਗੱਡੀ ਦੇ ਪਲਟਣ ਦੀ ਖਬਰ ਸਾਹਮਣੇ ਆਈ ਐ। ਘਟਨਾ ਵਿਚ ਗੱਡੀ ਸਵਾਰਾਂ ਦਾ ਬਾਅ ਰਿਹਾ ਜਦਕਿ ਗੱਡੀ ਨੂੰ ਕਾਫੀ ਨੁਕਸਾਨ ਪਹੁੰਚਿਆ ਐ। ਗੱਡੀ ਸਵਾਰਾਂ ਦੇ ਦੱਸਣ ਮੁਤਾਬਕ ਉਹ ਪਠਾਨਕੋਟ ਤੂੜ ਉਤਾਰ ਕੇ ਆ ਰਹੇ ਸਨ ਕਿ ਵਾਪਸ ਆਉਂਦਿਆਂ ਦੋ ਸਕੂਟਰੀ ਸਵਾਰ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਡਰਾਈਵਰ ਨੇ ਗੱਡੀ ਭਜਾ ਕੇ ਬਚਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ। ਇਸ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਗੱਡੀ ਦੇ ਕਲੀਨਰ ਗੁਰਮੀਤ ਵਾਸੀ ਬਖਸ਼ੀਵਾਲ ਨੇ ਦੱਸਿਆ ਕਿ ਉਹ ਅਤੇ ਉਸਦਾ ਡਰਾਈਵਰ ਜੌਨੀ ਪਠਾਨਕੋਟ ਤੋਂ ਤੂੜੀ ਉਤਾਰ ਕੇ ਵਾਪਸ ਆ ਰਹੇ ਸਨ। ਉਨ੍ਹਾਂ ਕੋਲ ਲਗਭਗ 40 ਹਜ਼ਾਰ ਰੁਪਏ ਦੀ ਨਕਦੀ ਸੀ। ਬਾਈਪਾਸ ‘ਤੇ ਪਹੁੰਚਣ ‘ਤੇ ਦੋ ਸਕੂਟਰੀ ਸਵਾਰਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਅੱਗੇ ਜਾ ਕੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਸਕੂਟਰੀ ਸਵਾਰਾਂ ਨੇ ਡਰਾਈਵਰ ਨੂੰ ਜਲਦੀ ਗੱਡੀ ਵਿੱਚ ਹੀ ਥੱਪੜ ਵੀ ਮਾਰਿਆ। ਇਸ ਦੌਰਾਨ ਉਸ ਨੇ ਡਰਾਈਵਰ ਨੂੰ ਗੱਡੀ ਭਜਾਉਣ ਲਈ ਕਿਹਾ ਪਰ ਭਜਾਉਣ ਦੀ ਕੋਸ਼ਿਸ਼ ਵਿੱਚ ਗੱਡੀ ਸੜਕ ਦੇ ਕਿਨਾਰੇ ਪਲਟ ਗਈ। ਇਹ ਦੇਖ ਕੇ ਸਕੂਟਰੀ ਸਵਾਰ ਮੌਕੇ ਤੋਂ ਭੱਜ ਗਏ। ਉਨ੍ਹਾਂ ਕਿਹਾ ਕਿ ਉਹ ਲੁੱਟ ਤੋਂ ਤਾਂ ਬਚ ਗਏ ਪਰ ਗੱਡੀ ਦਾ ਕਾਫ਼ੀ ਨੁਕਸਾਨ ਹੋਇਆ।