ਪੰਜਾਬ ਗੁਰਦਾਸਪੁਰ ’ਚ ਇਮੀਗ੍ਰੇਸ਼ਨ ਸੈਂਟਰ ’ਤੇ ਫਿਰ ਚੱਲੀ ਗੋਲੀ/ ਨਵੇਂ ਬੱਸ ਸਟੈਂਡ ਦੀ ਮਾਰਕੀਟ ਤੋਂ ਸਾਹਮਣੇ ਆਈ ਘਟਨਾ/ 5 ਤੋਂ 6 ਰਾਊਂਡ ਫਾਇਰ ਕਰ ਕੇ ਅਣਪਛਾਤੇ ਫਰਾਰ By admin - December 27, 2025 0 9 Facebook Twitter Pinterest WhatsApp ਗੁਰਦਾਸਪੁਰ ਸ਼ਹਿਰ ਅੰਦਰ ਗੋਲੀਬਾਰੀ ਦੀਆਂ ਘਟਨਾਵਾਂ ਦਾ ਸਿਲਸਿਲਾ ਰੁਕ ਨਹੀਂ ਰਿਹਾ। ਲਗਾਤਾਰ ਦੂਜੇ ਦਿਨ ਸ਼ਹਿਰ ਦੇ ਇਕ ਹੋਰ ਇਮੀਗ੍ਰੇਸ਼ਨ ਸੈਂਟਰ ਤੇ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਐ। ਘਟਨਾ ਨਵੇਂ ਬੱਸ ਸਟੈਂਡ ਦੀ ਮਾਰਕੀਟ ਤੋਂ ਸਾਹਮਣੇ ਆਈ ਐ। ਇੱਥੇ ਜੈਨਥ ਇਮੀਗ੍ਰੈਸ਼ਨ ਸੈਂਟਰ ਦੇ ਬਾਹਰ ਅਣਪਛਾਤੇ ਹਮਲਾਵਰ ਗੋਲੀਆਂ ਚਲਾ ਕੇ ਫਰਾਰ ਹੋ ਗਏ। ਹਮਲਾਵਰਾਂ ਨੇ 5 ਤੋਂ 6 ਰਾਊਡ ਫਾਇਰ ਕੀਤੇ ਜਿਨ੍ਹਾਂ ਵਿਚੋਂ 5 ਗੋਲੀਆਂ ਸੈਂਟਰ ਦੇ ਸ਼ਟਰ ਉਤੇ ਲੱਗੀਆਂ ਅਤੇ ਇਕ ਸ਼ੀਸ਼ੇ ਤੇ ਲੱਗੀ ਐ। ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਦਾ ਮਾਹੌਲ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ। ਦੱਸਣਯੋਗ ਐ ਕਿ ਵੀਰਵਾਰ ਦੀ ਰਾਤ ਨੂੰ ਵੀ ਇਕ ਇਮੀਗ੍ਰੇਸ਼ਨ ਸੈਂਟਰ ਤੇ ਗੋਲੀਆਂ ਚਲਾਈਆਂ ਗਈਆਂ ਸਨ। ਸੈਂਟਰ ਮਾਲਕ ਨੇ ਫਿਰੌਤੀ ਲਈ ਧਮਕੀ ਕਾਲਾਂ ਆਉਣ ਦੀ ਗੱਲ ਕਹੀ ਸੀ। ਬੀਤੀ ਰਾਤ ਵਾਲੀ ਘਟਨਾ ਨੂੰ ਵੀ ਫਿਰੌਤੀ ਨਾ ਮਿਲਣ ਦੀ ਸੂਰਤ ਵਿਚ ਕੀਤਾ ਹਮਲਾ ਮੰਨਿਆ ਜਾ ਰਿਹਾ ਐ। ਘਟਨਾ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।