ਪੰਜਾਬ ਹੁਸ਼ਿਆਰਪੁਰ ’ਚ ਬੱਸ ਤੇ ਟਰੱਕ ਵਿਚਾਲੇ ਹਾਦਸਾ/ ਹਾਦਸੇ ’ਚ ਟਰੱਕ ਚਾਲਕ ਗੰਭੀਰ ਜ਼ਖਮੀ By admin - December 27, 2025 0 6 Facebook Twitter Pinterest WhatsApp ਹੁਸ਼ਿਆਰਪੁਰ ਦੇ ਪਿੰਡ ਪਦਰਾਣਾ ਨੇੜੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇਕ ਬੱਸ ਤੇ ਟਰੱਕ ਵਿਚਾਲੇ ਟੱਕਰ ਹੋ ਗਈ। ਹਾਦਸੇ ਵਿਚ ਟਰੱਕ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਜਾਣਕਾਰੀ ਅਨੁਸਾਰ ਬੱਸ ਚੰਡੀਗੜ੍ਹ ਤੋਂ ਪਠਾਨਕੋਟ ਜਾ ਰਹੀ ਸੀ ਕਿ ਹੁਸ਼ਿਆਰਪੁਰ ਵੱਲੋਂ ਆਉਂਦੇ ਟਰੱਕ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਟਰੱਕ ਡਰਾਈਵਰ ਜ਼ਖਮੀ ਹੋਇਆ ਐ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਐ। ਬੱਸ ਦੇ ਕੰਡਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਪਠਾਨਕੋਟ ਨੂੰ ਜਾ ਰਹੇ ਸੀ ਅਤੇ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਵਾਲੀ ਸਾਈਡ ਤੋਂ ਆਏ ਟਰੱਕ ਨੇ ਗ਼ਲਤ ਸਾਈਡ ਤੋਂ ਟੱਕਰ ਮਾਰੀ। ਹਾਦਸੇ ਦੇ ਵਿੱਚ ਟਰੱਕ ਡਰਾਈਵਰ ਹੈਪੀ ਕੁਮਾਰ ਪੁੱਤਰ ਪਾਲੀ ਰਾਮ ਪਿੰਡ ਜੰਡਿਆਲੀ ਜਿਲ੍ਹਾ ਜਲੰਧਰ ਨੂੰ ਜਖਮੀ ਹਾਲਤ ਵਿੱਚ ਸਿਵਿਲ ਹਸਪਤਾਲ ਦਾਖਿਲ ਕਰਵਾਇਆ ਗਿਆ। ਥਾਣਾ ਗੜ੍ਹਸ਼ੰਕਰ ਤੋਂ ਮਹਿੰਦਰ ਸਿੰਘ ਏਐਸਆਈ ਨੇ ਦੱਸਿਆ ਕਿ ਸੜਕ ਸੁਰੱਖਿਆ ਫੋਰਸ ਵਲੋਂ ਟਰੱਕ ਡਰਾਈਵਰ ਨੂੰ ਸਿਵਿਲ ਹਸਪਤਾਲ ਗੜ੍ਹਸ਼ੰਕਰ ਭੇਜਿਆ ਗਿਆ।