ਪੰਜਾਬ ਜਲੰਧਰ ’ਚ ਗੁਰਦੁਆਰਾ ਸਾਹਿਬ ਅੰਦਰ ਦਾਖ਼ਲ ਹੋਇਆ ਚੋਰ/ ਲੋਕਾਂ ਨੇ ਕੁਟਾਪਾ ਚਾੜ੍ਹਣ ਬਾਅਦ ਕੀਤਾ ਪੁਲਿਸ ਹਵਾਲੇ By admin - December 27, 2025 0 13 Facebook Twitter Pinterest WhatsApp ਜਲੰਧਰ ਦੇ ਅਵਤਾਰ ਨਗਰ ਸਥਿਤ ਗੁਰਦੁਆਰਾ ਸਾਹਿਬ ਅੰਦਰ ਇਕ ਚੋਰ ਵੱਲੋਂ ਚੋਰੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਐ। ਇੱਥੇ ਰਾਤ 11:30 ਵਜੇ ਦੇ ਕਰੀਬ ਇੱਕ ਚੋਰ ਗੇਟ ਟੱਪ ਕੇ ਗੁਰਦੁਆਰਾ ਸਾਹਿਬ ਦਾਖਲ ਹੋ ਗਿਆ। ਇਸ ਦੀ ਭਿਣਕ ਪੈਣ ਤੇ ਲੋਕ ਇਕੱਠਾ ਹੋ ਗਏ, ਜਿਨ੍ਹਾਂ ਨੇ ਚੋਰ ਨੂੰ ਫੜ ਕੇ ਕੁਟਾਪਾ ਚਾੜਣ ਬਾਅਦ ਪੁਲਿਸ ਹਵਾਲੇ ਕਰ ਦਿੱਤਾ। ਚੋਰ ਕੋਲੋਂ ਸਰਿੰਜ ਤੋਂ ਇਲਾਵਾ ਨਕਦੀ ਬਰਾਮਦ ਹੋਈ ਐ। ਘਟਨਾ ਤੋਂ ਬਾਦ ਲੋਕਾਂ ਅੰਦਰ ਗੁੱਸਾ ਪਾਇਆ ਜਾ ਰਿਹਾ ਐ। ਲੋਕਾਂ ਨੇ ਚੋਰ ਨੂੰ ਫੜ ਕੇ ਵੀਡੀਓ ਵੀ ਬਣਾਈ। ਫੜੇ ਜਾਣ ‘ਤੇ, ਚੋਰ ਨੇ ਖੁਦ ਵੀਡੀਓ ਵਿੱਚ ਮੰਨਿਆ ਕਿ ਉਹ ਚੋਰੀ ਕਰਨ ਦੇ ਇਰਾਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਇਆ ਸੀ। ਫੜੇ ਜਾਣ ਤੋਂ ਬਾਅਦ ਗੁਰੂਘਰ ਦੇ ਮੈਂਬਰਾਂ ਤੇ ਸੰਗਤ ਨੇ ਉਸ ਦੀ ਛਿੱਤਰ ਪਰੇਡ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਨੌਜਵਾਨ ਕੁਝ ਸਮੇਂ ਤੋਂ ਗੁਰੂਘਰ ਵਿੱਚ ਨਿਯਮਿਤ ਤੌਰ ‘ਤੇ ਆਉਂਦਾ ਸੀ, ਸੇਵਾ ਕਰਨ ਦੇ ਬਹਾਨੇ ਗੁਰਦੁਆਰੇ ਵਿੱਚ ਰੱਖੇ ਦਾਨ ਬਕਸੇ ਵਿੱਚੋਂ ਪੈਸੇ ਕੱਢ ਲੈਂਦਾ ਸੀ। ਗੁਰਦੁਆਰਾ ਪ੍ਰਬੰਧਕਾਂ ਨੂੰ ਪਹਿਲਾਂ ਹੀ ਦਾਨ ਬਕਸੇ ਵਿੱਚ ਪੈਸੇ ਦੀ ਘਾਟ ਦਾ ਸ਼ੱਕ ਸੀ, ਜਿਸ ਕਾਰਨ ਸੰਗਤ ਦੇ ਕੁਝ ਮੈਂਬਰਾਂ ਨੇ ਨਿਗਰਾਨੀ ਰੱਖੀ ਜਾ ਰਹੀ ਸੀ। ਘਟਨਾ ਵਾਲੇ ਦਿਨ, ਜਦੋਂ ਦੋਸ਼ੀ ਨੌਜਵਾਨ ਦਾਨ ਬਕਸੇ ਵਿੱਚੋਂ ਪੈਸੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਉੱਥੇ ਮੌਜੂਦ ਲੋਕਾਂ ਨੇ ਉਸਨੂੰ ਦੇਖ ਲਿਆ ਅਤੇ ਤੁਰੰਤ ਉਸਨੂੰ ਫੜ ਲਿਆ। ਘਟਨਾ ਵਾਲੀ ਥਾਂ ‘ਤੇ ਵੱਡੀ ਭੀੜ ਇਕੱਠੀ ਹੋ ਗਈ ਜਿਨ੍ਹਾਂ ਨੇ ਮੁਲਜਮ ਦਾ ਕੁਟਾਪਾ ਵੀ ਚਾੜਿਆ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ।