ਅੰਮ੍ਰਿਤਸਰ ’ਚ ਸੈਲੂਨ ਅੰਦਰ ਦਿਨ-ਦਿਹਾੜੇ ਲੁੱਟ/ ਸੈਲੂਨ ਅੰਦਰ ਦਾਖਲ ਹੋ ਕੇ ਚੈਨੀ ਖੋਹ ਕੇ ਫਰਾਰ/ ਪੀੜਤਾ ਨੇ ਮੰਗਿਆ ਇਨਸਾਫ਼

0
9

ਅੰਮ੍ਰਿਤਸਰ ਸ਼ਹਿਰ ਅੰਦਰ ਲੁੱਟ-ਖੋਹ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਮਾਮਲਾ ਸ਼ਹਿਰ ਦੇ ਹਕੀਮਾਂ ਇਲਾਕੇ ਤੋਂ ਸਾਹਮਣੇ ਆਇਆ ਐ, ਜਿੱਥੇ ਦਿਨ ਦਿਹਾੜੇ ਸੈਲੂਨ ਅੰਦਰ ਦਾਖਲ ਹੋਇਆ ਲੁਟੇਰਾ ਚੈਨੀ ਖੋਹ ਕੇ ਫਰਾਰ ਹੋ ਗਿਆ। ਖੋਹ ਦੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਸਾਹਮਣੇ ਆਈਆਂ ਤਸਵੀਰਾਂ ਵਿਚ ਇਕ ਲੁਟੇਰਾ ਐਕਟਿਵਾ ਤੇ ਸਵਾਰ ਹੋ ਕੇ ਆਉਂਦਾ ਤੇ ਦੁਕਾਨ ਅੰਦਰੋਂ ਹਥਿਆਰ ਸਮੇਤ ਨਿਕਲਦਾ ਦਿਖਾਈ ਦੇ ਰਿਹਾ ਐ। ਸੈਲੂਨ ਮਾਲਕ ਮਹਿਲਾ ਨੇ ਪੁਲਿਸ ਤੋਂ ਕਾਰਵਾਈ ਦੀ ਮੰਗ ਕੀਤੀ ਐ।
ਸੈਲੂਨ ਦੀ ਮਾਲਕ ਸੀਮਾ ਦੇ ਦੱਸਣ ਮੁਤਾਬਕ ਉਹ 27 ਸਾਲਾਂ ਤੋਂ ਦੁਕਾਨ ਚਲਾ ਰਹੀ ਐ ਪਰ ਪਹਿਲਾਂ ਕਦੇ ਵੀ ਅਜਿਹੀ ਘਟਨਾ ਨਵੀਂ ਵਾਪਰੀ। ਉਸਨੇ ਕਿਹਾ ਕਿ ਘਟਨਾ ਦੇ ਸਮੇਂ ਉਹ ਘਰ ਅੰਦਰ ਮੌਜੂਦ ਨਹੀਂ ਸੀ ਅਤੇ ਉਸ ਦੇ ਬੱਚੇ ਸੈਲੂਨ ਵਿੱਚ ਇਕੱਲੇ ਕੰਮ ਕਰ ਰਹੇ ਸਨ ਕਿ ਇਕ ਲੁਟੇਰਾ ਪਿਸਤੌਲ ਅਤੇ ਇੱਕ ਤੇਜ਼ਧਾਰ ਹਥਿਆਰ ਲੈ ਕੇ ਸੈਲੂਨ ਅੰਦਰ ਦਾਖਲ ਹੋ ਗਿਆ।  ਉਸਨੇ ਬੱਚਿਆਂ ਨੂੰ ਧਮਕੀ ਦਿੰਦਿਆਂ ਚੈਨੀ ਖੋਹੀ ਤੇ ਫਰਾਰ ਹੋ ਗਿਆ।
ਉਨ੍ਹਾਂ ਕਿਹਾ ਕਿ  ਬੱਚਿਆਂ ਨੇ ਆਪਣੇ ਆਪ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਇੱਕ ਬੱਚੇ ਦੇ ਹੱਥ ਅਤੇ ਉਂਗਲੀ ਵਿੱਚ ਸੱਟਾਂ ਲੱਗੀਆਂ ਪਰ ਦੋਸ਼ੀ ਨੇ ਬੱਚੇ ਦੀ ਸੋਨੇ ਦੀ ਚੇਨੀ ਝਪਟ ਕੇ ਭੱਜਣ ਵਿਚ ਸਫਲ ਹੋ ਗਿਆ। ਸੀਮਾ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਤੋਂ ਪੂਰਾ ਪਰਿਵਾਰ ਡਰ ਦੇ ਛਾਏ ਹੇਠਾਂ ਰਹਿਣ ਲਈ ਮਜਬੂਰ ਐ। ਪੀੜਤਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਹਮਲਾਵਰ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ।  ਪੁਲਿਸ ਨੇ ਪੀੜਤਾਂ ਦੇ ਬਿਆਨਾਂ ਤੇ ਜਾਂਚ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here