ਪੰਜਾਬ ਕਰਨਲ ਕੁੱਟਮਾਰ ਮਾਮਲੇ ’ਚ ਆਈ ਨਵੀਂ ਅਪਡੇਟ/ ਸੀਬੀਆਈ ਵੱਲੋਂ ਅਦਾਲਤ ’ਚ ਚਾਰਜਸ਼ੀਟ ਪੇਸ਼ By admin - December 26, 2025 0 11 Facebook Twitter Pinterest WhatsApp ਕਰਨਲ ਪੁਸ਼ਪਿੰਦਰ ਬਾਠ ਕੁੱਟਮਾਰ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਐ। ਸੀਬੀਆਈ ਨੇ ਮਾਮਲੇ ਦੀ ਚਾਰਜਸ਼ੀਟ ਅਦਾਲਤ ਅੰਦਰ ਪੇਸ਼ ਕਰ ਦਿੱਤੀ ਐ। ਇਹ ਚਾਰਜਸ਼ੀਟ ਮੋਹਾਲੀ ਦੀ ਵਿਸ਼ੇਸ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿਚ ਜਮ੍ਹਾਂ ਕਰਵਾਈ ਗਈ ਐ। ਦੋ ਜਨਵਰੀ ਤਕ ਛੁੱਟੀਆਂ ਹੋਣ ਕਾਰਨ ਹੁਣ ਅਦਾਲਤ ਖੁਲਣ ਮਗਰੋਂ ਹੀ ਚਾਰਜਸ਼ੀਟ ਰਿਕਾਰਡ ਤੇ ਆਵੇਗੀ। ਸੀਬੀਆਈ ਦੇ ਇਸ ਕਦਮ ਦਾ ਕਰਨਲ ਬਾਠ ਦੀ ਪਤਨੀ ਰਿਤੂ ਬਾਠ ਨੇ ਸਵਾਗਤ ਕੀਤਾ ਐ। ਉਨ੍ਹਾਂ ਸੀਬੀਆਈ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ 9 ਮਹੀਨੇ ਦੇ ਸੰਘਰਸ਼ ਕਾਰਨ ਸੰਭਵ ਹੋ ਸਕਿਆ ਐ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਖ਼ਿਲਾਫ਼ ਹੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਇਸ ਵਿਚ ਇੰਸਪੈਕਟਰ ਰੌਨੀ ਸਿੰਘ ਉੱਤੇ ਜ਼ਿਆਦਾ ਇਲਜ਼ਾਮ ਦਰਸਾਏ ਗਏ ਹਨ। ਇਸ ਮਾਮਲੇ ਵਿਚ ਹੈਰੀ ਬੋਪਾਰਾਏ, ਹਰਜਿੰਦਰ ਢਿੱਲੋਂ, ਰੌਨੀ ਸਿੰਘ ਸਮੇਤ ਚਾਰ ਇੰਸਪੈਕਟਰਾਂ ਉੱਤੇ ਪਰਚਾ ਦਰਜ ਕੀਤਾ ਗਿਆ ਸੀ। ਘਟਨਾ 13 ਤੇ 14 ਮਾਰਚ ਦੀ ਰਾਤ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੇੜੇ ਢਾਬੇ ਉੱਤੇ ਵਾਪਰੀ ਸੀ, ਜਿੱਥੇ ਗੱਡੀ ਪਾਰਕ ਕਰਨ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸਨ। ਕਰਨਲ ਬਾਠ ਦਾ ਪਰਿਵਾਰ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਲੈ ਗਿਆ। ਅਦਾਲਤ ਨੇ ਪਹਿਲਾਂ ਇਸ ਦੀ ਜਾਂਚ ਚੰਡੀਗੜ੍ਹ ਪੁਲੀਸ ਅਤੇ ਫਿਰ ਸੀ ਬੀ ਆਈ ਨੂੰ ਸੌਂਪੀ ਸੀ। ਉਧਰ, ਕਰਨਲ ਬਾਠ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਇਸ ਮਾਮਲੇ ਨੂੰ ਲਗਾਤਾਰ ਉਭਾਰ ਰਹੇ ਗੁਰਤੇਜ ਸਿੰਘ ਢਿੱਲੋਂ ਨੇ ਦੱਸਿਆ ਕਿ ਉਹ ਅਦਾਲਤਾਂ ਖੁੱਲ੍ਹਣ ਮਗਰੋਂ ਹੀ ਚਾਰਜਸ਼ੀਟ ਦੀ ਕਾਪੀ ਹਾਸਲ ਕਰਨਗੇ। ਉਨ੍ਹਾਂ ਸੀ ਬੀ ਆਈ ’ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲੇਗਾ।