ਪੰਜਾਬ ਫਰੀਦਕੋਟ ਜੇਲ੍ਹ ’ਚੋਂ ਤਲਾਸੀ ਦੌਰਾਨ ਮਿਲੇ ਨਸ਼ੀਲੇ ਪਦਾਰਥ/ ਨਸ਼ੀਲੀਆਂ ਗੋਲਾਂ, ਸੁਲਫਾ ਤੇ ਮੋਬਾਈਲ ਫੋਨ ਬਰਾਮਦ By admin - December 26, 2025 0 8 Facebook Twitter Pinterest WhatsApp ਫਰੀਦਕੋਟ ਦੀ ਮਾਡਰਨ ਜੇਲ੍ਹ ਅੰਦਰੋਂ ਤਲਾਸ਼ੀ ਦੌਰਾਨ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਹੋਏ ਨੇ। ਜੇਲ੍ਹ ਵਿਭਾਗ ਤੇ ਪੁਲਿਸ ਦੀ ਸਾਂਝੀ ਮੁਹਿੰਮ ਦੌਰਾਨ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ, ਸੁਲਫਾਂ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਕੇਂਦਰੀ ਜੇਲ ਫਰੀਦਕੋਟ ਦੇ ਸਹਾਇਕ ਸੁਪਰਡੈਂਟ ਵੱਲੋਂ ਪੱਤਰ ਲਿੱਖ ਕੇ ਥਾਣਾ ਸਿਟੀ ਵਿੱਖੇ ਕਾਰਵਾਈ ਕਰਨ ਲਈ ਭੇਜਿਆ ਗਿਆ ਹੈ। ਜੇਲ ਪ੍ਰਸ਼ਾਸ਼ਨ ਮੁਤਾਬਕ ਜੇਲ ਗਾਰਦ ਵੱਲੋਂ ਅਲੱਗ ਅਲੱਗ ਬੈਰਕਾਂ ਦੀ ਅਚਨਚੇਤ ਤਲਾਸ਼ੀ ਕੀਤੀ ਤਾਂ ਤਲਾਸ਼ੀ ਦੋਰਾਨ ਬੈਰਕਾਂ ਵਿੱਚੋਂ 176 ਪ੍ਰੈਗਾਬਾਲੀਨ ਕੈਪਸੂਲ, 5 ਮੋਬਾਇਲ ਫੋਨ ਅਤੇ 29 ਗ੍ਰਾਮ ਸੁਲਫਾ ਬਰਾਮਦ ਹੋਇਆ ਹੈ। ਥਾਣਾ ਸਿਟੀ ਕੋਤਵਾਲੀ ਦੀ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਵਰਨਣਯੋਗ ਹੈ ਕੇ ਤਲਾਸ਼ੀ ਦੌਰਾਨ ਮਿਲਿਆ ਇਹ ਸਾਰਾ ਸਮਾਨ ਲਾਵਾਰਿਸ ਹਾਲਤ ਵਿੱਚ ਮਿਲਿਆ ਜਿਸ ਨੂੰ ਲੈ ਕੇ ਅਗਿਆਤ ਕੈਦੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਦ ਸਹਾਇਕ ਜੇਲ੍ਹ ਸੁਪਰਡੈਂਟ ਰਾਜਦੀਪ ਸਿੰਘ ਨਾਲ ਫ਼ੋਨ ਤੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਜੇਲ ਦੀ ਬਾਹਰੀ ਦੀਵਾਰ ਤੋਂ ਅੰਦਰ ਸਮਾਨ ਸੁੱਟਿਆ ਗਿਆ ਸੀ ਜੋ ਕੈਦੀਆਂ ਤੱਕ ਪੁੱਜਣ ਤੋਂ ਪਹਿਲਾਂ ਹੀ ਜੇਲ੍ਹ ਗਾਰਦ ਵੱਲੋਂ ਬ੍ਰਾਮਦ ਕਰ ਲਿਆ ਗਿਆ ਜਿਸ ਸਬੰਧੀ ਥਾਨਾਂ ਸਿਟੀ ਵਿਖੇ ਅਗਿਆਤ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਸਬੰਧੀ ਜਾਂਚ ਵੀ ਚਲ ਰਹੀ ਹੈ ਕੇ ਜੇਲ੍ਹ ਅੰਦਰ ਬੰਦ ਕਿਸ ਕੈਦੀ ਵੱਲੋਂ ਇਹ ਸਮਾਨ ਮੰਗਵਾਇਆ ਗਿਆ ਸੀ ਅਤੇ ਜਿਨ੍ਹਾਂ ਵਲੋਂ ਬਾਹਰੋਂ ਜੇਲ੍ਹ ਅੰਦਰ ਸਮਾਨ ਸੁੱਟਿਆ ਗਿਆ ਸੀ, ਉਨ੍ਹਾਂ ਸਬੰਧੀ ਵੀ ਪੁਲਿਸ ਵੱਲੋਂ ਜਾਂਚ ਚੱਲ ਰਹੀ ਹੈ।