
ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੇ ਸ਼ਹੀਦੀ ਜੋੜ ਮੇਲ ਦੌਰਾਨ ਕੁੱਝ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕਰਨ ਦੀ ਖਬਰ ਸਾਹਮਣੇ ਆਈ ਐ। ਸਾਹਮਣੇ ਆਈਆਂ ਤਸਵੀਰਾਂ ਵਿਚ ਕੁੱਝ ਨੌਜਵਾਨ ਪੁਲਿਸ ਵੱਲੋਂ ਲਾਏ ਬੈਰੀਗੇਟ ਤੋੜ ਕੇ ਟਰਾਲੀਆਂ ਕੱਢਦੇ ਦਿਖਾਈ ਦੇ ਰਹੇ ਨੇ। ਖਬਰਾਂ ਮੁਤਾਬਕ ਪੁਲਿਸ ਨੇ ਟਰੈਫਿਕ ਕੰਟਰੋਲ ਕਰਨ ਲਈ ਬੈਰੀਗੇਟ ਲਾਏ ਹੋਏ ਸਨ।
ਪੁਲਿਸ ਵੱਲੋਂ ਐਬੂਲੈਂਸਾਂ ਦੀ ਆਵਾਜਾਈ ਲਈ ਰਸਤਾ ਸੁਰੱਖਿਅਤ ਰੱਖਿਆ ਗਿਆ ਸੀ ਪਰ ਕੁੱਝ ਟਰਾਲੀ ਚਾਲਕ ਨੌਜਵਾਨਾਂ ਨੇ ਪੁਲਿਸ ਬੈਰੀਕੇਟ ਤੋੜ ਕੇ ਟਰਾਲੀਆਂ ਕੱਢ ਲਈਆਂ। ਮੌਕੇ ਦੀਆਂ ਤਸਵੀਰਾਂ ਮੁਤਾਬਕ ਇਸ ਹੁੱਲੜਬਾਜ਼ੀ ਕਾਰਨ ਲੰਮੇ ਜਾਮ ਦੀ ਸਥਿਤੀ ਬਣ ਗਈ ਐ। ਮੌਕੇ ਤੇ ਮੌਜੂਦ ਸੰਗਤ ਵੱਲੋਂ ਵੀ ਨੌਜਵਾਨਾਂ ਦੀ ਇਸ ਕਾਰਵਾਈ ਦੀ ਨਿੰਦਾ ਵੀ ਕੀਤੀ ਗਈ ਐ।
ਖਬਰਾਂ ਮੁਤਾਬਕ ਨੌਜਵਾਨਾਂ ਨੇ ਮੌਕੇ ਤੇ ਮੌਜੂਦ ਪੁਲਿਸ ਵਾਲਿਆਂ ਨਾਲ ਵੀ ਹੱਥੋਪਾਈ ਕੀਤੀ ਅਤੇ ਬੈਰੀਗੇਟ ਤੋੜ ਕੇ ਹੇਠਾਂ ਖਦਾਨਾਂ ਵਿਚ ਸੁੱਟ ਦਿੱਤੇ। ਸਾਹਮਣੇ ਆਈਆਂ ਤਸਵੀਰਾਂ ਵਿਚ ਨੌਜਵਾਨ ਟਰੈਕਟਰਾਂ ਤੇ ਉੱਚੀ ਆਵਾਜ਼ ਵਿਚ ਸਾਊਂਡ ਚਲਾਉਂਦੇ ਤੇ ਧੱਕੇ ਨਾਲ ਟਰਾਲੀਆਂ ਕੱਢਦੇ ਦਿਖਾਈ ਦੇ ਰਹੇ ਨੇ। ਮੌਕੇ ਤੇ ਮੌਜੂਦ ਪੁਲਿਸ ਅਧਿਕਾਰੀ ਸਥਿਤੀ ਨੂੰ ਕੰਟਰੋਲ ਕਰਦੇ ਨਜ਼ਰ ਆਏ।


