ਪੰਜਾਬ ਅੰਮ੍ਰਿਤਸਰ ਦੇ ਜਿੰਮ ਮਾਮਲੇ ਵਾਲੀ ਆਈ ਸਾਹਮਣੇ/ ਪੈਸੇ ਠੱਗਣ, ਬਦਸਲੂਕੀ ਤੇ ਕੁੱਟਮਾਰ ਦੇ ਲਾਏ ਇਲਜ਼ਾਮ By admin - December 26, 2025 0 13 Facebook Twitter Pinterest WhatsApp ਸ਼ਹਿਰ ਦੇ ਚਰਚਿਤ ਜਿਮ ਮਾਮਲੇ ਵਿੱਚ ਹੁਣ ਲੜਕੀ ਵੱਲੋਂ ਮੀਡੀਆ ਸਾਹਮਣੇ ਆ ਕੇ ਗੰਭੀਰ ਦੋਸ਼ ਲਗਾਏ ਗਏ ਹਨ। ਪੀੜਤਾ ਨੇ ਕਿਹਾ ਕਿ ਉਸ ਤੋਂ ਕੰਮ ਕਰਵਾਇਆ ਗਿਆ, ਜਿਮ ਬਣਵਾਇਆ ਗਿਆ ਅਤੇ ਪੈਸਾ ਵੀ ਲਗਵਾਇਆ ਗਿਆ ਪਰ ਜਦੋਂ ਹਿਸਾਬ ਮੰਗਿਆ ਤਾਂ ਲੜਾਈ-ਝਗੜਾ ਕੀਤਾ ਗਿਆ ਤੇ ਕੁੱਟਮਾਰ ਕੀਤੀ ਗਈ। ਉਸ ਨੇ ਦੱਸਿਆ ਕਿ ਵਿਆਹ ਦੇ ਹਵਾਲੇ ਦੇ ਕੇ ਲੰਮੇ ਸਮੇਂ ਤੱਕ ਉਮੀਦਾਂ ਵਿੱਚ ਰੱਖਿਆ ਗਿਆ ਅਤੇ ਬਾਅਦ ਵਿੱਚ ਧੱਕੇਸ਼ਾਹੀ ਕੀਤੀ ਗਈ। ਪੀੜਤਾਂ ਦਾ ਇਲਜਾਮ ਐ ਕਿ ਪਹਿਲਾਂ ਉਸ ਨਾਲ ਬਦਸਲੂਕੀ ਹੋਈ ਅਤੇ ਜਦੋਂ ਉਸ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਉਸ ਤੇ ਹੱਥ ਚੁੱਕਿਆ ਗਿਆ ਸੀ। ਉਸ ਨੇ ਕਿਹਾ ਕਿ 70 ਫੀਸਦੀ ਸ਼ੇਅਰ ਹੋਣ ਦੇ ਬਾਵਜੂਦ ਉਸਨੂੰ ਹੱਕ ਦੇਣ ਦੀ ਥਾਂ ਕੁੱਟਮਾਰ ਕੇ ਬਾਹਰ ਕੱਢਣ ਦੀ ਕੋਸ਼ਿਸ਼ ਹੋ ਰਹੀ ਐ। ਪੀੜਤਾ ਦਾ ਇਲਜਾਮ ਐ ਕਿ ਸ਼ੁਰੂਆਤੀ ਤਕਰਾਰ ਦੌਰਾਨ ਉਸ ਨਾਲ ਬਹੁਤ ਜ਼ਿਆਦਾ ਬਦਸਲੂਕੀ ਹੋਈ। ਜਦੋਂ ਉਸ ਨੇ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸ ’ਤੇ ਹੱਥ ਚੁੱਕਿਆ ਗਿਆ ਅਤੇ ਵਾਲਾਂ ਤੋਂ ਖਿੱਚ ਕੇ ਬਾਹਰ ਸੁੱਟਿਆ ਗਿਆ ਅਤੇ ਬੇਰਹਿਮੀ ਨਾਲ ਕੁੱਟਿਆ ਮਾਰਿਆ ਗਿਆ। ਇੱਥੋਂ ਤਕ ਕਿ ਉਸ ਦੀ ਮੈਨੇਜਰ ਨੂੰ ਵੀ ਨਹੀਂ ਬਖਸ਼ਿਆ ਗਿਆ, ਉਸ ਨਾਲ ਵੀ ਬਦਸਲੂਕੀ ਹੋਈ ਅਤੇ ਦੋਹਾਂ ਨੂੰ ਗੰਭੀਰ ਚੋਟਾਂ ਆਈਆਂ। ਲੜਕੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਉਹ ਇੱਕ ਸਿੱਖ ਹੈ ਅਤੇ ਸਿੱਖ ਮਰਿਆਦਾ ਅਨੁਸਾਰ ਪੰਜ ਕਕਾਰ ਉਸਦੀ ਆਸਥਾ ਦਾ ਅਹੰਕਾਰਕ ਹਿੱਸਾ ਹਨ। ਉਸ ਨੇ ਦੋਸ਼ ਲਗਾਇਆ ਕਿ ਦੂਜੇ ਪਾਸੇ ਆਪਣੇ ਆਪ ਨੂੰ ਧਾਰਮਿਕ ਦੱਸਣ ਵਾਲੇ ਲੋਕ ਅਸਲ ਵਿੱਚ ਮਰਿਆਦਾ ਦੀ ਪਾਲਣਾ ਨਹੀਂ ਕਰਦੇ। ਉਸ ਨੇ ਕਿਹਾ ਕਿ ਬਾਡੀ ਬਿਲਡਿੰਗ ਦੇ ਨਾਮ ’ਤੇ ਦਾੜੀ ਕੱਟਣਾ, ਸਟੇਜ ’ਤੇ ਦਿਖਾਵਾ ਕਰਨਾ ਅਤੇ ਫਿਰ ਆਪਣੇ ਆਪ ਨੂੰ ਮਾਸੂਮ ਦੱਸਣਾ, ਇਹ ਸਭ ਸੱਚਾਈ ਤੋਂ ਦੂਰ ਹੈ। ਪੀੜਤਾ ਨੇ ਦਾਅਵਾ ਕੀਤਾ ਕਿ ਉਹਨਾਂ ਲੋਕਾਂ ਨੇ ਉਸਨੂੰ ਲਗਭਗ ਦਸ ਸਾਲ ਤੱਕ ਆਪਣੇ ਨਾਲ ਜੋੜ ਕੇ ਰੱਖਿਆ ਅਤੇ ਮਾਨਸਿਕ ਤੇ ਸਰੀਰਕ ਤੌਰ ’ਤੇ ਤਸ਼ੱਦਦ ਕੀਤਾ। ਉਸ ਨੇ ਸਪਸ਼ਟ ਕਿਹਾ ਕਿ ਕੋਈ ਵੀ ਮਾਸੂਮ ਇਨਸਾਨ ਕਿਸੇ ਔਰਤ ’ਤੇ ਹੱਥ ਨਹੀਂ ਚੁੱਕ ਸਕਦਾ, ਪਰ ਉਸ ਨਾਲ ਖੁੱਲ੍ਹੇਆਮ ਮਾਰਕੁੱਟ ਕੀਤੀ ਗਈ। ਮੈਡੀਕਲ ਜਾਂਚ ਤੋਂ ਬਾਅਦ ਵੀ ਉਸਨੂੰ ਫੋਨ ਕਰ ਕੇ ਧਮਕੀਆਂ ਦਿੱਤੀਆਂ ਗਈਆਂ। ਪੀੜਤਾ ਨੇ ਪ੍ਰਸ਼ਾਸਨ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰ ਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਕਿਸੇ ਹੋਰ ਔਰਤ ਨਾਲ ਅਜਿਹੀ ਬੇਇਨਸਾਫ਼ੀ ਨਾ ਹੋਵੇ। ਉਸ ਮਾਮਲੇ ਬਾਰੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਦੋਵਾਂ ਧਿਰਾਂ ਦੇ ਸ਼ਿਕਾਇਤ ਆਈ ਹੈ, ਉਹਨਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਵੇਗੀ।