ਪੰਜਾਬ ਤਰਨ ਤਾਰਨ ਪੁਲਿਸ ਵੱਲੋਂ ਕਤਲ ਦਾ ਮੁਲਜ਼ਮ ਗ੍ਰਿਫਤਾਰ/ ਲੜਕੀ ਨੂੰ ਗੋਲੀਆਂ ਮਾਰ ਕੇ ਕੀਤਾ ਸੀ ਕਤਲ By admin - December 26, 2025 0 7 Facebook Twitter Pinterest WhatsApp ਤਾਰਨ ਪੁਲਿਸ ਨੇ ਪਿੰਡ ਰਸੂਲਪੁਰ ਮੋੜ ਤੇ ਵਾਪਰੇ ਲੜਕੀ ਦੇ ਕਤਲ ਮਾਮਲੇ ਨੂੰ ਸੁਲਝਾ ਲਿਆ ਐ। ਪੁਲਿਸ ਨੇ ਗੋਲੀਆਂ ਚਲਾ ਕੇ ਫਰਾਰ ਹੋਏ ਅਰਜਨ ਸਿੰਘ ਨਾਮ ਦੇ ਮੁਲਜਮ ਨੂੰ ਗ੍ਰਿਫਤਾਰ ਕਰ ਲਿਆ ਐ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਮ੍ਰਿਤਕਾ ਤੇ ਮੁਲਜਮ ਵਿਚਾਲੇ ਤਕਰਾਰ ਚੱਲ ਰਹੀ ਸੀ, ਜਿਸ ਦੇ ਚਲਦਿਆਂ ਮੁਲਜਮ ਨੇ ਘਟਨਾ ਅੰਜ਼ਾਮ ਦਿੱਤੀ ਐ। ਮੁਲਜਮ ਦੀ ਪਛਾਣ ਅਰਜਨ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਬਨਵਾਲੀਪੁਰ ਵਜੋਂ ਹੋਈ ਐ। ਪੁਲਿਸ ਨੇ ਮੁਲਜਮ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਦੀ ਮੁਢਲੀ ਜਾਂਚ ਮੁਤਾਬਕ ਮੁਲਜਮ ਅਰਜਨ ਸਿੰਘ ਤੇ ਮ੍ਰਿਤਕਾ ਨਵਰੂਪ ਕੌਰ ਇਕੋ ਪਿੰਡ ਦੇ ਵਾਸੀ ਸਨ ਅਤੇ ਮੁਲਜਮ ਮ੍ਰਿਤਕਾ ਨਾਲ ਧੱਕੇ ਨਾਲ ਨਵਰੂਪ ਕੌਰ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਨਵਰੂਪ ਕੌਰ ਸਹਿਮਤ ਨਹੀਂ ਸੀ, ਜਿਸ ਦੇ ਚਲਦਿਆਂ ਮੁਲਜਮ ਨੇ ਸਾਥੀ ਦੀ ਮਦਦ ਨਾਲ ਉਸ ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ ਵਾਰਦਾਤ ਵਿੱਚ ਵਰਤਿਆ ਗਿਆ ਪਿਸਟਲ 9 ਐਮ.ਐਮ ਸਮੇਤ 03 ਰੌਂਦ ਜ਼ਿੰਦਾ ਅਤੇ ਇੱਕ ਮੋਟਰਸਾਈਕਲ ਸਪਲੈਂਡਰ ਬ੍ਰਾਮਦ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜਮ ਤੋਂ ਅਗਲੀ ਪੁਛਗਿੱਛ ਕੀਤੀ ਜਾ ਰਹੀ ਐ। ਪੁਲਿਸ ਵੱਲੋਂ ਉਸ ਦੇ ਫਰਾਰ ਸਾਥੀ ਦੀ ਭਾਲ ਕੀਤੀ ਜਾ ਰਹੀ ਐ।