ਫਰੀਦਕੋਟ ਦਾ ਗੁਰਸਿੱਖ ਨੌਜਵਾਨ ਨੇ ਚਮਕਾਇਆ ਨਾਮ/ ਨੇਵੀ ਦਾ ਉੱਚ ਅਧਿਕਾਰੀ ਬਣਿਆ ਗੁਰਸਿੱਖ ਨੌਜਵਾਨ/ ਪਰਿਵਾਰ ਤੇ ਸ਼ਹਿਰ ਵਾਸੀਆਂ ’ਚ ਖੁਸ਼ੀ ਦਾ ਮਾਹੌਲ

0
10

ਫਰੀਦਕੋਟ ਸ਼ਹਿਰ ਦੇ ਵਾਸੀ ਗੁਰਸਿੱਖ ਨੌਜਵਾਨ ਪਾਰਸ ਦੀਪ ਸਿੰਘ ਖੋਸਾ ਨੇ ਨੇਵੀ ਦਾ ਉੱਚ ਅਧਿਕਾਰੀ ਬਣ ਕੇ ਜ਼ਿਲ੍ਹੇ ਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਐ। ਪਾਰਸਦੀਪ ਦੀ ਪ੍ਰਾਪਤੀ ਤੋਂ ਬਾਅਦ ਪਰਿਵਾਰ ਤੇ ਸ਼ਹਿਰ ਵਾਸੀਆਂ ਅੰਦਰ ਖੁਸ਼ੀ ਦਾ ਮਾਹੌਲ ਐ। ਪਾਰਸਦੀਪ ਨੇ ਇਹ ਮੁਕਾਮ ਆਪਣੀ ਸਖਤ ਮਿਹਨਤ ਤੇ ਲਗਨ ਸਦਕਾ ਹਾਸਲ ਕੀਤਾ ਐ। ਪਾਰਸਦੀਪ ਉੱਚ ਅਧਿਕਾਰੀ ਬਣਨ ਤੋਂ ਬਾਅਦ ਅੱਜ ਆਪਣੇ ਜੱਦੀ ਸ਼ਹਿਰ ਫਰੀਦਕੋਟ ਪਹੁੰਚਿਆ, ਜਿੱਥੇ ਉਸ ਦਾ ਪਰਿਵਾਰ ਤੇ ਸ਼ਹਿਰ ਵਾਸੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਪਰਿਵਾਰ ਦੇ ਦੱਸਣ ਮੁਤਾਬਕ ਪਾਰਸਦੀਪ ਸਿੰਘ ਖੋਸਾ ਨੇ ਫ਼ਰੀਦਕੋਟ ਦੇ ਸੇਂਟ ਮੈਰੀ ਕਾਨਵੇਂਟ ਸਕੂਲ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕਰ ਕੇ  ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਮੋਹਾਲੀ ਵਿਚ ਦਾਖਿਲਾ ਲਿਆ। ਜਿੱਥੇ ਕੀਤੀ ਸਖ਼ਤ ਮਿਹਨਤ ਸਦਕਾ ਉਸ ਨੇ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਪ੍ਰਾਪਤ ਕੀਤਾ। ਪਿਛਲੇ ਦਿਨੀਂ ਕੇਰਲਾ ਦੇ ਏਜ਼ਿਮਲਾ ਵਿਖੇ ਪਾਸਿੰਗ ਹੋਣ ਉਪਰੰਤ ਉਹ ਫਰੀਦਕੋਟ ਪਰਤਿਆ ਐ। ਉਹਨਾਂ ਦੇ ਪਿਤਾ ਗੁਰੂ ਨਾਨਕ ਮਿਸ਼ਨ ਸਕੂਲ ਬਾਘਾਪੁਰਾਣਾ ਦੇ ਡਾਇਰੈਕਟਰ ਹਨ ਅਤੇ ਮਾਤਾ ਸਕੂਲ ਦੇ ਪ੍ਰਿੰਸੀਪਲ ਹਨ।
ਜਿਕਰਯੋਗ ਹੈ ਕਿ  ਪਾਰਸਦੀਪ ਸਿੰਘ ਖੋਸਾ ਨੇ ਬਚਪਨ ਤੋਂ ਹੀ ਅੰਮ੍ਰਿਤ ਛਕਿਆ ਹੋਇਆ ਹੈ। ਉਹਨਾਂ ਦੱਸਿਆ ਕਿ ਭਾਰਤੀ ਜਲ ਸੈਨਾ ਵਿਚ ਕਮਿਸ਼ਨ ਮਿਲਣ ਤੇ ਉਹਨਾਂ ਨੇ ਮਕੈਨੀਕਲ ਵਿਚ ਬੀ ਟੇਕ ਕੀਤੀ। ਅੰਮ੍ਰਿਤਧਾਰੀ ਹੋਣ ‘ਤੇ ਉਹਨਾਂ ਨਾਲ ਕਦੇ ਵੀ ਕੋਈ ਭੇਦ ਭਾਵ ਨਹੀਂ ਕੀਤਾ ਗਿਆ। ਸਗੋਂ ਉਹਨਾਂ ਨੂੰ ਆਪਣੇ ਸਾਥੀਆਂ ਤੋਂ ਵੱਧ ਇੱਜਤ ਮਾਣ ਪ੍ਰਾਪਤ ਹੋਇਆ। ਉਹਨਾਂ ਦੱਸਿਆ ਕਿ ਸਖ਼ਤ ਮਿਹਨਤ ਅਤੇ ਪੱਕਾ ਇਰਾਦਾ ਕਾਮਯਾਬੀ ਹਾਸਲ ਕਰਨ ਲਈ ਜਰੂਰੀ ਹੈ।
ਪਾਰਸਦੀਪ ਨੂੰ ਇਹ ਮੁਕਾਮ ਹਾਸਲ ਕਰਨ ਲਈ ਉਹਨਾਂ ਦੇ ਪਰਿਵਾਰ, ਦੋਸਤਾਂ ਅਤੇ ਅਧਿਆਪਿਕਾ ਨੇ ਬਹੁਤ ਸਹਿਯੋਗ ਦਿੱਤਾ। ਉਹਨਾਂ ਦੇ ਪਿਤਾ  ਆਸਟਰੇਲੀਆ ਵਿਖੇ ਆਪਣੇ ਸ਼ੁਰੂ ਕੀਤੇ ਨਵੇਂ  ਪ੍ਰੋਜੈਕਟ ਨੂੰ ਛੱਡ ਕੇ ਭਾਰਤ ਵਾਪਿਸ ਆਏ। ਉਹਨਾਂ ਕਿਹਾ ਕਿ ਦੇਸ਼ ਦੀਆਂ ਸਰਹੱਦਾਂ ‘ ਰਾਖੀ ਕਰਨ ਅਤੇ ਦੇਸ਼ ਲਈ  ਆਪਣੀਆਂ ਕੁਰਬਾਨੀਆਂ ਦੇਣ ਵਿਚ ਪੰਜਾਬੀ ਹਮੇਸ਼ਾ ਸਭ ਤੋਂ ਅੱਗੇ ਰਹੇ ਹਾਂ। ਇਸ ਲਈ ਯੂਵਾ ਪੀੜ੍ਹੀ ਨੂੰ ਹਥਿਆਰਬੰਦ ਸੈਨਾਵਾਂ ਦਾ ਹਿੱਸਾ ਬਣਨ ਲਈ ਅੱਗੇ ਆਉਣਾ ਚਾਹੀਦਾ ਹੈ।

LEAVE A REPLY

Please enter your comment!
Please enter your name here