ਜਲੰਧਰ ਪੁਲਿਸ ਦੀ ਸ਼ਰਨਦੀਪ ਸਿੰਘ ਮਾਮਲੇ ਬਾਰੇ ਬਿਆਨ/ ਪਾਕਿਸਤਾਨ ’ਚ ਗ੍ਰਿਫਤਾਰੀ ਨੂੰ ਲੈ ਕੇ ਸਾਂਝਾ ਕੀਤੀ ਜਾਣਕਾਰੀ

0
15

 

ਜਲੰਧਰ ਅਧੀਨ ਆਉਂਦੇ ਸ਼ਾਹਪੁਰ ਦੇ ਭੋਏਪੁਰ ਪਿੰਡ ਤੋਂ ਲਾਪਤਾ ਹੋਏ ਸ਼ਰਨਦੀਪ ਸਿੰਘ ਮਾਮਲੇ ਵਿਚ ਨਵਾਂ ਮੋੜ ਆਇਆ ਐ। ਇਕ ਮਹੀਨਾ ਪਹਿਲਾਂ ਲਾਪਤਾ ਸ਼ਰਨਦੀਪ ਸਿੰਘ ਸਰਹੱਦ ਪਾਰ ਕਰ ਕੇ ਪਾਕਿਸਤਾਨ ਚਲੇ ਗਿਆ ਸੀ, ਜਿਸ ਨੂੰ ਪਾਕਿਸਤਾਨੀ ਰੇਂਜਰਾਂ ਨੇ ਕਸੂਰ ਸੈਕਟਰ ਵਿਚੋਂ ਗ੍ਰਿਫਤਾਰ ਕੀਤਾ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਕਿਹਾ ਕਿ ਸ਼ਰਨਦੀਪ ਸਿੰਘ ਦੀ ਗੁੰਮਸ਼ੁਦਗੀ ਬਾਰੇ ਮਾਪਿਆਂ ਨੇ ਸ਼ਿਕਾਇਤ ਦਿੱਤੀ ਸੀ ਪਰ ਹੁਣ ਉਸ ਦੇ ਪਾਕਿਸਤਾਨ ਵਿਚ ਗ੍ਰਿਫਤਾਰ ਹੋਣ ਬਾਰੇ ਪਤਾ ਚੱਲਿਆ ਐ।
ਸ਼ਰਨਦੀਪ ਸਿੰਘ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਸ਼ਰਨਦੀਪ ਬੁਰੀ ਸੰਗਤ ਵਿੱਚ ਪੈ ਗਿਆ ਅਤੇ 2 ਨਵੰਬਰ ਨੂੰ ਉਹ ਆਪਣੇ ਦੋਸਤ ਮਨਦੀਪ ਨਾਲ ਚਲਾ ਗਿਆ ਅਤੇ ਮਨਦੀਪ ਉਸਨੂੰ ਤਰਨਤਾਰਨ ਸਰਹੱਦ ‘ਤੇ ਲੈ ਗਿਆ। ਜਿਸ ਤੋਂ ਬਾਅਦ ਜਦੋਂ ਮਨਦੀਪ ਘਰ ਆਇਆ ਅਤੇ ਉਸਦੇ ਪਿਤਾ ਨੇ ਉਸਨੂੰ ਪੁੱਛਿਆ ਕਿ ਪੁੱਤਰ ਸ਼ਰਨਦੀਪ ਘਰ ਨਹੀਂ ਆਇਆ ਹੈ ਅਤੇ ਮਨਦੀਪ ਕਹਿਣ ਲੱਗਾ ਕਿ ਉਹ ਸ਼ਰਨਦੀਪ ਨੂੰ ਸ਼ਾਹਕੋਟ ਛੱਡ ਗਿਆ ਹੈ। ਆਪਣੇ ਪੁੱਤਰ ਨੂੰ ਪਾਕਿਸਤਾਨ ਛੱਡਣ ਤੋਂ 5 ਦਿਨ ਬਾਅਦ, ਮਨਦੀਪ ਨੇ ਦੱਸਿਆ ਕਿ ਉਹ ਉਸਨੂੰ ਤਰਨਤਾਰਨ ਸਰਹੱਦ ‘ਤੇ ਛੱਡ ਗਿਆ ਸੀ। ਉਹ ਉੱਥੇ ਪਹੁੰਚ ਗਿਆ ਪਰ ਆਪਣੇ ਪੁੱਤਰ ਦਾ ਕੋਈ ਸੁਰਾਗ ਨਹੀਂ ਮਿਲਿਆ ਅਤੇ ਕੱਲ੍ਹ ਪਤਾ ਲੱਗਾ ਕਿ ਉਹ ਸਰਹੱਦ ਪਾਰ ਕਰਕੇ ਪਾਕਿਸਤਾਨ ਪਹੁੰਚ ਗਿਆ ਹੈ।
ਖਬਰਾਂ ਮੁਤਾਬਕ 20 ਦਸੰਬਰ ਨੂੰ ਉਹ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਕਸੂਰ ਦੇ ਸਹਿਜੜਾ ਖੇਤਰ ਰਾਹੀਂ ਪਾਕਿਸਤਾਨ ’ਚ ਦਾਖ਼ਲ ਹੋਇਆ। ਰੇਂਜਰਾਂ ਉਸ ਨੂੰ ਕਾਬੂ ਕਰਕੇ ਥਾਣਾ ਗੰਡਾ ਸਿੰਘ ਹਵਾਲੇ ਕਰ ਦਿੱਤਾ। ਕੁਝ ਦਿਨ ਪਹਿਲਾਂ ਬੀ ਐੱਸ ਐੱਫ ਦੇ ਅਧਿਕਾਰੀ ਥਾਣਾ ਸ਼ਾਹਕੋਟ ਵਿੱਚ ਜਾਣਕਾਰੀ ਇਕੱਤਰ ਕਰਨ ਆਏ ਸਨ। ਨੌਜਵਾਨ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇੜੀ ਹੈ। 2 ਨਵੰਬਰ ਨੂੰ ਪਿੰਡ ਦੇ ਨੌਜਵਾਨ ਨਾਲ ਉਹ ਘਰੋਂ ਗਿਆ ਸੀ, ਜਦੋਂ ਉਹ ਰਾਤ ਤੱਕ ਵਾਪਸ ਨਾ ਆਇਆ ਤਾਂ ਉਨ੍ਹਾਂ ਨੇ ਉਸੇ ਨੌਜਵਾਨ ਕੋਲੋਂ ਪੁੱਛਿਆ ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। 7 ਨਵੰਬਰ ਨੂੰ ਸ਼ਰਨਦੀਪ ਸਿੰਘ ਦੇ ਲਾਪਤਾ ਹੋਣ ਬਾਰੇ ਥਾਣਾ ਸ਼ਾਹਕੋਟ ਵਿੱਚ ਸ਼ਿਕਾਇਤ ਦਰਜ ਕਰਵਾਈ। ਹੁਣ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਿਆ ਕਿ ਉਹ ਪਾਕਿਸਤਾਨੀ ਪੁਲੀਸ ਦੀ ਗ੍ਰਿਫਤ ’ਚ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਗਲਤੀ ਨਾਲ ਸਰਹੱਦ ਪਾਰ ਕਰਨ ਵਾਲੇ ਉਸ ਦੇ ਪੁੱਤਰ ਨੂੰ ਰਿਹਾਅ ਕਰਵਾ ਕੇ ਵਾਪਸ ਲਿਆਂਦਾ ਜਾਵੇ।

LEAVE A REPLY

Please enter your comment!
Please enter your name here