ਨਾਭਾ ’ਚ ਸ਼ਰਧਾਲੂਆਂ ਦੀ ਟਰਾਲੀ ਨੂੰ ਹਾਦਸਾ/ ਸ਼ਰਧਾਲੂਆਂ ਦੇ ਲੱਗੀਆਂ ਮਾਮੂਲੀ ਸੱਟਾ/ ਟਰੈਕਟਰ ਚਾਲਕ ਜ਼ਖਮੀ, ਵੱਡਾ ਨੁਕਸਾਨ ਟਲਿਆ

0
10

ਨਾਭਾ ਵਿਖੇ ਦੇਰ ਰਾਤ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸ੍ਰੀ ਫਤਹਿਗੜ੍ਹ ਸਾਹਿਬ ਜਾ ਰਹੇ ਸ਼ਰਧਾਲੂਆਂ ਦੀ ਟਰਾਲੀ ਹਾਦਸੇ ਦਾ ਸ਼ਿਕਾਰ ਹੋ ਕੇ ਪਲਟ ਗਈ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ। ਹਾਦਸੇ ਵਿਚ ਕੁੱਝ ਸ਼ਰਧਾਲੂਆਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ, ਜਿਨ੍ਹਾਂ ਨੂੰ ਨਾਭਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਐ। ਹਾਦਸੇ ਵਿਚ ਟਰੈਕਟਰ ਚਾਲਕ ਵੀ ਜ਼ਖਮੀ ਹੋਇਆ ਐ, ਜਿਸ ਦੇ ਸਿਰ ਵਿਚ ਟਾਂਕੇ ਲਾਉਣੇ ਪਏ ਹਨ। ਇਹ ਹਾਦਸੇ ਇਕ ਟਰੱਕ ਨੂੰ ਬਚਾਉਂਦਿਆਂ ਅਚਾਨਕ ਬਰੇਕ ਲਾਉਣ ਕਾਰਨ ਵਾਪਰਿਆ ਐ।
ਜਾਣਕਾਰੀ ਅਨੁਸਾਰ ਟਰਾਲੀ ਵਿਚ 10 ਦੇ ਕਰੀਬ ਸ਼ਰਧਾਲੂ ਸਵਾਰ ਸਨ। ਇਹ ਸਾਰੇ  ਦੇਰ ਰਾਤ ਸ੍ਰੀ ਫਤਿਹਗੜ੍ਹ ਸਾਹਿਬ ਜੋੜ ਮੇਲ ਤੇ ਜਾ ਰਹੇ ਸਨ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਇਹ ਟਰਾਲੀ ਜ਼ਿਲਾ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਤੋਂ ਆ ਰਹੀ ਸੀ ਤਾਂ ਨਾਭਾ ਦੀ ਨਵੀਂ ਜਿਲ੍ਹਾ ਜੇਲ ਦੇ ਨਜ਼ਦੀਕ ਜਦੋਂ ਟਰਾਲੀ ਚਾਲਕ ਟਰੱਕ ਨੂੰ ਕਰੋਸ ਕਰਨ ਲੱਗਿਆ ਤਾਂ ਟਰਾਲੀ ਚਾਲਕ ਨੇ ਟਰੱਕ ਨੂੰ ਬਚਾਉਂਦੇ ਹੋਏ ਬਰੇਕ ਲਗਾਈ ਤਾਂ ਟਰਾਲੀ ਪਲਟ ਗਈ। ਇਹਨਾਂ 10 ਸ਼ਰਧਾਲੂਆਂ ਵਿੱਚੋਂ ਕਰੀਬ 4 ਦੇ ਮਾਮੂਲੀ ਸੱਟਾ ਲੱਗੀਆਂ ਹਨ, ਜਿਨਾਂ ਵਿੱਚੋਂ ਲਖਬੀਰ ਸਿੰਘ ਦੇ ਸਿਰ ਤੇ ਉੱਪਰ ਟਾਂਕੇ ਲੱਗੇ ਹਨ। ਇਹਨਾਂ ਨੂੰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ।
ਟਰਾਲੀ ਚਾਲਕ ਲਖਬੀਰ ਸਿੰਘ ਨੇ ਦੱਸਿਆ ਕਿ ਅਸੀਂ ਜਿਲਾਂ ਮਾਨਸਾ ਦੇ ਪਿੰਡ ਕਿਸ਼ਨਗੜ੍ਹ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਜਾ ਰਹੇ ਸੀ ਤਾਂ ਟਰੱਕ ਨੂੰ ਕਰਾਸ ਕਰ ਰਿਹਾ ਸੀ ਤਾਂ ਪਿੱਛੋਂ ਆ ਰਹੀ ਪਿਕਅਪ ਗੱਡੀ ਦੇ ਨਾਲ ਟਰਾਲੀ ਦਾ ਟੋਚਨ ਪਾਇਆ ਹੋਇਆ ਸੀ ਅਤੇ ਪਿਕਅਪ ਗੱਡੀ ਜਦੋਂ ਬਰਾਬਰ ਆ ਗਈ ਤਾਂ ਟਰਾਲੀ ਚਾਲਕ ਵੱਲੋਂ ਬਰੇਕ ਲਗਾਈ ਗਈ ਤਾਂ ਟਰਾਲੀ ਇਕਦਮ ਪਲਟ ਗਈ ਅਤੇ ਟਰੈਕਟਰ ਦਾ ਕਾਫੀ ਨੁਕਸਾਨ ਹੋ ਗਿਆ ਅਤੇ ਵੱਡਾ ਹਾਦਸਾ ਹੋਣੋਂ ਟਲ ਗਿਆ ਕਿਉਂਕਿ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਉਸ ਨੇ ਕਿਹਾ ਕਿ ਮੇਰੇ ਸਿਰ ਦੇ ਉੱਪਰ ਟਾਂਕੇ ਲੱਗੇ ਹਨ ਅਤੇ ਬਾਕੀ ਦਿਨ ਦੇ ਮਮੂਲੀ ਸੱਟਾਂ ਹੀ ਲੱਗੀਆਂ ਹਨ।  ਇਸ ਮੌਕੇ ਤੇ ਸਰਕਾਰੀ ਹਸਪਤਾਲ ਦੀ ਡਾਕਟਰ ਨੇ ਕਿਹਾ ਕਿ ਐਕਸੀਡੈਂਟ ਕੇਸ ਵਿੱਚ ਕਰੀਬ 4 ਨੌਜਵਾਨ ਆਏ ਹਨ ਇੱਕ ਦੇ ਸਿਰ ਤੇ ਸਟਿਚ ਲੱਗੇ ਹਨ ਅਤੇ ਬਾਕੀ ਦੇ ਮਾਮੂਲੀ ਖਰੋਚਾਂ ਆਈਆਂ ਹਨ।

LEAVE A REPLY

Please enter your comment!
Please enter your name here