ਪੰਜਾਬ ਜਲੰਧਰ ’ਚ ਸ਼ਰਾਰਤੀਆਂ ਨੇ ਪਾੜੇ ਪ੍ਰਕਾਸ਼ ਪੁਰਬ ਦੇ ਬੋਰਡ/ 2 ਜਨਵਰੀ ਨੂੰ ਕੱਢਿਆ ਜਾਣਾ ਐ ਵਿਸ਼ਾਲ ਨਗਰ ਕੀਰਤਨ ਸੰਗਤ ਅੰਦਰ ਬੋਰਡ ਪਾੜੇ ਜਾਣ ਨੂੰ ਲੈ ਕੇ ਭਾਰੀ ਰੋਸ By admin - December 25, 2025 0 6 Facebook Twitter Pinterest WhatsApp ਜਲੰਧਰ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਲਗਾਏ ਗਏ ਬੋਰਡ ਸ਼ਰਾਰਤੀਆਂ ਵੱਲੋਂ ਪਾੜੇ ਜਾਣ ਖਿਲਾਫ ਸੰਗਤ ਵਿਚ ਰੋਸ ਪਾਇਆ ਜਾ ਰਿਹਾ ਐ। ਇਹ ਬੋਰਡ ਪ੍ਰਕਾਸ਼ ਪੁਰਬ ਮੌਕੇ 2 ਜਨਵਰੀ ਨੂੰ ਕੱਢੇ ਜਾਣ ਵਾਲੇ ਵਿਸ਼ਾਲ ਨਗਰ ਕੀਰਤਨ ਸਬੰਧੀ ਲਗਾਏ ਗਏ ਸਨ। ਇਨ੍ਹਾਂ ਵਿਚੋਂ ਕੁੱਝ ਬੋਰਡ ਦਮੋਰੀਆ ਪੁਲ ਤੇ ਲਗਾਏ ਗਏ ਸਨ, ਜਿਨ੍ਹਾਂ ਨੂੰ ਇਕ ਸਖਸ਼ ਨੇ ਪਾੜ ਦਿੱਤਾ। ਮੌਕੇ ਤੇ ਮੌਜੂਦ ਲੋਕਾਂ ਨੇ ਸਖਸ਼ ਨੂੰ ਫੜ ਗਿਆ ਜਿਸ ਨੇ ਇਹ ਬੋਰਡ ਇਕ ਸੰਸਥਾ ਦੇ ਕਹਿਣ ਤੇ ਪਾੜੇ ਜਾਣ ਦੀ ਗੱਲ ਕਹੀ ਐ। ਮੌਕੇ ਤੇ ਪਹੁੰਚੀ ਪੁਲਿਸ ਨੇ ਸਖਸ਼ ਨੂੰ ਹਿਰਾਸਤ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਐ। ਦੱਸ ਦਈਏ ਕਿ ਵਿਅਕਤੀ ਦੇ ਵੱਲੋਂ ਸ਼ਾਮ ਆਰਟਸ ਦਾ ਨਾਮ ਲਿਆ ਗਿਆ ਹੈ। ਗੱਲਬਾਤ ਕਰਦੇ ਹੋਏ ਜਸਕੀਰਤ ਸਿੰਘ ਜੱਸੀ ਨੇ ਦੱਸਿਆ ਹੈ ਕਿ ਜੇਕਰ ਸੰਗਤਾਂ ਉਹਨਾਂ ਨੂੰ ਬੋਰਡ ਸਪੋਂਸਰ ਕਰਦੀਆਂ ਹਨ ਤਾਂ ਕਿਸੇ ਨੂੰ ਕੀ ਤਕਲੀਫ ਹੈ। ਉਹਨਾਂ ਕਿਹਾ ਕਿ ਨਸ਼ਾ ਵਿਅਕਤੀ ਵੱਲੋਂ ਕੀਤਾ ਗਿਆ ਸੀ ਜਿਸ ਵੱਲੋਂ ਬੋਰਡ ਪਾੜੇ ਗਏ ਹਨ। ਉਹਨਾਂ ਕਿਹਾ ਕਿ ਧਾਰਮਿਕ ਸਮਾਗਮ ਨੂੰ ਲੈ ਕੇ ਜੋ ਬੋਰਡ ਲੱਗੇ ਸਨ, ਉਹਨਾਂ ਨੂੰ ਫਾੜਿਆ ਜਾ ਰਿਹਾ ਸੀ ਤਾਂ ਨਜਦੀਕ ਦੇ ਇਲਾਕੇ ਤੋਂ ਲੋਕਾਂ ਦਾ ਉਹਨਾਂ ਨੂੰ ਫੋਨ ਆਇਆ ਕਿ ਗੁਰਦੁਆਰਾ ਸਾਹਿਬ ਤੋਂ ਨਿਕਲਣ ਵਾਲੇ ਨਗਰ ਕੀਰਤਨ ਨਾਲ ਸਬੰਧਿਤ ਲੱਗੇ ਬੋਰਡ ਫਾੜੇ ਜਾ ਰਹੇ ਹਨ। ਮੌਕੇ ਦੇ ਉੱਤੇ ਕਾਫੀ ਜ਼ਿਆਦਾ ਹੰਗਾਮਾ ਹੁੰਦਾ ਨਜ਼ਰ ਆਇਆ। ਇਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਬੂ ਸਖਸ਼ ਨੂੰ ਹਿਰਾਸਤ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।