ਫਰੀਦਕੋਟ ਅਦਾਲਤ ’ਚ ਨਰਸਿੰਗ ਵਿਦਿਆਰਥਣ ਦੀ ਪੇਸ਼ੀ/ ਗੁਰਵਿੰਦਰ ਕਤਲ ਕਾਂਡ ਮਾਮਲੇ ’ਚ ਹੋਈ ਸੀ ਗ੍ਰਿਫਤਾਰੀ/ ਅਦਾਲਤ ਨੇ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜਿਆ

0
10

ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿੱਚ ਹੋਏ ਗੁਰਵਿੰਦਰ ਸਿੰਘ ਕਤਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੀ ਗਈ ਨਰਸਿੰਗ ਵਿਦਿਆਰਥਣ ਵੀਰਇੰਦਰ ਕੌਰ ਨੂੰ ਅਦਾਲਤ ਨੇ 14 ਦਿਨਾਂ ਦੀ ਜੁਡੀਸ਼ੀਅਲ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਰਿਮਾਂਡ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਅੱਜ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਇਸ ਦੌਰਾਨ ਪੁਲਿਸ ਵੱਲੋਂ ਮੁੜ ਰਿਮਾਂਡ ਵਧਾਉਣ ਦੀ ਮੰਗ ਕੀਤੀ ਗਈ, ਪਰ ਅਦਾਲਤ ਨੇ ਪੁਲਿਸ ਦੀ ਅਰਜ਼ੀ ਨੂੰ ਰੱਦ ਕਰਦਿਆਂ ਦੋਸ਼ੀ ਵਿਦਿਆਰਥਣ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਜਾਰੀ ਕੀਤੇ।
ਸੁਣਵਾਈ ਦੌਰਾਨ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਮ੍ਰਿਤਕ ਗੁਰਵਿੰਦਰ ਸਿੰਘ ਨੂੰ ਨਸ਼ਾ ਖਰੀਦਣ ਲਈ ਦਿੱਤੇ ਗਏ 8 ਹਜ਼ਾਰ ਰੁਪਏ ਦੇ ਲੈਣ-ਦੇਣ ਵਿੱਚ ਵੀਰਇੰਦਰ ਕੌਰ ਦੀ ਭੂਮਿਕਾ ਰਹੀ ਹੈ, ਜਿਸ ਕਰਕੇ ਉਸਦਾ ਰਿਮਾਂਡ ਜ਼ਰੂਰੀ ਸੀ। ਪਰ ਮਾਨਯੋਗ ਅਦਾਲਤ ਵੱਲੋਂ ਦੋਨਾਂ ਪੱਖਾਂ ਦੀ ਬਹਿਸ ਸੁਣਨ ਤੋਂ ਬਾਅਦ ਪੁਲਿਸ ਦੀ ਅਰਜ਼ੀ ਰੱਦ ਕਰਦੇ ਹੋਏ ਵੀਰਇੰਦਰ ਕੌਰ ਨੂੰ ਨਿਆਇਕ ਹਿਰਾਸਤ ਚ ਫਰੀਦਕੋਟ ਦੀ ਜੇਲ ਭੇਜ ਦਿੱਤਾ ਗਿਆ ।
ਉਧਰ ਦੂਜੇ ਪਾਸੇ ਇਸ ਮਾਮਲੇ ਵਿੱਚ ਅੱਜ ਅਦਾਲਤ ਵਿੱਚ ਦੋ ਮੁਲਜਮਾਂ ਹਰਕੰਵਲਪ੍ਰੀਤ ਸਿੰਘ ਅਤੇ ਵਿਸ਼ਵਜੀਤ ਕੁਮਾਰ ਦੀ ਪਛਾਣ ਪਰੇਡ ਕਰਵਾਈ ਗਈ। ਕੇਸ ਦੇ ਗਵਾਹਾਂ ਵੱਲੋਂ ਦੋਹਾਂ ਦੀ ਪਛਾਣ ਕੀਤੀ ਗਈ। ਇਸ ਸਬੰਧੀ ਵਕੀਲ ਗੁਰਜੰਗ ਪਾਲ ਨੇ ਦੱਸਿਆ ਕਿ ਦੋਨਾਂ ਪੁਰਸ਼ ਅਰੋਪਿਆ ਵੱਲੋਂ ਮਾਨਯੋਗ ਅਦਾਲਤ ਵਿੱਚ ਜੇਲ ਬਦਲੀ ਦੀ ਅਰਜ਼ੀ ਲਗਾਈ ਗਈ ਸੀ ਜਿਸ ’ਚ ਉਨ੍ਹਾਂ ਵੱਲੋਂ ਫਰੀਦਕੋਟ ਦੀ ਜੇਲ ਤੋਂ ਬਦਲ ਕੇ ਮੁਕਤਸਰ ਸਾਹਿਬ ਦੀ ਜੇਲ ਚ ਸ਼ਿਫਟ ਕਰਨ ਦੀ ਮੰਗ ਰੱਖੀ ਸੀ ਜਿਸ ਦਾ ਫੈਸਲਾ ਮਾਨਯੋਗ ਅਦਾਲਤ ਵੱਲੋਂ ਰਾਖਵਾਂ ਰਖਿਆ ਗਿਆ ਹੈ।

LEAVE A REPLY

Please enter your comment!
Please enter your name here