ਪੰਜਾਬ ਆਪ ਆਗੂ ਬਲਤੇਜ ਪੰਨੂੰ ਦਾ ਪ੍ਰਧਾਨ ਧਾਮੀ ’ਤੇ ਪਲਟਵਾਰ/ ਇਲਜ਼ਾਮਾਂ ਬਾਰੇ ਦਿੱਤਾ ਪ੍ਰਤੀਕਰਮ/ ਇਕਸਾਫ਼ ਦਾ ਮੰਗਿਆ ਜਵਾਬ By admin - December 25, 2025 0 11 Facebook Twitter Pinterest WhatsApp ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਬਲਤੇਜ ਪੰਨੂ ਨੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਬੀਤੇ ਦਿਨੀਂ ਦਿੱਤੇ ਬਿਆਨ ਨੂੰ ਲੈ ਕੇ ਆਪਣਾ ਪ੍ਰਤੀਕਰਮ ਦਿੱਤਾ ਐ। ਇਸ ਸਬੰਧ ਬਿਆਨ ਜਾਰੀ ਕਰਦਿਆਂ ਬਲਤੇਜ ਪੰਨੂ ਨੇ ਕਿਹਾ ਕਿ ਐਸਜੀਸੀਪੀ ਪ੍ਰਧਾਨ ਨੇ ਸਰਕਾਰ ਤੇ ਅਕਾਲ ਤਖਤ ਸਾਹਿਬ ਤੋਂ ਉਪਰ ਹੋਣ ਦੇ ਇਲਜਾਮ ਲਾਏ ਨੇ, ਜੋ ਝੂਠੇ ਦੇ ਨਿਰਮੂਲ ਹਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ 328 ਸਰੂਪਾਂ ਦੇ ਮਾਮਲੇ ਨੂੰ ਦਬਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਨੇ ਖੁਦ ਹੀ ਐਸਜੀਪੀਸੀ ਅੰਦਰ ਰੋਜ਼ਾਨਾ ਘਪਲੇ ਹੋਣ ਦਾ ਇਕਸਾਫ ਕੀਤਾ ਐ। ਉਨ੍ਹਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਨੂੰ ਆਪਣੇ ਵੱਲੋਂ ਕੀਤੇ ਇਕਸਾਫ ਬਾਰੇ ਜਾਣਕਾਰੀ ਸਾਂਝਾ ਕਰਨਾ ਚਾਹੀਦੀ ਐ।