ਪੰਜਾਬ ਪਟਿਆਲਾ ’ਚ ਚਾਚੇ ਦਾ ਭਤੀਜੇ ’ਤੇ ਹਮਲਾ/ ਤੇਜ਼ਧਾਰ ਹਥਿਆਰ ਨਾਲ ਵੱਢੀ ਉਂਗਲੀ/ ਜ਼ਖਮੀ ਹਸਪਤਾਲ ’ਚ ਦਾਖ਼ਲ By admin - December 22, 2025 0 10 Facebook Twitter Pinterest WhatsApp ਪਟਿਆਲਾ ਦੇ ਅਬਚਲ ਨਗਰ ਇਲਾਕੇ ਅੰਦਰ ਇਕ ਚਾਚੇ ਵੱਲੋਂ ਭਤੀਜੇ ਨੂੰ ਤੇਜ਼ਧਾਰ ਹਥਿਆਰਾਂ ਨਾਲ ਜ਼ਖਮੀ ਕਰਨ ਦੀ ਖਬਰ ਐ। ਹਮਲੇ ਵਿਚ ਭਤੀਜੇ ਦੇ ਉਂਗਲੀ ਵੱਢੀ ਗਈ ਐ, ਜਿਸ ਦੇ ਚਲਦਿਆਂ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ। ਜਾਣਕਾਰੀ ਅਨੁਸਾਰ ਪੀੜਤ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਕਿ ਉਸ ਦੇ ਚਾਚੇ ਨੇ ਸਾਥੀਆਂ ਸਮੇਤ ਉਸ ਤੇ ਹਮਲਾ ਕਰ ਦਿੱਤਾ। ਹਮਲੇ ਦੀ ਵਜ੍ਹਾ ਜ਼ਮੀਨੀ ਵਿਵਾਦ ਦੱਸਿਆ ਜਾ ਰਿਹਾ ਐ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।