ਪੰਜਾਬ ਤਰਨ ਤਾਰਨ ਪੁਲਿਸ ਦਾ ਨਸ਼ਿਆਂ ਖਿਲਾਫ਼ ਐਕਸ਼ਨ/ ਨਸ਼ਾ ਤਸਕਰਾਂ ਦੇ ਢਾਹੇ ਘਰ By admin - December 22, 2025 0 9 Facebook Twitter Pinterest WhatsApp ਤਰਨ ਤਾਰਨ ਪੁਲਿਸ ਨੇ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਤੇ ਵੱਡੀ ਕਾਰਵਾਈ ਕੀਤੀ ਐ। ਪੁਲਿਸ ਨੇ ਹਲਕਾ ਪੱਟੀ ਦੇ ਵਾਰਡ ਨੰਬਰ ਇਕ ਵਿਚ ਨਸ਼ੇ ਦੇ ਕਾਰੋਬਾਰ ਨਾਲ ਜੁੜੇ ਰਣਜੀਤ ਸਿੰਘ ਰਾਣਾ ਨਾਮ ਦੇ ਸ਼ਖਸ਼ ਦੇ ਘਰ ’ਤੇ ਪੀਲਾ ਪੰਜਾ ਚਲਾਇਆ ਐ। ਪੁਲਿਸ ਦੇ ਦੱਸਣ ਮੁਤਾਬਕ ਮੁਲਜਮ ਉਤੇ 6 ਤੋਂ ਵਧੇਰੇ ਨਸ਼ਿਆਂ ਤੇ ਲੁੱਟਾਂ-ਖੋਹਾਂ ਦੇ ਪਰਚੇ ਦਰਜ ਹਨ, ਜਿਸ ਦੇ ਚਲਦਿਆਂ ਪੁਲਿਸ ਨੇ ਉਸ ਦਾ ਨਸ਼ੇ ਦੀ ਕਮਾਈ ਨਾਲ ਬਣਾਇਆ ਘਰ ਢਾਹ ਦਿੱਤਾ ਐ। ਇਸ ਤੋਂ ਇਲਾਵਾ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਹੀਰਾ ਸਿੰਘ ਨਾਮ ਦੇ ਸਖਸ਼ ਦਾ ਘਰ ਵੀ ਢਾਹਿਆ ਗਿਆ ਐ। ਪੁਲਿਸ ਅਧਿਕਾਰੀ ਨੇ ਕਿਹਾ ਕਿ ਜੋ ਕੋਈ ਵੀ ਗਲਤ ਕੰਮ ਵਿਚ ਲਿਪਟ ਪਾਇਆ ਗਿਆ, ਉਸ ਖਿਲਾਫ ਇਸੇ ਤਰ੍ਹਾਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।