ਅੰਮ੍ਰਿਤਸਰ ’ਚ ਡਿਪੋਰਟ ਨੌਜਵਾਨਾਂ ਨੂੰ ਮਿਲੇ ਸਾਂਸਦ ਔਜਲਾ/ ਮਲੇਸ਼ੀਆਂ ਤੋਂ ਡਿਪੋਰਟ ਹੋ ਕੇ ਏਅਰਪੋਰਟ ਪਹੁੰਚੇ ਨੌਜਵਾਨ/ ਦਿੱਲੀ ਤੋਂ ਪਰਤਦਿਆਂ ਏਅਰਪੋਰਟ ’ਤੇ ਸੁਣੀਆਂ ਤਕਲੀਫਾਂ

0
13

 

ਅੰਮ੍ਰਿਤਸਰ ਤੋਂ ਸਾਂਸਦ ਗੁਰਜੀਤ ਔਜਲਾ ਨੇ ਅੰਮ੍ਰਿਤਸਰ ਹਵਾਈ ਅੱਡੇ ਉਤੇ ਮਲੇਸ਼ੀਆਂ ਤੋਂ ਡਿਪੋਰਟ ਰੋ ਕੇ ਪਰਤੇ ਨੌਜਵਾਨਾਂ ਨਾਲ ਮੁਲਾਕਾਤ ਕੀਤੀ। ਇਨ੍ਹਾਂ ਨੌਜਵਾਨਾਂ ਨੇ ਮਲੇਸ਼ੀਆਂ ਵਿਚ ਆਪਣੇ ਨਾਲ ਹੋਏ ਧੱਕੇ ਦੀ ਆਪਬੀਤੀ ਬਿਆਨ ਕੀਤੀ। ਨੌਜਵਾਨਾਂ ਦੇ ਦੱਸਣ ਮੁਤਾਬਕ ਉਹ ਟੂਰਿਸਟ ਤੇ ਰੁਜ਼ਗਾਰ ਵੀਜ਼ਿਆਂ ਤੇ ਮਲੇਸ਼ੀਆਂ ਗਏ ਸਨ, ਜਿੱਥੇ ਮਲੇਸ਼ੀਆ ਸਰਕਾਰ ਤੇ ਏਅਰਪੋਰਟ ਅਧਿਕਾਰੀਆਂ ਨੇ ਉਨ੍ਹਾਂ ਨਾਲ ਬਹੁਤ ਹੀ ਅਪਨਾਮਜਨਕ ਵਿਵਹਾਰ ਕੀਤਾ ਜਾਂਦਾ ਐ। ਸਾਂਸਦ ਔਜਲਾ ਨੇ ਨੌਜਵਾਨਾਂ ਨੂੰ ਇਹ ਮਸਲਾ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੇ ਧਿਆਨ ਵਿਚ ਲਿਆਉਣਗੇ।
ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਮਲੇਸੀਆਂ ਵਿਚ ਨੌਜਵਾਨਾਂ ਨਾਲ ਅਣਮਨੁੱਖੀ ਤਸ਼ੱਦਦ ਵੀ ਕੀਤਾ ਗਿਆ ਹੈ…ਅਜਿਹੇ ਮਾਮਲਿਆ ‘ਚ ਜਿਆਦਾਤਰ ਪੰਜਾਬੀ ਭਾਈਚਾਰੇ ਨੂੰ ਖਾਸ ਤੋਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਘਟਨਾ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ ਅਤੇ ਅਸੀ ਕਿਸੇ ਵੀ ਭਾਰਤੀ ਨਾਗਰਿਕ ਨਾਲ ਵਿਦੇਸ਼ੀ ਧਰਤੀ ’ਤੇ ਇਸ ਤਰ੍ਹਾਂ ਦਾ ਸਲੂਕ ਕਦੇ ਵੀ ਬਰਦਾਸ਼ਤ ਨਹੀ ਕਰਾਂਗੇ।
ਉਨ੍ਹਾਂ ਨੇ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਇਹ ਮਾਮਲਾ ਜਲਦ ਹੀ ਕੇਂਦਰੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਜੀ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਮਲੇਸ਼ੀਆ ਵਿੱਚ ਸਥਿਤ ਭਾਰਤੀ ਦੂਤਾਵਾਸ ਨਾਲ ਵੀ ਇਸ ਗੰਭੀਰ ਮਾਮਲੇ ’ਤੇ ਤੁਰੰਤ ਗੱਲਬਾਤ ਕੀਤੀ ਜਾਵੇਗੀ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਭਾਰਤੀ ਨਾਲ ਇਸ ਤਰ੍ਹਾਂ ਦੀ ਬੇਇੱਜ਼ਤੀ ਦੁਬਾਰਾ ਨਾ ਹੋਵੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਦੀ ਇੱਜ਼ਤ, ਸੁਰੱਖਿਆ ਅਤੇ ਹੱਕਾਂ ਲਈ ਅਸੀਂ ਹਮੇਸ਼ਾਂ ਡਟ ਕੇ ਖੜ੍ਹੇ ਰਹਾਂਗੇ।

LEAVE A REPLY

Please enter your comment!
Please enter your name here