ਪੰਜਾਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਨਿਊਜ਼ੀਲੈਂਡ ਘਟਨਾ ਦੀ ਨਿਖੇਧੀ/ ਨਗਰ ਕੀਰਤਨ ਦਾ ਰਸਤਾ ਰੋਕਣ ਨੂੰ ਦੱਸਿਆ ਮੰਦਭਾਗਾ/ ਨਿਊਜ਼ੀਲੈਂਡ ਸਰਕਾਰ ਤੋਂ ਕਾਰਵਾਈ ਦੀ ਮੰਗ By admin - December 22, 2025 0 9 Facebook Twitter Pinterest WhatsApp ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਿਉਜੀਲੈਂਡ ਵਿਚ ਨਗਰ ਕੀਰਤਨ ਰੋਕੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਨਿਊਜ਼ੀਲੈਂਡ ਸਰਕਾਰ ਤੋਂ ਘਟਨਾ ਲਈ ਜ਼ਿੰਮੇਵਾਰ ਲੋਕਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਨਿਊਜ਼ੀਲੈਂਡ ਵਿਚ ਕੁੱਝ ਕੱਟੜਪੰਥੀ ਲੋਕਾਂ ਵੱਲੋਂ ਨਗਰ ਕੀਰਤਨ ਦਾ ਰਸਤਾ ਰੋਕਿਆ ਗਿਆ ਐ। ਉਨ੍ਹਾਂ ਕਿਹਾ ਕਿ ਇਹ ਲੋਕ ਨਿਊਜ਼ੀਲੈਂਡ ਦੇ ਮੂਲ ਵਾਸੀ ਨਹੀਂ ਹਨ ਅਤੇ ਇਕ ਛੋਟਾ ਦਾ ਸਮੂਹ ਐ ਜੋ ਦੂਜੇ ਧਰਮਾਂ ਦੀਆਂ ਗਤੀਵਿਧੀਆਂ ਵਿਚ ਵਿਘਣ ਪਾਉਣ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿੰਦਾ ਰਹਿੰਦਾ ਐ। ਉਨ੍ਹਾਂ ਕਿਹਾ ਇਸ ਸਮੂਹ ਵੱਲੋਂ ਨਗਰ ਕੀਰਤਨ ਨੂੰ ਰੋਕਣਾ ਅਤੀ ਮੰਦਭਾਗਾ ਐ, ਇਸ ਲਈ ਨਿਊਜੀਲੈਂਡ ਸਰਕਾਰ ਨੂੰ ਇਨ੍ਹਾਂ ਲੋਕਾਂ ਖਿਲਾਫ ਸਖਤ ਕਾਰਵਾਈ ਅਮਲ ਵਿਚ ਲਿਆਉਣੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਅਜਿਹੇ ਕਲਟ ਸੰਸਾਰ ਭਰ ਦੇ ਦੇਸ਼ਾਂ ਅੰਦਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਅਪਣੇ ਵਿਚਾਰਾਂ ਜਾਂ ਅਪਣੀਆਂ ਪ੍ਰੰਪਰਾਵਾਂ ਤੇ ਕੱਟੜਤਾ ਨਾਲ ਪਹਿਰਾ ਦੇਣਾ ਗਲਤ ਨਹੀ ਪਰ ਕਿਸੇ ਦੂਜੇ ਦੇ ਅਕੀਦਿਆਂ ਜਾਂ ਵਿਸ਼ਵਾਸਾਂ ਨੂੰ ਠੇਸ ਪਹੁੰਚਾਉਣਾ ਮੰਦਭਾਗਾ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਦੂਜਿਆਂ ਦਾ ਨੁਕਸਾਨ ਕਰਨ ਦੇ ਨਾਲ ਨਾਲ ਆਪਣੇ ਲੋਕਾਂ ਲਈ ਵੀ ਨੁਕਸਾਨਸਾਹ ਸਾਬਤ ਹੁੰਦੇ ਹਨ। ਉਨ੍ਹਾਂ ਸਿੱਖ ਭਾਈਚਾਰੇ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਨਿਊਜੀਲੈਂਡ ਵਰਗੇ ਦੇਸ਼ ਅੰਦਰ ਅਜਿਹੀ ਘਟਨਾ ਵਾਪਰਨਾ ਕਿਸੇ ਦੇ ਵੀ ਹਿੱਤ ਵਿਚ ਨਹੀਂ ਐ, ਇਸ ਲਈ ਨਿਊਜੀਲੈਂਡ ਦੀ ਸਰਕਾਰ ਨੂੰ ਕੱਟੜਪੰਥੀ ਲੋਕਾਂ ਤੇ ਸਖਤ ਐਕਸ਼ਨ ਲੈਣਾ ਚਾਹੀਦਾ ਐ।