ਪੰਜਾਬ ਫਰੀਦਕੋਟ ’ਚ ਪ੍ਰਿੰਸੀਪਲ ਖਿਲਾਫ਼ ਅਧਿਆਪਕਾਂ ਦਾ ਪ੍ਰਦਰਸ਼ਨ/ ਸਕੂਲ ਆਫ ਐਮੀਨੈਂਸ ਦੇ ਪ੍ਰਿੰਸੀਪਲ ਖਿਲਾਫ਼ ਖੋਲ੍ਹਿਆ ਮੋਰਚਾ By admin - December 22, 2025 0 10 Facebook Twitter Pinterest WhatsApp ਫਰੀਦਕੋਟ ਦੇ ਸਕੂਲ ਆਫ ਐਮੀਨੈਂਸ ਦੇ ਅਧਿਆਪਕਾ ਨੇ ਪ੍ਰਿੰਸੀਪਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਐ। ਸਕੂਲ ਦੇ ਸਮੂਹ ਸਟਾਫ ਨੇ ਪ੍ਰਿੰਸੀਪਲ ਕਿਰਨਦੀਪ ਕੌਰ ’ਤੇ ਤਾਨਾਸ਼ਾਹੀਆਂ ਕਰਨ ਦੇ ਇਲਜਾਮ ਲਾਏ ਹਨ। ਸਕੂਲ ਦੇ ਅਧਿਆਪਕਾਂ ਦਾ ਕਹਿਣਾ ਐ ਕਿ ਸਕੂਲ ਦੇ ਪ੍ਰਿੰਸੀਪਲ ਵੱਲੋਂ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਐ, ਜਿਸ ਦੇ ਚਲਦਿਆਂ ਉਨ੍ਹਾਂ ਨੂੰ ਮਜਬੂਰ ਪ੍ਰਦਰਸਨ ਕਰਨਾ ਪੈ ਰਿਹਾ ਐ। ਅਧਿਆਪਕਾਂ ਨੇ ਪ੍ਰਿੰਸੀਪਲ ਦੀ ਬਦਲੀ ਕਰਨ ਦੀ ਮੰਗ ਕੀਤੀ ਐ। ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਨੇ ਕਿਹਾ ਕਿ ਸਕੂਲ ਪ੍ਰਿਸੀਪਲ ਮੈਡਮ ਵੱਲੋਂ ਉਨ੍ਹਾਂ ਨਾਲ ਹਰ ਵਾਰ ਸਖ਼ਤ ਰਵੱਈਆ ਅਖਤਿਆਰ ਕੀਤਾ ਜਾਂਦਾ ਹੈ। ਕਦੀ ਉਨ੍ਹਾਂ ਨੂੰ ਸਕੂਲ ਡਰੈਸ ਕੋਡ ਦੇ ਨਾਮ ਉਤੇ ਵਰਦੀ ਦਾ ਪ੍ਰੈਸ਼ਰ ਦਿੱਤਾ ਜਾਂਦਾ ਹੈ ਅਤੇ ਵਾਰ ਵਾਰ ਉਨ੍ਹਾਂ ਦੇ ਕੰਮ ਵਿਚ ਟੋਕਾ ਟਾਕੀ ਕੀਤੀ ਜਾਂਦੀ ਹੈ। ਇੰਨਾਂ ਹੀ ਨਹੀਂ, ਜੇਕਰ ਬਿਮਾਰੀ ਦੇ ਚਲਦੇ ਜਾਂ ਕਿਸੇ ਜ਼ਰੂਰੀ ਕੰਮ ਲਈ ਉਨ੍ਹਾਂ ਨੇ ਛੁੱਟੀ ਲੈਣੀ ਹੋਵੇ ਤਾਂ ਉਨ੍ਹਾਂ ਦੀ ਛੁੱਟੀ ਨੂੰ ਜਾਣਬੁਝ ਕੇ ਮਨਜ਼ੂਰ ਨਹੀਂ ਕੀਤਾ ਜਾਂਦਾ ਉਲਟਾ ਜੇਕਰ ਕੋਈ ਟੀਚਰ ਛੁੱਟੀ ਤੇ ਹੋਵੋ ਤਾਂ ਉਸ ਤੋਂ ਲਾਈਵ ਲੋਕੇਸ਼ਨ ਮੰਗੀ ਜਾਂਦੀ ਹੈ ਜਿਸ ਦੇ ਚਲੱਦੇ ਉਨ੍ਹਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਬੱਚਿਆਂ ਨੂੰ ਧੱਕੇ ਨਾਲ ਵਾਪਿਸ ਭੇਜਿਆ ਗਿਆ ਸਕੂਲ ਦੇ ਗੇਟ ਨੂੰ ਤਾਲਾ ਲਗਾ ਕੇ ਅੰਦਰ ਡੱਕਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਆਵਾਜ ਨੂੰ ਦਬਾਉਣ ਲਈ ਪ੍ਰਿੰਸੀਪਲ ਵੱਲੋਂ ਮੀਡਿਆ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਵਾਰ ਵਾਰ ਸਿੱਖਿਆ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਬਾਰੇ ਪ੍ਰਿੰਸੀਪਲ ਦਾ ਪੱਖ ਜਾਨਣ ਲਈ ਫੋਨ ਤੇ ਸੰਪਰਕ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਵੱਲੋਂ ਫੋਨ ਅਟੈਂਡ ਨਹੀਂ ਕੀਤਾ ਗਿਆ।