ਪਟਿਆਲਾ ਪਹੁੰਚੇ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ/ ਜਥੇਦਾਰ ਦੇ ਬਿਆਨ ’ਤੇ ਦਿੱਤਾ ਪ੍ਰਤੀਕਰਮ/ ਕਿਹਾ, ਅਕਾਲ ਤਖਤ ਸਾਹਿਬ ਨੂੰ ਬੇਨਤੀ ਨਹੀਂ ਹੁਕਮ ਦੇਣੇ ਚਾਹੀਦੇ ਹਨ

0
8

ਪਟਿਆਲਾ ਪਹੁੰਚੇ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਬਿਆਨ ਬਾਰੇ ਪ੍ਰਤੀਕਰਮ ਦਿੱਤਾ ਐ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਨਹੀਂ ਬਲਕਿ ਹੁਕਮ ਦੇਣੇ ਚਾਹੀਦੇ ਹਨ। ਉਨ੍ਹਾਂ ਜੇਲ੍ਹ ਵਿਚ ਬੰਦ ਭਾਈ ਰਾਜੋਆਣਾ ਦੇ ਵਿਚਾਰਾਂ ਨਾਲ ਵੀ ਸਹਿਮਤੀ ਜਾਹਰ ਕੀਤੀ ਐ। ਨਿੱਜੀਲੈਂਡ ਘਟਨਾ ਵਾਲੇ ਉਨ੍ਹਾਂ ਕਿਹਾ ਕਿ ਇਹ ਸਭ ਹਿੰਦੂਸਤਾਨ ਅੰਦਰ ਸਿਰਜੇ ਮਾਹੌਲ ਦਾ ਹੀ ਨਤੀਜਾ ਐ।
ਉਨ੍ਹਾਂ ਕਿਹ ਕਿ ਜਿਹੋ ਜਿਹਾ ਮਾਹੌਲ ਹਿੰਦੁਸਤਾਨ ਵਿੱਚ ਸਿਰਜਿਆ ਜਾ ਰਿਹਾ ਹੈ ਉਹਨਾਂ ਚੀਜ਼ਾਂ ਦਾ ਇੰਪੈਕਟਿਵ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ ਪੈਂਦਾ ਹੈ ਇਸ ਲਈ ਸਾਨੂੰ ਕੱਟੜਤਾ ਛੱਡ ਕੇ ਸਾਰੇ ਧਰਮਾਂ ਦੇ ਦਿਹਾੜੇ ਰਲ ਮਿਲ ਕੇ ਮਨਾਉਣ ਨੂੰ ਪਹਿਲ ਦੇਣੀ ਚਾਹੀਦੀ ਐ।
ਉਨ੍ਹਾਂ ਸਰਕਾਰਾਂ ਉਤੇ ਧੱਕੇ ਦੇ ਇਲਜਾਮ ਲਾਉਂਦਿਆਂ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਪੰਜਾਬ ਦੇ ਵਿੱਚ ਇੱਕ ਵਧੀਆ ਮਾਹੌਲ ਸਿਰਜਿਆ ਜਾਵੇ, ਇਸ ਕਾਰਨ ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੂੰ ਨਾ ਤਾਂ ਪਰੋਲ ਦਿੱਤੀ ਜਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਦੀਆਂ ਜ਼ਮਾਨਤਾਂ ਹੋਣ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਵਿੱਚ ਆਏ ਦਿਨ ਗੈਂਗਸਟਰਬਾਦ ਅਤੇ ਫਰੌਤੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜੇਕਰ ਸਹੀ ਮਾਇਨਿਆਂ ਵਿੱਚ ਪੰਜਾਬ ਨੂੰ ਬਚਾਉਣਾ ਚਾਹੁੰਦੀ ਹੈ ਤਾਂ ਅਜਿਹੇ ਅਨਸਰਾਂ ਦਾ ਖਾਤਮਾ ਕਰਨਾ ਜ਼ਰੂਰੀ ਐ।

LEAVE A REPLY

Please enter your comment!
Please enter your name here