ਪੰਜਾਬ ਅੰਮ੍ਰਿਤਸਰ ਗੁਰੂ ਨਗਰੀ ਅੰਦਰ ਵਿੱਛੀ ਧੁੰਦ ਦੀ ਚਾਦਰ/ ਸੰਘਣੀ ਧੁੰਦ ਕਾਰਨ ਜ਼ੀਰੋ ਤਕ ਪਹੁੰਚੀ ਵਿਜ਼ੀਵਿਲਟੀ By admin - December 21, 2025 0 15 Facebook Twitter Pinterest WhatsApp ਉੱਤਰੀ ਭਾਰਤ ਅੰਦਰ ਸ਼ੀਤ ਲਹਿਰ ਜ਼ੋਰਾਂ ਉਤੇ ਐ। ਗੱਲ ਜੇਕਰ ਗੁਰੂ ਨਗਰੀ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਪੂਰੇ ਸ਼ਹਿਰ ਨੂੰ ਸਵੇਰ ਤੋਂ ਸੰਘਣੀ ਧੁੰਦ ਦੀ ਚਿੱਟੀ ਚਾਦਰ ਨੇ ਘੇਰਿਆ ਹੋਇਆ ਸੀ। ਸ਼ਹਿਰ ਅੰਦਰ ਚਾਰੇ ਪਾਸੇ ਸੰਘਣੀ ਧੁੰਦ ਦੇ ਚਲਦਿਆਂ ਵਿਜ਼ੀਵਿਲਟੀ ਜ਼ੀਰੋ ਦੇ ਨੇੜੇ ਪਹੁੰਚੀ ਹੋਈ ਐ। ਇਸ ਧੁੰਦ ਦਾ ਅਸਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਵੇਖਣ ਨੂੰ ਮਿਲਿਆ, ਜਿੱਥੇ ਦਰਸ਼ਨਾਂ ਲਈ ਆਈ ਸੰਗਤ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਮੌਸਮ ਦੀਆਂ ਰੁਕਾਵਟਾਂ ਦੇ ਬਾਵਜੂਦ ਸੰਗਤ ਦੀ ਆਸਥਾ ਵਿੱਚ ਕੋਈ ਕਮੀ ਨਹੀਂ ਆਈ। ਧੁੰਦ ਅਤੇ ਠੰਢ ਨੂੰ ਚੀਰਦੀ ਹੋਈ ਸੰਗਤ ਗੁਰੂ ਸਾਹਿਬ ਦੇ ਦਰ ‘ਤੇ ਨਤਮਸਤਕ ਹੋਣ ਲਈ ਪਹੁੰਚੀ। ਗੁਰੂ ਘਰ ਪ੍ਰਤੀ ਇਹ ਅਟੁੱਟ ਸ਼ਰਧਾ ਇਕ ਵਾਰ ਫਿਰ ਸਾਬਤ ਕਰਦੀ ਹੈ ਕਿ ਸਿੱਖ ਸੰਗਤ ਦਾ ਵਿਸ਼ਵਾਸ ਕਿਸੇ ਵੀ ਹਾਲਾਤਾਂ ਨਾਲ ਡੋਲਣ ਵਾਲਾ ਨਹੀਂ। ਚੱਲ ਰਹੇ ਸ਼ਹੀਦੀ ਦਿਹਾੜਿਆਂ ਦੇ ਚਲਦਿਆਂ ਅੰਤਾਂ ਦੀ ਠੰਢ ਤੇ ਸੰਘਣੀ ਧੁੰਦ ਦੇ ਬਾਵਜੂਦ ਸੰਗਤ ਦਾ ਗੁਰਧਾਮਾਂ ਅੰਦਰ ਨਤਮਸਤਕ ਹੋਣਾ ਜਾਰੀ ਐ।