ਕਪੂਰਥਲਾ ’ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ/ ਇਕ ਮੁਲਜਮ ਜ਼ਖ਼ਮੀ ਹਾਲਤ ’ਚ ਕਾਬੂ, ਬਾਕੀ ਫਰਾਰ

0
9

 

ਕਪੂਰਥਲਾ ਦੇ ਸਿੱਧਵਾਂ ਦੋਨਾਂ ਪਿੰਡ ਵਿੱਚ ਦੇਰ ਸ਼ਾਮ ਬਦਮਾਸ਼ਾਂ ਅਤੇ ਪੁਲਿਸ ਵਿਚਾਲੇ ਐਨਕਾਊਂਟਰ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਅਪਰਾਧੀ, 20-25 ਹੋਰਾਂ ਦੇ ਨਾਲ, ਜਲੰਧਰ ਵਿੱਚ ਦੋ ਨੌਜਵਾਨਾਂ ‘ਤੇ ਗੋਲੀਬਾਰੀ ਕਰਨ ਤੋਂ ਬਾਅਦ ਚਾਰ ਕਾਰਾਂ ਵਿੱਚ ਭੱਜ ਰਹੇ ਸਨ। ਜਲੰਧਰ ਪੁਲਿਸ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ। ਜਦੋਂ ਕਪੂਰਥਲਾ ਪੁਲਿਸ ਪਹੁੰਚੀ, ਤਾਂ ਅਪਰਾਧੀਆਂ ਨੇ ਗੋਲੀਬਾਰੀ ਕਰ ਦਿੱਤੀ। ਪੁਲਿਸ ਦੀ ਜਵਾਬੀ ਗੋਲੀਬਾਰੀ ਵਿੱਚ ਇੱਕ ਅਪਰਾਧੀ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਐ ਜਦਕਿ ਬਾਕੀ ਧੁੰਦ ਦਾ ਫਾਇਦਾ ਉਠਾ ਕੇ ਭੱਜ ਗਏ। ਪੁਲਿਸ ਵੱਲੋਂ ਮੁਲਜਮਾਂ ਦੀ ਭਾਲ ਕੀਤੀ ਜਾ ਰਹੀ ਐ।
ਪੁਲਿਸ ਨੇ ਤਿੰਨ ਕਾਰਾਂ, ਇੱਕ ਵਿਦੇਸ਼ੀ ਪਿਸਤੌਲ, ਦੋ ਕਾਰਤੂਸ ਅਤੇ ਦੋ ਖੋਲ ਬਰਾਮਦ ਕੀਤੇ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਕਪੂਰਥਲਾ ਪੁਲਿਸ ਨੇ ਚਾਰ ਕਾਰਾਂ ਵਿਚ ਸਵਾਰ 20 ਦੇ ਕਰੀਬ ਬਦਮਾਸ਼ਾਂ ਵਿਚੋਂ ਕੁਝ ਦੀ ਪਛਾਣ ਕਰ ਲਈ ਐ। ਇਨ੍ਹਾਂ ਵਿਚ ਪਿੰਡ ਨਵਾਂ ਪਿੰਡ ਕਰਤਾਰਪੁਰ ਦਾ ਰਹਿਣ ਵਾਲਾ ਲਖਵਿੰਦਰ ਸਿੰਘ ਉਰਫ ਲੱਖਾ, ਮੁਹੱਲਾ ਗੋਲੀ ਕਰਤਾਰਪੁਰ ਦਾ ਰਹਿਣ ਵਾਲਾ ਰਕਸ਼ਿਤ, ਕਪੂਰਥਲਾ ਜ਼ਿਲ੍ਹੇ ਦੇ ਭੁੱਲਥ ਦਾ ਰਹਿਣ ਵਾਲਾ ਲਵ, ਕਪੂਰਥਲਾ ਜ਼ਿਲ੍ਹੇ ਦੇ ਪਿੰਡ ਰਾਮਗੜ੍ਹ ਦਾ ਰਹਿਣ ਵਾਲਾ ਬੌਬੀ, ਮੁਹੱਲਾ ਖਟੀਕਾ ਕਰਤਾਰਪੁਰ ਦਾ ਰਹਿਣ ਵਾਲਾ ਰਾਹੁਲ, ਮੁਹੱਲਾ ਕੌਲਸਰ ਕਰਤਾਰਪੁਰ ਦਾ ਰਹਿਣ ਵਾਲਾ ਜੱਸੀ ਐਡਵੋਕੇਟ, ਕਰਤਾਰਪੁਰ ਦਾ ਰਹਿਣ ਵਾਲਾ ਕਰਨ ਅਤੇ ਕੁਝ ਅਣਪਛਾਤੇ ਵਿਅਕਤੀ ਸ਼ਾਮਲ ਸਨ।
ਇਹ ਬਦਮਾਸ਼ ਕਿਸ਼ਨਗੜ੍ਹ ਦੇ ਬਰਿਸਟਾ ਕੌਫੀ ਸ਼ਾਪ ਅੱਡਾ ਨੇੜੇ ਇੱਕ ਪੈਟਰੋਲ ਪੰਪ ‘ਤੇ ਦੋ ਨੌਜਵਾਨਾਂ ‘ਤੇ ਗੋਲੀਆਂ ਚਲਾਉਣ ਤੋਂ ਬਾਅਦ ਵਾਹਨਾਂ ਵਿੱਚ ਕਰਤਾਰਪੁਰ ਵੱਲ ਜਾ ਰਹੇ ਸਨ। ਕਰਤਾਰਪੁਰ ਪੁਲਿਸ ਨੂੰ ਇਨ੍ਹਾਂ ਦੇ ਆਉਣ ਦੀ ਸੂਹ ਮਿਲ ਚੁੱਕੀ ਸੀ, ਜਿਸ ਦੇ ਚਲਦਿਆਂ ਪੁਲਿਸ ਨੇ  ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਉਹ ਰੁਕਣ ਦੀ ਥਾਂ ਭੱਜ ਗਏ। ਇਸ ਤੋਂ ਬਾਅਦ ਪੁਲਿਸ ਨੇ ਮੁਲਜਮਾਂ ਦਾ ਪਿੱਛਾ ਕੀਤਾ ਤਾਂ ਮੁਲਜਮ ਵੱਖ-ਵੱਖ ਪਿੰਡਾਂ ਵਿੱਚੋਂ ਦੀ ਹੋ ਕੇ ਨਿਰਮਾਣ ਅਧੀਨ ਦਿੱਲੀ-ਕਟੜਾ ਐਕਸਪ੍ਰੈਸਵੇਅ ‘ਤੇ ਚਲੇ ਗਏ। ਹਾਈਵੇਅ ਅੱਗੇ ਬੰਦ ਹੋਣ ਕਾਰਨ ਤਿੰਨ ਵਾਹਨ ਰੁਕ ਗਏ  ਅਤੇ ਅਪਰਾਧੀ ਕਾਰਾਂ ਵਿੱਚੋਂ ਨਿਕਲ ਕੇ ਪੁਲਿਸ ਟੀਮ ‘ਤੇ ਗੋਲੀਆਂ ਚਲਾ ਦਿੱਤੀਆਂ।
ਜਦੋਂ ਪੁਲਿਸ ਨੇ ਸਵੈ-ਰੱਖਿਆ ਵਿੱਚ ਜਵਾਬੀ ਗੋਲੀਬਾਰੀ ਕੀਤੀ, ਤਾਂ ਇੱਕ ਨੌਜਵਾਨ ਦੀ ਲੱਤ ਵਿੱਚ ਗੋਲੀ ਲੱਗੀ ਅਤੇ ਉਹ ਹੇਠਾਂ ਡਿੱਗ ਪਿਆ, ਜਦੋਂ ਕਿ ਬਾਕੀ, ਧੁੰਦ ਦਾ ਫਾਇਦਾ ਉਠਾਉਂਦੇ ਹੋਏ, ਖੇਤਾਂ ਵਿੱਚੋਂ ਭੱਜ ਗਏ। ਪੁੱਛਗਿੱਛ ਦੌਰਾਨ, ਜ਼ਖਮੀ ਵਿਅਕਤੀ ਨੇ ਆਪਣਾ ਨਾਮ ਲਖਵਿੰਦਰ ਸਿੰਘ ਉਰਫ ਲੱਖਾ ਦੱਸਿਆ। ਤਲਾਸ਼ੀ ਦੌਰਾਨ ਇੱਕ ਇਤਾਲਵੀ-ਬਣਾਇਆ ਪਿਸਤੌਲ, ਦੋ ਕਾਰਤੂਸ ਅਤੇ ਦੋ ਗੋਲੇ ਮਿਲੇ ਹਨ। ਦੇਰ ਸ਼ਾਮ ਸਿੱਧਵਾਂ ਦੋਨਾਂ ਪਿੰਡ ਨੇੜੇ ਅਪਰਾਧੀਆਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਵੱਲੋਂ ਫਰਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਐ।

LEAVE A REPLY

Please enter your comment!
Please enter your name here