ਸੰਗਰੂਰ ਦੌਰੇ ਦੌਰਾਨ ਸਕੂਲੀ ਬੱਚਿਆਂ ਨੂੰ ਮਿਲੇ ਸੀਐਮ ਮਾਨ/ ਕਾਫਲਾ ਰੋਕ ਕੇ ਪਿੰਡ ਸਤੋਜ ਦੇ ਬੱਚਿਆਂ ਨਾਲ ਕੀਤੀ ਗੱਲਬਾਤ/ ਸੜਕ ਕੰਢੇ ਖੜ੍ਹੇ ਬੱਚਿਆਂ ਨੂੰ ਵੇਖ ਰੋਕਿਆ ਕਾਫਲਾ

0
14

 

ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਜੱਦੀ ਪਿੰਡ ਸਤੋਜ ਦੇ ਦੌਰੇ ਦੌਰਾਨ ਸਕੂਲੀ ਬੱਚਿਆਂ ਨਾਲ ਮੁਲਾਕਾਤ ਕੀਤੀ। ਖਬਰਾਂ ਮੁਤਾਬਕ ਇਹ ਬੱਚੇ ਸੜਕ ਕੰਢੇ ਖੜ੍ਹੇ ਸਨ, ਜਿਨ੍ਹਾਂ ਨੂੰ ਵੇਖ ਕੇ ਮੁੱਖ ਮੰਤਰੀ ਮਾਨ ਨੇ ਆਪਣਾ ਕਾਫਲਾ ਰੁਕਵਾ ਲਿਆ ਅਤੇ ਗੱਡੀ ਵਿਚੋਂ ਨਿਕਲ ਕੇ ਬੱਚਿਆਂ ਕੋਲ ਜਾ ਕੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਫੋਟੋਆਂ ਖਿਚਵਾਈਆਂ। ਮੁੱਖ ਮੰਤਰੀ ਦੀ ਬੱਚਿਆਂ ਨਾਲ ਮਿਲਣੀ ਦੀ ਵੀਡੀਓ ਵੀ ਵਾਇਰਲ ਹੋ ਰਹੀ ਐ, ਜਿਸ ਵਿਚ ਬੱਚੇ ਸੜਕ ਕੰਢੇ ਖਲੋ ਕੇ ਮੁੱਖ ਮੰਤਰੀ ਵੀ ਆਵਾਜ਼ਾਂ ਮਾਰ ਰਹੇ, ਜਿਨ੍ਹਾਂ ਨੂੰ ਵੇਖ ਕੇ ਮੁੱਖ ਮੰਤਰੀ ਮਾਨ ਨੇ ਆਪਣਾ ਕਾਫਲਾ ਰੋਕ ਲਿਆ। ਇਸ ਦੌਰਾਨ ਮੁੱਖ ਮੰਤਰੀ ਨੂੰ ਆਪਣੇ ਵਿਚ ਵੇਖ ਕੇ ਬੱਚੇ ਬੇਹੱਦ ਖੁਸ਼ ਨਜਰ ਆਏ।

LEAVE A REPLY

Please enter your comment!
Please enter your name here