ਪੰਜਾਬ ਫਰੀਦਕੋਟ ’ਚ ਅਣਪਛਾਤੇ ਵਾਹਨ ਨੇ ਦਰੜੇ 3 ਰਾਹਗੀਰ/ ਇਕ ਦੀ ਹਾਲਤ ਗੰਭੀਰ, ਕਾਰ ਚਾਲਕ ਮੌਕੇ ਤੋਂ ਫਰਾਰ By admin - December 20, 2025 0 14 Facebook Twitter Pinterest WhatsApp ਫਰੀਦਕੋਟ ਦੇ ਅਮਰ ਆਸ਼ਰਮ ਦੇ ਸਾਹਮਣੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਸੜਕ ਤੇ ਜਾ ਰਹੇ ਵਿਅਕਤੀ ਨੂੰ ਇਕ ਕਾਰ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਰ ਅੱਗੇ ਜਾ ਰਹੇ ਪਤੀ-ਪਤਨੀ ਵਿਚ ਜਾ ਵੱਜੀ ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਏ। ਮੌਕੇ ਤੇ ਪਹੁੰਚੇ ਇੰਸਪੈਕਟਰ ਨੇ ਆਪਣੀ ਗੱਡੀ ਰਾਹੀਂ ਹਸਪਤਾਲ ਪਹੁੰਚਾਇਆ, ਜਿੱਥੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਐ। ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ ਤੇ ਫਰਾਰ ਹੋ ਗਿਆ। ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਮੌਕੇ ’ਤੇ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਐਬੂਲੈਂਸ ਨੂੰ ਫੋਨ ਕੀਤਾ ਜੋ ਕਾਫੀ ਦੇਰ ਤਕ ਮੌਕੇ ਤੇ ਨਹੀਂ ਪਹੁੰਚੀ। ਇਸ ਤੋਂ ਬਾਅਦ ਪੀਸੀਆਰ ਮੁਲਾਜ਼ਮਾਂ ਨੂੰ ਸੱਦਿਆ ਗਿਆ, ਜਿਨ੍ਹਾਂ ਦੇ ਕਹਿਣ ਤੇ ਪੁਲਿਸ ਦੀ ਇੰਸਪੈਕਟਰ ਗੱਡੀ ਰਾਹੀਂ ਜਖਮੀਆਂ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਲਿਜਾਈਆ ਗਿਆ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਫਰੀਦਕੋਟ ਦੇ ਕੈਂਟ ਰੋਡ ਦੇ ਰਹਿਣ ਵਾਲੇ ਇਕ ਪਰਿਵਾਰ ਦੀ ਕਾਰ ਵਿਚ ਪੇਟ੍ਰੋਲ ਖਤਮ ਹੋ ਗਿਆ ਜਿਸ ਕਾਰਨ ਕਾਰ ਮਾਲਕ ਪੇਟ੍ਰੋਲ ਪੰਪ ਤੋਂ ਤੇਲ ਲੈਣ ਜਾ ਰਿਹਾ ਸੀ ਜਦਕਿ ਉਸਦਾ ਪਰਿਵਾਰ ਗੱਡੀ ਵਿਚ ਹੀ ਬੈਠਾ ਸੀ। ਜਦੋਂ ਉਹ ਪੈਦਲ ਪੇਟ੍ਰੋਲ ਲੈਣ ਜਾ ਰਿਹਾ ਸੀ ਤਾਂ ਪਿੱਛੋਂ ਤੇਜੀ ਨਾਲ ਇੱਕ ਰਿਟਜ਼ ਕਾਰ ਨੇ ਉਕਤ ਵਿਅਕਤੀ ਨੂੰ ਦਰੜ ਦਿੱਤਾ ਜਿਸ ਤੋਂ ਬਾਅਦ ਉਸੇ ਕਾਰ ਵੱਲੋਂ ਅੱਗੇ ਜਾ ਰਹੇ ਪਤੀ ਪਤਨੀ ਨੂੰ ਵੀ ਟੱਕਰ ਮਾਰੀ ਜਿਸ ਨਾਲ ਉਹ ਕਾਰ ਦੇ ਬੋਰਨਟ ਤੋਂ ਉੱਛਲ ਕੇ ਹੇਠਾਂ ਡਿੱਗੇ ਜਿਸ ਕਾਰਨ ਉਨ੍ਹਾਂ ਦੇ ਵੀ ਗੰਭੀਰ ਸੱਟਾਂ ਵੱਜੀਆਂ। ਦੱਸਣ ਮੁਤਾਬਿਕ ਇਨ੍ਹਾਂ ਦੋਹਾਂ ਜੀਆਂ ਦੀ ਕਾਰ ਵੀ ਖਰਾਬ ਸੀ ਜੋ ਮਕੈਨਿਕ ਤੋਂ ਠੀਕ ਕਰਵਾ ਰਹੇ ਸਨ।