ਪੰਜਾਬ ਮਾਲੇਰਕੋਟਲਾ ’ਚ ਮਸਜਿਦ ਦੇ ਮੌਲਵੀ ਨੂੰ ਧਮਕੀ/ ਮਸਜਿਦ ਦੀ ਕੰਧ ’ਤੇ ਚਿਪਕਾਇਆ ਚਿਤਾਵਨੀ ਪੱਤਰ By admin - December 20, 2025 0 11 Facebook Twitter Pinterest WhatsApp ਮਾਲੇਰਕੋਟਲਾ ਅਧੀਨ ਆਉਂਦੇ ਪਿੰਡ ਨੱਥੂਮਾਜਰਾ ਵਿਚ ਹਾਲਾਤ ਉਸ ਵੇਲੇ ਸਹਿਮ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਮਸਜਿਦ ਦੀ ਕੰਧ ’ਤੇ ਲੋਕਾਂ ਨੇ ਧਮਕੀ ਪੱਤਰ ਚਿਪਕਿਆ ਵੇਖਿਆ। ਧਮਕੀ ਪੱਤਰ ਵਿਚ ਮਸਜਿਸ ਦੇ ਮੌਲਵੀ ਤੇ ਪ੍ਰਧਾਨ ਨੂੰ ਲਾਂਭੇ ਕਰਨ ਦੀ ਮੰਗ ਕਰਦਿਆਂ ਮੰਗ ਨਾ ਮੰਨਣ ਤੇ ਜਾਨੋਂ ਮਾਰਨ ਦੀ ਚਿਤਾਵਨੀ ਦਿੱਤੀ ਗਈ ਐ। ਪਿੰਡ ਦੇ ਮੁਸਲਿਮ ਭਾਈਚਾਰੇ ਨੇ ਘਟਨਾ ਦੀ ਜਾਂਚ ਕਰ ਕੇ ਕਾਰਵਾਈ ਮੰਗੀ ਐ। ਜਾਣਕਾਰੀ ਅਨੁਸਾਰ ਪਿੰਡ ਦੀ ਮਸਜਿਦ ਵਿੱਚ ਕਿਸੇ ਸ਼ੱਕੀ ਵਿਅਕਤੀ ਵੱਲੋਂ ਮਸਜਿਦ ਦੇ ਵਿੱਚ ਬਣੇ ਬਾਥਰੂਮ ਵਾਲੀ ਕੰਧ ਤੇ ਇੱਕ ਚਿਤਾਵਨੀ ਭਰੀ ਚਿੱਠੀ ਚਿਪਕਾ ਦਿੱਤੀ ਗਈ ਜਿਸ ਉੱਤੇ ਲਿਖਿਆ ਸੀ ਕੇ ਮਸਜਿਦ ਦਾ ਮੌਲਵੀ ਹੈ ਜੋ ਉਹ ਇੱਕ ਨੰਬਰ ਦਾ ਗੁੰਡਾ ਹੈ…ਧੀਆਂ ਭੈਣਾਂ ਨਾਲ ਗਲਤ ਹਰਕਤਾਂ ਕਰਦਾ ਹੈ, ਉਹਨਾ ਨੂੰ ਲੁੱਟਦਾ ਹੈ, ਇਹ ਮੌਲਵੀ ਭਈਆ ਤੁਸੀਂ ਸਿਰ ਉਤੇ ਚੜਾ ਰੱਖਿਆ ਹੈ, ਇਸਨੂੰ ਭਜਾ ਦੇਵੋ ਨਹੀ ਤਾਂ ਇਸਨੂੰ ਅਤੇ ਪ੍ਰਧਾਨ ਨੂੰ ਗੱਡੀ ਚਾੜ ਦਿੱਤਾ ਜਾਊਗਾ। ਘਟਨਾ ਤੋਂ ਬਾਅਦ ਮੌਲਵੀ ਅਤੇ ਪ੍ਰਧਾਨ ਕਾਫੀ ਡਰੇ ਹੋਏ ਹਨ। ਪਿੰਡ ਦੇ ਮੁਸਲਿਮ ਭਾਈਚਾਰੇ ਘਟਨਾ ਦੀ ਜਾਂਚ ਦੀ ਮੰਗ ਕੀਤੀ ਐ। ਪੁਲਿਸ ਨੇ ਧਮਕੀ ਪੱਤਰ ਕਬਜੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ।