ਬਠਿੰਡਾ ਦੇ ਭੁੱਚੋ ਮੰਡੀ ਪਹੁੰਚੇ ਸੁਖਬੀਰ ਬਾਦਲ/ ਐਡਵੈਂਚਰ ਕਲੱਬ ਬਾਈਕ ਰਾਈਡਰਸ ਦਾ ਕੀਤਾ ਦੌਰਾ/ ਬਾਈਕ ਰਾਈਡਰਸ ਦੇ ਉਪਰਾਲੇ ਦੀ ਕੀਤੀ ਸ਼ਲਾਘਾ

0
15

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਬਠਿੰਡਾ ਦੇ ਭੁੱਚੋ ਮੰਡੀ ਪਹੁੰਚੇ ਜਿੱਥੇ ਉਨ੍ਹਾਂ ਨੇ ਪੰਜਾਬ ਐਡਵੈਂਚਰ ਕਲੱਬ ਬਾਈਕ ਰਾਈਡਰਸ ਦੇ ਪ੍ਰੋਗਰਾਮ ਵਿਚ ਹਿੱਸਾ ਸੁਖਬੀਰ ਬਾਦਲ ਨੇ ਬਾਈਕ ਰਾਈਡਰਸ ਦੇ ਖੇਡਾਂ ਵਿਚ ਪਾਏ ਜਾ ਰਹੇ ਯੋਗਦਾਨ ਕੀਤੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਅੰਦਰ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਪਿੰਡਾਂ ਵਿੱਚ ਤਾਸ ਦੇ ਪੱਤੇ ਖੇਡਣ ਵਾਲਿਆਂ ਦੇ ਵੀ ਮੁਕਾਬਲੇ ਕਰਾਵਾਂਗੇ। ਲਿਆ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਅਨੰਤਬੀਰ ਸਿੰਘ ਬਾਦਲ ਵੀ ਨਾਲ ਮੌਜੂਦ ਸੀ।
ਇਸ ਮੌਕੇ ਸੁਖਬੀਰ ਬਾਦਲ ਨੇ ਬਾਈਕ ਦੇ ਉੱਤੇ ਬੈਠ ਕੇ ਰੇਸਾਂ ਵੀ ਦਿੱਤੀਆਂ। ਬਾਈਕ ਤੇ ਬੈਠ ਕੇ ਸੁਖਬੀਰ ਸਿੰਘ ਬਾਦਲ ਨੇ ਮੀਡੀਆ ਨਾਲ ਕੀਤੀ ਗੱਲਬਾਤ ਕਰਦਿਆਂ ਪੰਜਾਬ ਸਫ਼ਰਨਾਮਾ ਅਤੇ ਬਾਈਕ ਦੇ ਜ਼ਰੀਏ ਵਿਦੇਸ਼ਾਂ ਤੱਕ ਘੁੰਮਣ ਵਾਲੇ ਗੁਰਪ੍ਰੇਮ ਲਹਿਰੀ ਨੂੰ ਵਧਾਈ ਦਿੱਤੀ।  ਉਨ੍ਹਾਂ ਕਿਹਾ ਕਿ ਜ਼ਿੰਦਗੀ ਵਿੱਚ ਐਡਵੈਂਚਰ ਹੋਣਾ ਜ਼ਰੂਰੀ ਐ। ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਚਾਹੁਣ ਵਾਲੇ ਇੱਕ ਨੌਜਵਾਨ ਨੇ ਸੁਖਬੀਰ ਸਿੰਘ ਬਾਦਲ ਨੂੰ ਡਾਇਨਾਸੌਰ ਦਾ ਖਿਡਾਉਣਾ ਗਿਫਟ ਕੀਤਾ, ਜਿਸ ਨੂੰ ਸੁਖਬੀਰ ਸਿੰਘ ਬਾਦਲ ਨੇ ਹੱਸ ਕੇ ਸਵੀਕਾਰ ਕਰ ਲਿਆ।
ਇਸ ਦੌਰਾਨ ਨੌਜਵਾਨ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਵੱਲੋਂ ਕਿਹਾ ਜਾ ਰਿਹਾ ਸੀ ਕਿ ਧਰਤੀ ਤੇ ਡਾਇਨਾਸੋਰ ਤੇ ਸੱਤਾ ਵਿਚ ਸ਼੍ਰੋਮਣੀ ਅਕਾਲੀ ਦਲ ਕਦੇ ਨਹੀਂ ਆਵੇਗੀ। ਪਰ ਬਠਿੰਡਾ ਵਿੱਚ ਹੋਈ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਦੀਆਂ ਚੋਣਾਂ ਦੀ ਭਾਰੀ ਜਿੱਤ ਨੇ ਇਹ ਸਾਬਿਤ ਕਰ ਦਿੱਤਾ ਕਿ ਹੁਣ ਪੰਜਾਬ ਦੇ ਲੋਕ ਚਾਹੁੰਦੇ ਨੇ ਇਸ ਕਰ ਕੇ ਹੁਣ ਡਾਇਨਾਸੋਰ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੀ ਵਾਪਸ ਆਉਣ ਜਾ ਰਹੀ ਹੈ।

 

LEAVE A REPLY

Please enter your comment!
Please enter your name here