ਪੰਜਾਬ ਜਲੰਧਰ ਦੇ ਸ਼ਾਹਪੁਰ ’ਚ ਨੌਜਵਾਨ ਦਾ ਕਤਲ/ ਅਣਪਛਾਤੇ ਗੋਲੀਆਂ ਮਾਰ ਕੇ ਹੋਏ ਫਰਾਰ By admin - December 20, 2025 0 14 Facebook Twitter Pinterest WhatsApp ਜਲੰਧਰ ਅਧੀਨ ਆਉਂਦੇ ਸ਼ਾਹਕੋਟ ਵਿਖੇ ਬੀਤੀ ਸ਼ਾਮ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਅਣਪਛਾਤਿਆਂ ਨੇ ਇਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਅੰਜ਼ਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਮ੍ਰਿਤਕ ਦੀ ਪਛਾਣ ਸੰਦੀਪ ਕੁਮਾਰ ਹੰਸ ਉਰਫ ਸੋਨੂੰ (32) ਪੁੱਤਰ ਬੱਗਾ ਵਾਸੀ ਰਾਮਦਾਸ ਕਲੌਨੀ ਸ਼ਾਹਕੋਟ ਵਜੋਂ ਹੋਈ ਐ। ਘਟਨਾ ਵੇਲੇ ਉਹ ਆਪਣੀ ਕਬਾੜ ਦੀ ਦੁਕਾਨ ਤੇ ਮੌਜੂਦ ਸੀ, ਜਿੱਥੇ ਹਮਲਾਵਰ ਗੋਲੀਆਂ ਮਾਰ ਕੇ ਫਰਾਰ ਹੋ ਗਏ। ਘਟਨਾ ਤੋਂ ਬਾਅਦ ਮੌਕੇ ਪਹੁੰਚੀ ਪੁਲਿਸ ਜਾਂਚ ਸ਼ੁਰ ਕਰ ਦਿੱਤੀ ਐ। ਜਾਣਕਾਰੀ ਅਨੁਸਾਰ ਮ੍ਰਿਤਕ ਪੁੱਡਾ ਕਲੌਨੀ ਵਿਖੇ ਇੱਕ ਕਬਾੜ ਦੀ ਦੁਕਾਨ ’ਤੇ ਕੰਮ ਕਰਦਾ ਸੀ ਤੇ ਉਸਦਾ ਕੁੱਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਅੱਜ ਸ਼ਾਮ ਕਰੀਬ 6.30 ਵਜੇ ਆਪਣੇ ਕੰਮ ’ਤੇ ਸੀ ਕਿ ਇਸ ਦੌਰਾਨ ਮੂੰਹ ਢੱਕ ਕੇ ਆਏ ਹਮਲਾਵਰਾਂ ਨੇ ਅਚਾਨਕ ਹੀ ਕੁਝ ਸਮਾਨ ਦਾ ਪੁੱਛਣ ਤੋਂ ਬਾਅਦ ਗੋਲੀਆਂ ਚਲਾ ਦਿੱਤੀਆਂ, ਜਿੰਨ੍ਹਾਂ ’ਚੋਂ ਇੱਕ ਗੋਲੀ ਸੰਦੀਪ ਕੁਮਾਰ ਦੇ ਮੂੰਹ ਤੇ ਅਤੇ ਦੂਜੀ ਗੋਲੀ ਗਰਦਨ ’ਚ ਜਾ ਲੱਗੀ ਤੇ ਉਹ ਉਥੇ ਹੀ ਡਿੱਗ ਗਿਆ। ਹਮਲਾਵਰ ਧੁੰਦ ਦਾ ਫਾਇਦਾ ਚੁੱਕ ਤੇਜ਼ੀ ਨਾਲ ਮੌਕੇ ਤੋਂ ਫਰਾਰ ਹੋ ਗਏ। ਸੰਦੀਪ ਕੁਮਾਰ ਨੂੰ ਉਸਦੇ ਸਾਥੀਆਂ ਨੇ ਚੁੱਕ ਕੇ ਨਜ਼ਦੀਕ ਹੀ ਨਿੱਜੀ ਹਸਪਤਾਲ ਅਤੇ ਬਾਅਦ ’ਚ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਇਸ ਘਟਨਾ ਦਾ ਪਤਾ ਲੱਗਣ ’ਤੇ ਡੀ.ਐਸ.ਪੀ. ਸੁਖਪਾਲ ਸਿੰਘ ਤੇ ਐਸ.ਐਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਪੁਲਿਸ ਨੂੰ ਗੋਲੀਆਂ ਅਤੇ ਉਨ੍ਹਾਂ ਦੇ ਖੋਲ੍ਹ ਵੀ ਬਰਾਮਦ ਹੋਏ ਹਨ। ਪੁਲਿਸ ਵਲੋਂ ਸ਼ੱਕ ਦੇ ਅਧਾਰ ’ਤੇ ਕੁੱਝ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ, ਪਰ ਇਸਦੀ ਪੁਸ਼ਟੀ ਨਹੀਂ ਕੀਤੀ ਗਈ। ਫਿਲਹਾਲ ਪੁਲਿਸ ਵਲੋਂ ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜੀ ਜਾ ਰਹੀ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗਿ੍ਰਫ਼ਤਾਰ ਕਰ ਲੈਣ ਦੀ ਗੱਲ ਕਹੀ ਜਾ ਰਹੀ ਹੈ।