ਪੰਜਾਬ ਮਾਛੀਵਾੜਾ ਨੇੜੇ ਸਤਲੁਜ ਦਰਿਆ ਤੋਂ ਨਾਜਾਇਜ਼ ਮਾਇਨਿੰਗ ਮਾਮਲਾ/ ਲੋਕਾਂ ਦੀ ਹਲਕਾ ਵਿਧਾਇਕ ਨਾਲ ਮੀਟਿੰਗ- ਵਿਧਾਇਕ ਵੱਲੋਂ ਕਾਰਵਾਈ ਦਾ ਭਰੋਸਾ By admin - December 20, 2025 0 12 Facebook Twitter Pinterest WhatsApp ਮਾਛੀਵਾੜਾ ਸਾਹਿਬ ਨੇੜਿਓ ਲੰਘਦੇ ਸਤਲੁਜ ਦਰਿਆ ਵਿਚੋਂ ਨਾਜਾਇਜ਼ ਮਾਇਨਿੰਗ ਦਾ ਮੁੱਦਾ ਮੁੜ ਗਰਮਾ ਗਿਆ ਐ। ਸਥਾਨਕ ਵਾਸੀਆਂ ਨੇ ਮੀਟਿੰਗ ਕਰ ਕੇ ਪ੍ਰਸ਼ਾਸਨ ਤੋਂ ਨਾਜਾਇਜ਼ ਮਾਇਨਿੰਗ ’ਤੇ ਨਕੇਲ ਕੱਸਣ ਦੀ ਮੰਗ ਕੀਤੀ ਐ। ਮੀਟਿੰਗ ਵਿਚ ਕਿਸਾਨ ਆਗੂਆਂ ਤੋਂ ਇਲਾਵਾ ਪਿੰਡਾਂ ਦੇ ਪੰਚਾਂ, ਸਰਪੰਚਾਂ ਨੇ ਸ਼ਿਰਕਤ ਕੀਤੀ। ਮੀਟਿੰਗ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਸਥਾਨਕ ਵਾਸੀਆਂ ਨੂੰ ਨਾਜਾਇਜ਼ ਮਾਇਨਿੰਗ ਬੰਦ ਕਰਾਵਉਣ ਦਾ ਭਰੋਸਾ ਦਿੱਤਾ ਐ। ਉਨ੍ਹਾਂ ਕਿਹਾ ਕਿ ਇੱਥੇ ਪਿਛਲੀਆਂ ਸਰਕਾਰਾਂ ਵਾਲੇ ਸ਼ਰੇਆਮ ਮਾਇਨਿੰਗ ਹੁੰਦੀ ਸੀ ਪਰ ਮੌਜੂਦਾ ਸਰਕਾਰ ਇਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਤੇ ਛੇਤੀ ਹੀ ਨਕੇਲ ਕੱਸੀ ਜਾਵੇਗੀ। ਮੀਟਿੰਗ ਵਿਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਸੁਖਵਿੰਦਰ ਸਿੰਘ ਢਿੱਲੋਂ ਅਤੇ ਮੌਜੂਦ ਲੋਕਾਂ ਨੇ ਦੋਸ਼ ਲਗਾਇਆ ਕਿ ਮਾਈਨਿੰਗ ਨੇ ਦਰਿਆ ਦੇ ਕੰਢੇ ਦੇ ਬੰਨਾਂ ਨੂੰ ਬਹੁਤ ਕਮਜ਼ੋਰ ਕਰ ਦਿੱਤਾ ਹੈ, ਜਿਸ ਦੇ ਨਤੀਜੇ ਹਰ ਵਾਰ ਹੜ੍ਹ ਆਉਣ ‘ਤੇ ਲੋਕਾਂ ਨੂੰ ਭੁਗਤਣੇ ਪੈਂਦੇ ਹਨ। ਲੋਕਾਂ ਨੇ ਕਿਹਾ ਕਿ ਸੰਗਤ ਦੇ ਸਹਿਯੋਗ ਨਾਲ, ਦਰਿਆ ‘ਤੇ ਨਜ਼ਰ ਰੱਖ ਕੇ ਅਤੇ ਇਸਨੂੰ ਮਜ਼ਬੂਤ ਕਰਕੇ ਹਾਲ ਹੀ ਵਿੱਚ ਆਈ ਹੜ੍ਹ ਦੀ ਸਥਿਤੀ ਨੂੰ ਬਹੁਤ ਜ਼ਿਆਦਾ ਟਾਲਿਆ ਗਿਆ ਸੀ। ਨਹੀਂ ਤਾਂ, ਇੱਕ ਵੱਡੀ ਤਬਾਹੀ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਲੋਕਾਂ ਦੀ ਗੱਲ ਸੁਣਨ ਤੋਂ ਬਾਅਦ, ਵਿਧਾਇਕ ਦਿਆਲਪੁਰਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਕਿਹਾ ਹੈ ਕਿ ਉਹ ਸਤਲੁਜ ਦਰਿਆ ‘ਤੇ ਮਾਈਨਿੰਗ ਦੀ ਇਜਾਜ਼ਤ ਨਹੀਂ ਦੇਣਗੇ, ਭਾਵੇਂ ਇਹ ਕਾਨੂੰਨੀ ਹੋਵੇ ਜਾਂ ਗੈਰ-ਕਾਨੂੰਨੀ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸਾਡੀ ਸਰਕਾਰ ਦੇ ਕਾਰਜਕਾਲ ਦੌਰਾਨ ਸਾਡੇ ਹਲਕੇ ਵਿੱਚ ਇੱਕ ਵੀ ਗੈਰ-ਕਾਨੂੰਨੀ ਮਾਈਨਿੰਗ ਦੀ ਘਟਨਾ ਨਹੀਂ ਵਾਪਰੀ ਹੈ ਅਤੇ ਨਾ ਹੀ ਮੈਂ ਅਜਿਹਾ ਹੋਣ ਦੇਵਾਂਗਾ। ਉਨ੍ਹਾਂ ਇਹ ਵੀ ਕਿਹਾ ਕਿ ਬੰਨ੍ਹ ਨੂੰ ਕਿਨਾਰਿਆਂ ਤੋਂ ਮਜ਼ਬੂਤ ਕਰਨ ਦਾ ਕੰਮ ਵੀ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਮੌਜੂਦ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਜੇਕਰ ਸਤਲੁਜ ਬੰਨ੍ਹ ‘ਤੇ ਮਾਈਨਿੰਗ ਦਾ ਕੰਮ ਜਾਰੀ ਰਿਹਾ ਤਾਂ ਸਖ਼ਤ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਈਨਿੰਗ ਠੇਕੇਦਾਰਾਂ ਨੂੰ ਸਰਕਾਰ ਦੀ ਸਹਿਮਤੀ ਨਾਲ ਹੀ ਰੇਤ ਕੱਢਣ ਦਾ ਠੇਕਾ ਦਿੱਤਾ ਜਾਂਦਾ ਐ, ਨਹੀਂ ਤਾਂ ਕਿਸੇ ਵੀ ਸਰਕਾਰ ਦੇ ਹੁਕਮਾਂ ਤੋਂ ਬਾਹਰ ਜਾ ਕੇ ਮਾਇਨਿੰਗ ਦੀ ਹਿੰਮਤ ਨਹੀਂ ਹੋ ਸਕਦੀ।