ਰੋਪੜ ਦੇ ਮਿੰਨੀ ਸਕੱਤਰਰੇਤ ਦੇ ਕਮਰੇ ਅੰਦਰ ਅੱਗ/ ਸਮਾਨ ਨੂੰ ਪਹੁੰਚਿਆ ਨੁਕਸਾਨ, ਵੱਡਾ ਹਾਦਸਾ ਟਲਿਆ

0
11

ਰੋਪੜ ਦੇ ਮਿੰਨੀ ਸਕੱਤਰੇਤ ਵਿਖੇ ਅੱਜ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੇ ਡੀਪੀਆਰਓ ਦੇ ਦਫਤਰ ਦੇ ਇਕ ਕਮਰੇ ਅੰਦਰ ਅਚਾਨਕ ਅੱਗ ਲੱਗ ਗਈ। ਕਮਰੇ ਵਿਚੋਂ ਧੂੰਆਂ ਨਿਕਲਦਾ ਵੇਖ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਅੱਗ ਨਾਲ ਕੁੱਝ ਫਰਨੀਚਰ ਸੜ ਕੇ ਸੁਆਹ ਹੋ ਗਿਆ ਐ ਜਦਕਿ ਬਹੁਤੇ ਨੁਕਸਾਨ ਤੋਂ ਬਚਾਅ ਰਿਹਾ ਐ। ਅੱਗ ਲੱਗਣ ਦੀ ਵਜ੍ਹਾ ਕਮਰੇ ਅੰਦਰ ਹੀਟਰ ਦੇ ਚੱਲਣ ਨੂੰ ਮੰਨਿਆ ਜਾ ਰਿਹਾ ਐ। ਛੁੱਟੀ ਵਾਲਾ ਦਿਨ ਹੋਣ ਤੇ ਘਟਨਾ ਦਾ ਛੇਤੀ ਪਤਾ ਲੱਗ ਜਾਣ ਕਾਰਨ ਵੱਡਾ ਹਾਦਸਾ ਟੱਲ ਗਿਆ ਐ।

LEAVE A REPLY

Please enter your comment!
Please enter your name here