ਪੰਜਾਬ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਹੋਏ ਵਿਰਸਾ ਸਿੰਘ ਵਲਟੋਹਾ/ ਧਾਰਮਿਕ ਤਨਖਾਹ ਪੂਰੀ ਹੋਣ ਉਪਰੰਤ ਹੋਏ ਨਤਮਸਤਕ/ ਕੜਾਹ ਪ੍ਰਸ਼ਾਦ ਤੇ ਅਰਦਾਸ ਕਰ ਕੇ ਮੰਗੀ ਖਿਮਾ By admin - December 19, 2025 0 12 Facebook Twitter Pinterest WhatsApp ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲੱਗੀ ਧਾਰਮਿਕ ਤਨਖਾਹ ਪੂਰੀ ਹੋਣ ਤੋਂ ਬਾਅਦ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਨਤਮਸਤਕ ਹੋ ਕੇ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਮੁਤਾਬਕ ਕੜਾਹ ਪ੍ਰਸ਼ਾਦ ਦੀ ਦੇਗ ਕਰਵਾਈ ਅਤੇ ਅਰਦਾਸ ਕਰ ਕੇ ਖਿਮਾ ਜਾਚਨਾ ਮੰਗੀ। ਗੁਰੂ ਸਾਹਿਬ ਦਾ ਧੰਨਵਾਦ ਕਰਦਿਆਂ ਉਨ੍ਹਾਂ ਕਿਹਾ ਕਿ ਸਤਿਗੁਰੂਆਂ ਦੀ ਰਹਿਮਤ ਅਤੇ ਬਖ਼ਸ਼ਿਸ਼ ਨਾਲ ਉਹਨਾਂ ’ਤੇ ਲੱਗੀ ਧਾਰਮਿਕ ਸਜ਼ਾ ਗੁਰਮਤਿ ਅਨੁਸਾਰ ਪੂਰੀ ਹੋਈ ਹੈ। ਇਸ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਵਲਟੋਹਾ ਨੇ ਦੱਸਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਕੜਾਹ ਪ੍ਰਸ਼ਾਦ ਕਰਵਾਇਆ ਗਿਆ, ਗੋਲਕ ਵਿੱਚ ਮਾਇਆ ਭੇਟ ਕੀਤੀ ਗਈ ਅਤੇ ਤਨਖਾਹ ਭੁਗਤਣ ਉਪਰੰਤ ਖਿਮਾ ਯਾਚਨਾ ਦੀ ਅਰਦਾਸ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਵੱਲੋਂ ਕੀਤੀ ਅਰਦਾਸ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਮਿਲੇ ਲਿਖਤੀ ਪੱਤਰ ਰਾਹੀਂ ਪਿਛਲੀਆਂ ਭੁੱਲਾਂ ਦੀ ਖਿਮਾ ਦਿੱਤੀ ਗਈ ਹੈ, ਜਿਸ ਨੂੰ ਉਹ ਸਤਿਗੁਰੂਆਂ ਦੀ ਵੱਡੀ ਬਖ਼ਸ਼ਿਸ਼ ਮੰਨਦੇ ਹਨ। ਵਲਟੋਹਾ ਨੇ ਇਹ ਵੀ ਸਪਸ਼ਟ ਕੀਤਾ ਕਿ 8 ਤਰੀਕ ਤੋਂ ਮਿਲੇ ਹੁਕਮਾਂ ਤੋਂ ਬਾਅਦ ਉਹ ਕਿਸੇ ਵੀ ਕਿਸਮ ਦੀ ਰਾਜਨੀਤਿਕ ਸਰਗਰਮੀ ਵਿੱਚ ਸ਼ਾਮਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਸ ਸਮੇਂ ਸ਼ਹੀਦੀ ਪੰਦਰਵਾੜਾ ਚੱਲ ਰਿਹਾ ਹੈ ਅਤੇ ਸ਼ਹੀਦੀਆਂ ਨਾਲ ਸੰਬੰਧਿਤ ਸਮਾਗਮਾਂ ਦੇ ਮੱਦੇਨਜ਼ਰ ਉਹ ਕਿਸੇ ਵੀ ਤਰ੍ਹਾਂ ਦੀ ਰਾਜਨੀਤਿਕ ਟਿੱਪਣੀ ਨਹੀਂ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ 28 ਦਸੰਬਰ ਤੋਂ ਬਾਅਦ ਹੀ ਉਹ ਮੁੜ ਰਾਜਨੀਤਿਕ ਸਰਗਰਮੀਆਂ ਸ਼ੁਰੂ ਕਰਨਗੇ।