ਪੰਜਾਬ ਸਰਕਾਰ ਵੱਲੋਂ ਹੁਨਰ ਸਿੱਖਿਆ ਯੋਜਨਾ ਸ਼ੁਰੂ/ ਬੈਂਕਿੰਗ, ਬਿਊਟੀ ਪਾਰਲਰ ਸਮੇਤ ਕਈ ਕੋਰਸਾਂ ਦੀ ਟ੍ਰੇਨਿੰਗ; ਨੌਜਵਾਨਾਂ ਨੂੰ ਰੁਜ਼ਗਾਰ ਦੇ ਸਮਰੱਥ ਬਣਾਉਣਗੇ ਕੋਰਸ

0
16

 

ਪੰਜਾਬ ਦੇ ਅੰਦਰ ਗਿਆਰਵੀਂ ਅਤੇ ਬਾਰਵੀਂ ਸਕੂਲ ਦੇ ਵਿਦਿਆਰਥੀਆਂ ਲਈ ਇੱਕ ਨਵੀਂ ਯੋਜਨਾ ਦਾ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਨਾਮ ਦਿੱਤਾ ਗਿਆ ਹੈ ਹੁਨਰ ਸਿੱਖਿਆ ਯੋਜਨਾ ਰੱਖਿਆ ਗਿਆ ਐ। ਇਸ ਯੋਜਨਾ ਦੇ ਤਹਿਤ ਬੈਂਕਿੰਗ, ਬਿਊਟੀ ਪਾਰਲਰ, ਅਤੇ ਹੋਰ ਕੋਰਸਾ ਦੀ ਟ੍ਰੇਨਿੰਗ ਦਿੱਤੀ ਜਾਏਗੀ। ਇਸ ਯੋਜਨਾ ਤਹਿਤ ਪਲਸ ਟੂ ਤੋਂ ਬਾਅਦ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਏਗਾ ਜੋ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਮਦਦਗਾਰ ਹੋਵੇਗਾ।
ਪੰਜਾਬ ਦੇ 40 ਸਕੂਲਾਂ ਵਿੱਚ ਇਹ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਇਸ ਪ੍ਰੋਜੈਕਟ ਨੂੰ ਹੋਰ ਅੱਗੇ ਵਧਾਇਆ ਜਾਏਗਾ। ਕਿਸੇ ਦੇ ਨਾਲ ਪੰਜਾਬ ਦੇ ਅੰਦਰ ਕੱਲ ਮਾਪਿਆਂ ਅਧਿਆਪਕ ਮਿਲਣੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਵਿੱਚ ਜਿੱਥੇ ਮਾਪੇ ਅਧਿਆਪਕਾਂ ਦੀ ਮਿਲਣੀ ਹੋਏਗੀ ਉੱਥੇ ਹੀ ਮਾਪਿਆਂ ਦੇ ਲਈ ਇੱਕ ਵਿਸ਼ੇਸ਼ ਟ੍ਰੇਨਿੰਗ ਹੋਏਗੀ ਕਿ ਬੱਚਿਆਂ ਨੂੰ ਸਕੂਲ ਸਮੇਂ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਪੜਾਇਆ, ਇਸ ਨਾਲ ਮਾਪੇ ਆਪਣੇ ਬੱਚਿਆਂ ਦਾ ਖਿਆਲ ਚੰਗੇ ਤਰੀਕੇ ਨਾਲ ਰੱਖ ਸਕਣਗੇ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਿੱਖਿਆ ਮੰਤਰੀ ਨੇ ਅੱਗੇ ਕਿਹਾ ਕਿ ਇਸ ਯੋਜਨਾ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਾ ਰੱਖਣਾ, ਸਗੋਂ ਉਨ੍ਹਾਂ ਨੂੰ ਵਿਹਾਰਕ ਅਤੇ ਰੋਜ਼ਗਾਰਯੋਗ ਹੁਨਰਾਂ ਨਾਲ ਜੋੜਨਾ ਹੈ। ਸਕੀਮ ਅਧੀਨ ਬੱਚਿਆਂ ਨੂੰ ਬੈਂਕਿੰਗ, ਬਿਊਟੀ ਐਂਡ ਵੈਲਨੈਸ, ਅਤੇ ਹੋਰ ਪ੍ਰੋਫੈਸ਼ਨਲ ਖੇਤਰਾਂ ਨਾਲ ਸੰਬੰਧਿਤ ਟ੍ਰੇਨਿੰਗ ਦਿੱਤੀ ਜਾਵੇਗੀ, ਜੋ ਉਨ੍ਹਾਂ ਦੇ ਕਰੀਅਰ ਲਈ ਮਦਦਗਾਰ ਸਾਬਤ ਹੋ ਸਕਦੀ ਹੈ।
ਸਿੱਖਿਆ ਮੰਤਰੀ ਮੁਤਾਬਕ, 12ਵੀਂ ਜਮਾਤ ਪੂਰੀ ਕਰਨ ਵਾਲੇ ਵਿਦਿਆਰਥੀਆਂ ਨੂੰ ਸਕੀਮ ਤਹਿਤ ਕੀਤੀ ਟ੍ਰੇਨਿੰਗ ਲਈ ਇੱਕ ਅਧਿਕਾਰਤ ਸਰਟੀਫਿਕੇਟ ਵੀ ਪ੍ਰਦਾਨ ਕੀਤਾ ਜਾਵੇਗਾ। ਇਹ ਸਰਟੀਫਿਕੇਟ ਭਵਿੱਖ ਵਿੱਚ ਨੌਕਰੀ ਜਾਂ ਸਵੈ-ਰੋਜ਼ਗਾਰ ਲਈ ਮਦਦਗਾਰ ਹੋਵੇਗਾ। ਸਰਕਾਰ ਦਾ ਮਨੋਰਥ ਹੈ ਕਿ ਸਫ਼ਲ ਨਤੀਜਿਆਂ ਤੋਂ ਬਾਅਦ ਇਸ ਯੋਜਨਾ ਨੂੰ ਪੂਰੇ ਪੰਜਾਬ ਵਿੱਚ ਲਾਗੂ ਕੀਤਾ ਜਾਵੇ।
ਇਸਦੇ ਨਾਲ ਹੀ ਸਿੱਖਿਆ ਵਿਭਾਗ ਵੱਲੋਂ ਕੱਲ੍ਹ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇੱਕ ਵਿਸ਼ੇਸ਼ ਮੈਗਾ ਮਾਪੇ-ਅਧਿਆਪਕ ਮਿਲਣੀ (PTM) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਮੀਟਿੰਗ ਵਿੱਚ ਬੱਚਿਆਂ ਦੀ ਅਕਾਦਮਿਕ ਪ੍ਰਗਤੀ ’ਤੇ ਗੱਲਬਾਤ ਦੇ ਨਾਲ-ਨਾਲ ਮਾਪਿਆਂ ਲਈ ਖਾਸ ਮਾਰਗਦਰਸ਼ਨ ਸੈਸ਼ਨ ਵੀ ਰੱਖੇ ਜਾਣਗੇ। ਅਧਿਆਪਕ-ਮਾਪੇ ਮਿਲਣੀ ਦੌਰਾਨ ਮਾਪਿਆਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਸਕੂਲ ਤੋਂ ਬਾਅਦ ਘਰ ਵਿੱਚ ਬੱਚਿਆਂ ਦੀ ਪੜ੍ਹਾਈ ਅਤੇ ਮਾਨਸਿਕ ਵਿਕਾਸ ਵਿੱਚ ਉਹ ਕਿਵੇਂ ਯੋਗਦਾਨ ਪਾ ਸਕਦੇ ਹਨ। ਇਸ ਕਦਮ ਨਾਲ ਸਕੂਲ ਅਤੇ ਪਰਿਵਾਰ ਦੇ ਵਿਚਕਾਰ ਸਾਂਝ ਹੋਰ ਮਜ਼ਬੂਤ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ।

LEAVE A REPLY

Please enter your comment!
Please enter your name here