ਗੁਰਦਾਸਪੁਰ ’ਚ ਧੁੰਦ ਕਾਰਨ ਥੰਮੀ ਜ਼ਿੰਦਗੀ ਦੀ ਰਫਤਾਰ/ ਧੁੰਦ ਦੇ ਚਲਦਿਆਂ ਬਾਜ਼ਾਰਾਂ ’ਚੋਂ ਰੌਣਕ ਗਾਇਬ/ ਦੁਕਾਨਦਾਰੀ ’ਤੇ ਵੀ ਪੈ ਰਿਹਾ ਅਸਰ

0
13

ਪੰਜਾਬ ਵਿੱਚ ਸਰਦੀ ਨੇ ਆਪਣਾ ਅਸਰ ਦਿਖਾਣਾ ਸ਼ੁਰੂ ਕਰ ਦਿੱਤਾ ਹੈ। ਗੱਲ ਜੇਕਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕਰੀਏ ਤਾਂ ਇੱਥੇ ਲਗਾਤਾਰ ਦੂਜੇ ਦਿਨ ਵੀ ਧੁੰਦ ਛਾਈ ਰਹੀ। ਹਾਲਾਂਕਿ ਕੱਲ੍ਹ ਸਵੇਰੇ ਧੁੰਦ ਜ਼ਿਆਦਾ ਸੰਘਣੀ ਨਹੀਂ ਸੀ ਪਰ ਸ਼ਾਮ ਹੁੰਦਿਆਂ ਹੀ ਧੁੰਦ ਫੈਲਣੀ ਸ਼ੁਰੂ ਹੋ ਗਈ ਜੋ ਸਵੇਰ ਤੱਕ ਐਨੀ ਸੰਘਣੀ ਹੋ ਗਈ ਕਿ ਕੁਝ ਵੀ ਨਜ਼ਰ ਨਹੀਂ ਸੀ ਆ ਰਿਹਾ। ਸ਼ਹਿਰ ਦੇ ਭੀੜ-ਭਾੜ ਵਾਲੇ ਅੰਦਰੂਨੀ ਇਲਾਕਿਆਂ ਵਿੱਚ ਵਿਜੀਬਿਲਿਟੀ ਇਕ ਮੀਟਰ ਦੇ ਕਰੀਬ ਸੀ ਜਦਕਿ ਬਾਹਰੀ ਇਲਾਕਿਆਂ ਵਿੱਚ ਵਿਜੀਬਿਲਿਟੀ ਜ਼ੀਰੋ ਦੇਖਣ ਨੂੰ ਮਿਲ ਰਹੀ ਹੈ। ਇਸ ਦਾ ਜਿੱਥੇ ਰੋਜ਼-ਮਰਾਂ ਦੀ ਜ਼ਿੰਦਗੀ ਤੇ ਅਸਰ ਪਿਆ ਐ ਉੱਥੇ ਦੁਕਾਨਦਾਰੀ ਤੇ ਵੀ ਵੱਡਾ ਅਸਰ ਪਿਆ ਹੈ ਤੇ ਦੁਕਾਨਦਾਰ ਗ੍ਰਾਹਕਾਂ ਦੀ ਉਡੀਕ ਕਰਦੇ ਦੇਖੇ ਗਏ।

LEAVE A REPLY

Please enter your comment!
Please enter your name here