ਬਟਾਲਾ ਦੇ ਉਮੀਦਵਾਰਾਂ ਨੂੰ ਜਿੱਤ ਦੇ ਸਰਟੀਫਿਕੇਟ ਤਕਸੀਮ/ ਵਿਧਾਇਕ ਸ਼ੈਰੀ ਕਲਸੀ ਦੀ ਹਾਜ਼ਰੀ ਵੰਡੇ ਸਰਟੀਫਿਕੇਟ

0
14

ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਬਲਾਕ ਸੰਮਤੀ ਅਤੇ ਜਿਲਾ ਪਰਿਸ਼ਦ ਵਿੱਚ ਜਿੱਤੇ ਉਮੀਦਵਾਰਾਂ ਨੂੰ ਐਸਡੀਐਮ ਦਫਤਰ ਵਿਖੇ ਜਿੱਤ ਦੇ ਸਰਟੀਫਿਕੇਟ ਦੁਆਏ। ਇਸ  ਮੌਕੇ ਗੱਲਬਾਤ ਦੌਰਾਨ ਵਿਧਾਇਕ ਸ਼ੈਰੀ ਕਲਸੀ ਨੇ ਸਾਰੇ ਵੋਟਰਾਂ ਦਾ ਅਤੇ ਆਪ ਪਾਰਟੀ ਦੇ ਸਮੱਰਥਕਾ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵਿਰੋਧੀ ਨੇ ਪੂਰਾ ਜ਼ੋਰ ਲਾਇਆ ਪਰ ਪੰਜਾਬ ਦੇ ਲੋਕਾਂ ਨੇ ਵਿਕਾਸ ਨੂੰ ਤਰਜੀਹ ਦਿੱਤੀ ਐ।
ਉਨ੍ਹਾਂ ਕਿਹਾ ਕਿ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੇ ਮੋਹਰ ਲਗਾਈ ਹੈ ਤੇ ਸਾਡਾ ਸਾਥ ਦਿੱਤਾ ਹੈ। ਨਾਲ ਹੀ ਅਕਾਲੀ ਦਲ ਦੀ ਜੋ ਸੋਸ਼ਲ ਮੀਡੀਆ ਦੇ ਡਾਇਨਾਸੋਰ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ, ਉਸ ’ਤੇ ਤੰਜ਼ ਕੱਸਦਿਆਂ ਉਨ੍ਹਾਂ ਆਖਿਆ ਕਿ ਕੀ ਜਰੂਰਤ ਪੈ ਗਈ ਅਕਾਲੀ ਦਲ ਨੂੰ ਡਾਇਨਾਸੋਰ ਦੇ ਨਾਲ ਫੋਟੋ ਲਵਾਉਣ ਦੀ , ਨਾ ਤਾਂ ਡਾਇਨਾਸੋਰ ਵਾਪਸ ਆਏ ਨੇ ਨਾ ਹੀ ਅਕਾਲੀ ਦਲ ਨੇ ਵਾਪਸ ‌ਮੁੜ ਆਉਣਾ ਹੈ।
ਸ਼ੈਰੀ ਕਲਸੀ ਨੇ ਕਿਹਾ ਕਿ ਪਿੰਡਾਂ ਦੀਆ ਚੋਣਾਂ ਤਾਂ ਹੁਣ ਹੋ ਗਈਆਂ ਹਨ। ਉਹਨਾਂ ਦੀ ਪਾਰਟੀ ਵਲੋਂ ਆਉਣ ਵਾਲੇ ਸਮੇਂ ਚ ਨਗਰ ਨਿਗਮ ਅਤੇ ਨਗਰ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਤਿਆਰੀ ਹੈ। ਉਹਨਾਂ ਕਿਹਾ ਕਿ ਜਿਵੇਂ ਇਸ ਵਾਰ ਪਿੰਡਾਂ ਵਿਚ ਵੋਟਰਾਂ ਨੇ ਆਪ ਦਾ ਸਾਥ ਦਿੱਤਾ ਹੈ ਉਸ ਤੋ ਬਾਅਦ ਹੁਣ ਸ਼ਹਿਰਾ ਚ ਵੀ ਲੋਕ ਆਪ ਦੇ ਕੀਤੇ ਵਿਕਾਸ ਕੰਮਾ ਤੇ ਮੋਹਰ ਲਾਉਣਗੇ ।

LEAVE A REPLY

Please enter your comment!
Please enter your name here