ਪੰਜਾਬ ਫਿਰੋਜ਼ਪੁਰ ’ਚ ਬੱਸ ਤੇ ਕਾਰ ਵਿਚਾਲੇ ਟੱਕਰ/ ਪੰਜ ਕਾਰ ਸਵਾਰਾਂ ਦੇ ਲੱਗੀਆਂ ਸੱਟਾਂ/ ਵਿਆਹ ਤੋਂ ਪਰਤ ਰਹੇ ਸੀ ਕਾਰ ਸਵਾਰ By admin - December 19, 2025 0 12 Facebook Twitter Pinterest WhatsApp ਫਿਰੋਜ਼ਪੁਰ ਦੇ ਫਾਜਿਲਕਾ ਟੀ ਪੁਆਇੰਟ ਨੇੜੇ ਇੱਕ ਬੱਸ ਤੇ ਕਾਰ ਵਿਚਾਲੇ ਟੱਕਰ ਹੋਣ ਦੀ ਖਬਰ ਐ। ਹਾਦਸੇ ਵਿਚ ਕਾਰ ਵਿਚ ਸਵਾਰ 5 ਜਣਿਆਂ ਦੇ ਸੱਟਾਂ ਲੱਗੀਆਂ ਨੇ। ਜਾਣਕਾਰੀ ਅਨੁਸਾਰ ਕਾਰ ਸਵਾਰ ਫਿਰੋਜ਼ਪੁਰ ਵਿਚ ਵਿਆਹ ਸਮਾਗਮ ਸ਼ਿਰਕਤ ਤੋਂ ਬਾਅਦ ਮਮਦੋਟ ਵੱਲ ਨੂੰ ਪਰਤ ਰਹੇ ਸੀ ਕਿ ਟੀ-ਪੁਆਇੰਟ ਤੋਂ ਮੁੜਦੇ ਸਮੇਂ ਇਕ ਤੇਜ਼ ਰਫਤਾਰ ਬੱਸ ਨੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿਚ 5 ਜਣਿਆਂ ਦੇ ਸੱਟਾਂ ਲੱਗੀਆਂ ਹਨ ਅਤੇ ਕਾਰ ਦਾ ਵੀ ਕਾਫੀ ਨੁਕਸਾਨ ਪਹੁੰਚਿਆ ਐ। ਮੌਕੇ ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚ ਕੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ।