ਪੰਜਾਬ ਅੰਮ੍ਰਿਤਸਰ ’ਚ ਥਾਣੇਦਾਰ ਤੇ ਸਬਜ਼ੀ ਵਿਕਰੇਤਾ ਵਿਚਾਲੇ ਤਕਰਾਰ/ ਥਾਣੇਦਾਰ ’ਤੇ ਲੱਗੇ ਮੁਫਤ ਸਬਜ਼ੀ ਲੈ ਕੇ ਜਾਣ ਦੇ ਇਲਜ਼ਾਮ/ ਥਾਣੇਦਾਰ ਨੇ ਝੂਠੀ ਕਹਾਣੀ ਘੜਣ ਦਾ ਕੀਤਾ ਦਾਅਵਾ By admin - December 19, 2025 0 11 Facebook Twitter Pinterest WhatsApp ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਹਮਣੇ ਅੱਜ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇੱਥੇ ਇਕ ਸਬਜ਼ੀ ਵਿਕਰੇਤਾ ਤੇ ਪੰਜਾਬ ਪੁਲਿਸ ਦੇ ਥਾਣੇਦਾਰ ਵਿਚਾਲੇ ਤਕਰਾਰ ਹੋ ਗਿਆ। ਸਬਜੀ ਵਿਕਰੇਤਾ ਸੰਦੀਪ ਸਿੰਘ ਦਾ ਇਲਜ਼ਾਮ ਸੀ ਕਿ ਥਾਣੇਦਾਰ ਵਰਦੀ ਦਾ ਰੋਹਬ ਪਾਉਂਦਿਆਂ ਉਸ ਤੋਂ ਇਕ ਸਾਲ ਤੋਂ ਮੁਫਤ ਸਬਜ਼ੀ ਲਿਜਾ ਰਿਹਾ ਐ। ਪੀੜਤ ਨੇ ਥਾਣੇਦਾਰ ਦੀ ਵੀਡੀਓ ਵੀ ਬਣਾਈ। ਦੂਜੇ ਪਾਸੇ ਕੱਥੂਨੰਗਲ ਥਾਣੇ ਵਿਚ ਤੈਨਾਤ ਏਐਸਆਈ ਭੁਪਿੰਦਰ ਸਿੰਘ ਨੇ ਖੁਦ ਤੇ ਲੱਗੇ ਦੋਸ਼ ਨਕਾਰਦਿਆਂ ਕਿਹਾ ਕਿ ਉਸ ਨੇ ਅਜਿਹਾ ਕੁੱਝ ਨਹੀਂ ਕੀਤਾ ਅਤੇ ਉਸ ਨੂੰ ਬਦਨਾਮ ਕਰਨ ਲਈ ਵੀਡੀਓ ਬਣਾਈ ਗਈ ਐ। ਸਬਜ਼ੀ ਵਿਕਰੇਤਾ ਦਾ ਇਲਜਾਮ ਐ ਇਹ ਪੁਲਿਸ ਮੁਲਾਜਮ ਉਸ ਤੋਂ ਇਕ ਸਾਲ ਤੋਂ ਮੁਫਤ ਸਬਜ਼ੀ ਲੈ ਕੇ ਜਾ ਰਿਹਾ ਐ। ਅੱਜ ਵੀ ਇਸਨੇ ਸਬਜੀ ਲਈ ਅਤੇ ਜਦੋਂ ਉਸ ਨੇ ਪੈਸੇ ਮੰਗੇ ਤਾਂ ਇਸ ਨੇ ਗਾਲ੍ਹਾ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਰੇਹੜੀ ਪਲਟਾ ਦੇਣ ਦੀ ਧਮਕੀ ਦਿੱਤੀ। ਪੀੜਤ ਦਾ ਇਲਜਾਮ ਐ ਕਿ ਪੁਲਿਸ ਮੁਲਾਜਮ ਨੇ ਉਸ ਨੂੰ ਗੋਲੀ ਮਾਰ ਦੇਣ ਅਤੇ ਝੂਠੇ ਪਰਚੇ ਵਿਚ ਫਸਾਉਣ ਦੀਆਂ ਧਮਕੀਆਂ ਦਿੱਤੀਆਂ ਹਨ। ਪੀੜਤ ਨੇ ਮੁੱਖ ਮੰਤਰੀ ਮਾਨ ਤੇ ਪੁਲਿਸ ਕਮਿਸ਼ਨਰ ਤੋਂ ਕਾਰਵਾਈ ਦੀ ਮੰਗ ਕੀਤੀ ਐ।