ਗੁਰਦਾਸਪੁਰ ’ਚ ਬੰਦ ਪਏ ਘਰ ਅੰਦਰ ਚੋਰੀ/ 7 ਤੋਲੇ ਸੋਨਾ ਤੇ 45 ਹਜ਼ਾਰ ਨਕਦੀ ਲੈ ਕੇ ਫਰਾਰ/ ਘਰ ਦੀ ਕੰਧ ਟੱਪ ਕੇ ਅੰਜ਼ਾਮ ਦਿੱਤੀ ਘਟਨਾ

0
12

ਗੁਰਦਾਸਪੁਰ ਸ਼ਹਿਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ । ਚੋਰ ਲਗਾਤਾਰ ਪੁਲਿਸ ਨੂੰ ਚੁਨੌਤੀ ਦੇ ਰਹੇ ਹਨ। ਚੋਰੀ ਦੀ ਤਾਜ਼ਾ ਵਾਰਦਾਤ ਨਬੀਪੁਰ ਇਲਾਕੇ ਦੀ ਐ ਜਿੱਥੇ ਚੋਰਾਂ ਨੇ ਇੱਕ ਬੰਦ ਘਰ ਨੂੰ ਨਿਸ਼ਾਨਾ ਬਣਾਉਂਦਿਆਂ ਘਰ ਅੰਦਰੋਂ ਸੋਨੇ ਦੇ ਗਹਿਣੇ, ਨਕਦੀ ਅਤੇ ਤਿੰਨ ਵਿਦੇਸ਼ੀ ਘੜੀਆਂ ਚੋਰੀ ਕਰ ਲਈਆਂ। ਜਾਣਕਾਰੀ ਅਨੁਸਾਰ ਕਿਰਾਏ ਦੇ ਮਕਾਨ ਵਿਚ ਰਹਿੰਦਾ ਪਰਿਵਾਰ ਆਪਣੇ ਨਵੇਂ ਬਣਾਏ ਘਰ ਵਿਚ ਮੌਜੂਦ ਸੀ ਕਿ ਪਿੱਛੋਂ ਘਰ ਅੰਦਰ ਦਾਖਲ ਹੋਏ ਚੋਰ ਚੋਰੀ ਕਰ ਕੇ ਫਰਾਰ ਹੋ ਗਏ। ਪੀੜਤ ਪਰਿਵਾਰ ਨੇ ਪੁਲਿਸ ਤੋਂ ਕਾਰਵਾਈ ਮੰਗੀ ਐ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਘਰ ਦੇ ਮਾਲਕ ਜਸਬੀਰ ਸਿੰਘ ਨੇ ਦੱਸਿਆ ਕਿ ਉਹ ਨਬੀਪੁਰ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ਅਤੇ ਉਸਨੇ ਨੇੜੇ ਹੀ ਇੱਕ ਨਵਾਂ ਘਰ ਬਣਾਇਆ ਹੈ। ਉਸਨੇ ਆਪਣੇ ਨਵੇਂ ਘਰ ਵਿੱਚ ਪਾਠ ਰੱਖਿਆ ਸੀ ਜਿਸ ਕਾਰਨ ਉਸਦਾ ਪੂਰਾ ਪਰਿਵਾਰ ਉੱਥੇ ਸੀ। ਜਦੋਂ ਉਹ ਸਵੇਰੇ ਪਜ ਵਜੇ ਆਪਣੇ ਕਿਰਾਏ ਦੇ ਮਕਾਨ ਵਿੱਚ ਆਇਆ ਤਾਂ ਉਸਨੇ ਦੇਖਿਆ ਕਿ ਚੋਰਾਂ ਨੇ ਅਲਮਾਰੀਆਂ ਦੀ ਚੰਗੀ ਤਰ੍ਹਾਂ ਫਰੋਲਾ ਫਰਾਲੀ ਕੀਤੀ ਹੈ ਅਤੇ ਸਾਰੇ ਡੱਬੇ ਖੋਲ੍ਹੇ ਹੋਏ ਸਨ, ਜਿਨਾਂ ਵਿੱਚੋਂ 7 ਤੋਲੇ ਸੋਨੇ ਦੇ ਗਹਿਣੇ, 45 ਹਜ਼ਾਰ ਰੁਪਏ ਦੀ ਨਕਦੀ ਅਤੇ ਤਿੰਨ ਵਿਦੇਸ਼ੀ ਘੜੀਆਂ ਚੋਰੀ ਹੋ ਗਈਆਂ। ਉਸ ਨੇ ਦੱਸਿਆ ਕਿ ਚੋਰ ਗਰਿਲ ਤੋੜ ਕੇ ਦੀਵਾਰ ਟੱਪ ਕੇ ਘਰ ਵਿੱਚ ਵੜੇ ਸਨ ਜਦਕਿ ਗੇਟ ਨੂੰ ਲੱਗਿਆ ਤਾਲਾ ਉਸੇ ਤਰ੍ਹਾਂ ਹੀ ਲੱਗਾ ਹੋਇਆ ਸੀ। ਉਸਨੇ ਇਸ ਸਬੰਧੀ ਸਦਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।

LEAVE A REPLY

Please enter your comment!
Please enter your name here