ਪੰਜਾਬ ਗੁਰਦਾਸਪੁਰ ਵਾਸੀ ਨੌਜਵਾਨ ਦੀ ਕੁਵੈਤ ’ਚ ਮੌਤ/ ਸੜਕੀ ਹਾਦਸੇ ਦੌਰਾਨ 7 ਸਾਥੀਆਂ ਸਮੇਤ ਗਈ ਜਾਨ By admin - December 19, 2025 0 12 Facebook Twitter Pinterest WhatsApp ਗੁਰਦਾਸਪੁਰ ਨਾਲ ਸਬੰਧਤ ਨੌਜਵਾਨ ਦੀ ਵਿਦੇਸ਼ੀ ਧਰਤੀ ਕੁਵੈਤ ਵਿਚ ਮੌਤ ਹੋਣ ਦੀ ਖਬਰ ਐ। ਜਾਣਕਾਰੀ ਅਨੁਸਾਰ ਕੁਵੈਤ ਵਿਚ ਵਾਪਰੇ ਭਿਆਨਕ ਸੜਕੀ ਹਾਦਸੇ ਵਿਚ 7 ਜਣਿਆਂ ਦੀ ਮੌਤ ਹੋਈ ਐ, ਜਿਨ੍ਹਾਂ ਵਿਚ ਗੁਰਦਾਸਪੁਰ ਨਾਲ ਸਬੰਧਤ ਜਗਦੀਪ ਸਿੰਘ ਮੰਗਾ ਵੀ ਸ਼ਾਮਲ ਐ। ਇਸ ਹਾਦਸੇ ਵਿਚ ਜਾਨ ਗੁਆਉਣ ਵਾਲਿਆਂ ਵਿਚ ਗੁਰਦਾਸਪੁਰ ਤੋਂ ਇਲਾਵਾ ਅੰਮ੍ਰਿਤਸਰ, ਜਲੰਧਰ ਤੇ ਗੁਆਢੀ ਮੁਲਕ ਪਾਕਿਸਤਾਨ ਦੇ ਨੌਜਵਾਨ ਵੀ ਸ਼ਾਮਲ ਹਨ। ਜਗਦੀਪ ਸਿੰਘ ਆਪਣੇ ਪਿੱਛੇ 11 ਸਾਲਾ ਪੁੱਤਰ ਤੋਂ ਇਲਾਵਾ ਪਤਨੀ ਤੇ ਬਜ਼ੁਰਗ ਪਿਤਾ ਛੱਡ ਗਏ ਹਨ। ਘਟਨਾ ਦੀ ਖਬਰ ਮਿਲਣ ਬਾਅਦ ਪਿੰਡ ਤੇ ਪਰਿਵਾਰ ਵਿਚ ਸੋਗ ਦੀ ਲਹਿਰ ਐ। ਜਾਣਕਾਰੀ ਅਨੁਸਾਰ ਮ੍ਰਿਤਕਾਂ ਵਿੱਚ ਦੋਰਾਂਗਲੇ ਦੇ ਜਗਦੀਪ ਸਿੰਘ ਤੋਂ ਇਲਾਵਾ ਇੱਕ ਨੌਜਵਾਨ ਅੰਮ੍ਰਿਤਸਰ ਦਾ ਤੇ ਇੱਕ ਜਲੰਧਰ ਦਾ ਅਤੇ ਦੋ ਨੌਜਵਾਨ ਪਾਕਿਸਤਾਨ ਦੇ ਵੀ ਸ਼ਾਮਲ ਹਨ ਜਦਕਿ ਦੋ ਨੌਜਵਾਨਾਂ ਦੀ ਹਾਲੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ। ਜਗਦੀਪ ਦੀ ਮੌਤ ਨਾਲ ਪਰਿਵਾਰ ਵਿੱਚ ਬੇਹਦ ਗਮਗੀਨ ਮਾਹੌਲ ਹੈ। ਜਗਦੀਪ ਦਾ ਇੱਕ 11 ਸਾਲਾ ਬੇਟਾ ਤੇ ਉਸਦੀ ਪਤਨੀ ਅਤੇ ਬਜ਼ੁਰਗ ਪਿਤਾ ਹਨ । ਪਰਿਵਾਰ ਵਿੱਚ ਉਸਦਾ ਛੋਟਾ ਭਰਾ ਤੇ ਛੋਟੇ ਭਰਾ ਦੀ ਪਤਨੀ ਵੀ ਹੈ ਜਿਨਾਂ ਦਾ ਮਾਲੀ ਹਾਲਤ ਠੀਕ ਨਹੀਂ ਐ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਹਨਾਂ ਨੂੰ ਫੋਨ ਤੇ ਕੁਵੈਤ ਤੋਂ ਉਹਨਾਂ ਦੇ ਭਰਾ ਦੇ ਨਾਲ ਰਹਿੰਦੇ ਨੌਜਵਾਨਾਂ ਵੱਲੋਂ ਸੂਚਿਤ ਕੀਤਾ ਗਿਆ ਕਿ ਇੱਕ ਭਿਆਨਕ ਸੜਕੀ ਹਾਦਸਾ ਹੋਇਆ ਹੈ ਜਦੋਂ ਉਕਤ ਨੌਜਵਾਨ ਘਰੋਂ ਕੰਮ ਦੇ ਲਈ ਨਿਕਲੇ ਸਨ ਤਾਂ ਰਸਤੇ ਦੇ ਵਿੱਚ ਇਹ ਹਾਦਸਾ ਵਾਪਰਿਆ ਜਿਸ ਦੇ ਦੌਰਾਨ ਮੌਕੇ ਤੇ ਹੀ ਸੱਤ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਸੀ ਜਿਨਾਂ ਦੇ ਵਿੱਚੋਂ ਕੱਲ ਹੀ ਇੱਕ ਦੀ ਪਹਿਚਾਨ ਉਹਨਾਂ ਦੇ ਭਰਾ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕ ਦੇ ਭਰਾ ਤੇ ਪਿਤਾ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ ਕਿ ਵਿਦੇਸ਼ ਦੇ ਵਿੱਚ ਰੋਜ਼ੀ ਰੋਟੀ ਕਮਾਉਣ ਦੇ ਲਈ ਗਿਆ, ਉਸਦੇ ਪੰਜਾਬੀ ਦੋਸਤ ਉਸ ਦੀ ਮ੍ਰਿਤਕ ਦੇਹ ਵਾਪਸ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ ਪਰ ਇੰਨੀ ਜਲਦੀ ਉਹ ਪੈਸੇ ਦੀ ਵਿਵਸਥਾ ਨਹੀਂ ਕਰ ਸਕਦੇ। ਇਸ ਲਈ ਜਗਦੀਪ ਦੀ ਮ੍ਰਿਤਕ ਦੇਹ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ ਤਾਂ ਜੋ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ ।