ਅਬੋਹਰ ’ਚ ਅਵਾਰਾ ਗਾਂ ਨੇ ਜ਼ਖਮੀ ਕੀਤਾ ਬਜ਼ੁਰਗ/ ਜ਼ਖਮੀ ਹਾਲਤ ’ਚ ਹਸਪਤਾਲ ਕਰਵਾਇਆ ਭਰਤੀ

0
10

ਅਬੋਹਰ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੇ ਹਮਲਿਆਂ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਨੇ। ਤਾਜ਼ਾ ਘਟਨਾ ਸ਼ਹਿਰ ਦੇ ਧੋਬੀ ਘਾਟ ਇਲਾਕੇ ਤੋਂ ਸਾਹਮਣੇ ਆਈ ਐ, ਜਿੱਥੇ ਕੱਪੜੇ ਪ੍ਰੈੱਸ ਦਾ ਕੰਮ ਕਰਦੇ ਬਜ਼ੁਰਗ ਉਤੇ ਇਕ ਆਵਾਰਾ ਗਾਂ ਨੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਐ, ਜਿਸ ਵਿਚ ਗਾਂ ਬਜੁਰਗ ਨੂੰ ਬੂਰੀ ਤਰ੍ਹਾਂ ਟੱਕਰਾਂ ਮਾਰਦੀ ਦਿਖਾਈ ਦੇ ਰਹੀ ਐ। ਬਜੁਰਗ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਐ। ਪੀੜਤ ਨੇ ਪ੍ਰਸ਼ਾਸਨ ਤੋਂ ਆਵਾਰਾ ਪਸ਼ੂਆਂ ਦੀ ਰੋਕਥਾਮ ਦੀ ਮੰਗ ਕੀਤੀ ਐ।
ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਐ। ਘਟਨਾ ਵੇਲੇ ਬਜ਼ੁਰਗ ਵਿਅਕਤੀ ਲੋਕਾਂ ਦੇ ਘਰਾਂ ਵਿਚ ਪ੍ਰੈੱਸ ਕੀਤੇ ਕੱਪੜੇ ਦੇਣ ਜਾ ਰਿਹਾ ਸੀ ਕਿ ਗਲੀ ਵਿਚ ਘੁੰਮਦੀ ਇਕ ਗਾਂ ਨੇ ਇਸ ਦੇ ਦੌੜ ਕੇ ਹਮਲਾ ਕਰ ਦਿੱਤਾ। ਗਾਂ ਕਾਫੀ ਦੇਰ ਤਕ ਬਜੁਰਗ ਦੇ ਉਪਰ ਕੁੱਦਦੀ ਰਹੀ ਅਤੇ ਉਸ ਨੇ ਬਜੁਰਗ ਨੂੰ ਆਪਣੇ ਖੁਰਾਂ ਨਾਲ ਗੰਭੀਰ ਜ਼ਖਮੀ ਕਰ ਦਿੱਤਾ। ਪੀੜਤ ਕਾਫ਼ੀ ਦੇਰ ਤੱਕ ਚੀਕਦਾ ਰਿਹਾ ਪਰ ਗਾਂ ਉਸ ‘ਤੇ ਉਦੋਂ ਤਕ ਹਮਲਾ ਕਰਦੀ ਰਹੀ ਜਦੋਂ ਤਕ ਉਸ ਨੇ ਬਚਾਅ ਲਈ ਚੀਕਣਾ ਤੇ ਹੱਥ ਪੈਰ ਮਾਰਨਾ ਬੰਦ ਨਹੀਂ ਕਰ ਦਿੱਤਾ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।
ਜ਼ਖਮੀ ਵਿਅਕਤੀ ਨੇ ਅਬੋਹਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਾਨਵਰਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ। ਪੀੜਤ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ, ਉਸੇ ਗਾਂ ਨੇ ਇੱਕ ਛੋਟੀ ਬੱਚੀ ਨੂੰ ਵੀ ਜ਼ਖਮੀ ਕਰ ਦਿੱਤਾ ਸੀ। ਧੋਬੀ ਘਾਟ ਦੇ ਨੇੜੇ ਰਹਿਣ ਵਾਲੇ ਬਿੱਟੂ ਸਿੰਘ ਨੇ ਕਿਹਾ ਕਿ ਉਹ ਕੱਪੜੇ ਪ੍ਰੈੱਸ ਕਰਨ ਦਾ ਕੰਮ ਕਰਦਾ ਹੈ। ਬੀਤੀ ਰਾਤ, ਗੁਰੂ ਕਲੋਨੀ ਵਿੱਚ ਰਹਿਣ ਵਾਲੇ ਇੱਕ ਪਰਿਵਾਰ ਲਈ ਕੱਪੜੇ ਇਸਤਰੀ ਕਰਨ ਤੋਂ ਬਾਅਦ, ਉਹ ਉਨ੍ਹਾਂ ਨੂੰ ਡਿਲੀਵਰੀ ਕਰਨ ਲਈ ਆਪਣੀ ਐਕਟਿਵਾ ‘ਤੇ ਕਲੋਨੀ ਗਿਆ। ਜਦੋਂ ਉਹ ਆਪਣਾ ਐਕਟਿਵਾ ਪਾਰਕ ਕਰ ਰਿਹਾ ਸੀ ਅਤੇ ਕੱਪੜੇ ਚੁੱਕ ਰਿਹਾ ਸੀ, ਤਾਂ ਇੱਕ ਗਾਂ ਅਤੇ ਦੋ ਬਲਦ ਇੱਕ ਗਲੀ ਵਿੱਚ ਭੱਜਦੇ ਹੋਏ ਆਏ। ਗਾਵਾਂ ਨੇ ਅਚਾਨਕ ਉਸ ‘ਤੇ ਹਮਲਾ ਕਰ ਦਿੱਤਾ, ਉਸਨੂੰ ਥੱਲੇ ਸੁੱਟ ਦਿੱਤਾ। ਉਹ ਕਾਫੀ ਸਮੇਂ ਤੱਕ ਆਪਣੇ ਸਿੰਗਾਂ ਨਾਲ ਉਸ ‘ਤੇ ਹਮਲਾ ਕਰਦੀ ਰਹੀ, ਜਿਸ ਨਾਲ ਉਸਦਾ ਚਿਹਰਾ, ਨੱਕ, ਸਿਰ ਅਤੇ ਪਿੱਠ ਜ਼ਖਮੀ ਹੋ ਗਈ। ਗਾਂ ਅਤੇ ਬਲਦ ਦੇ ਚਲੇ ਜਾਣ ਤੋਂ ਬਾਅਦ, ਦੂਜੇ ਘਰ ਦੀ ਇੱਕ ਔਰਤ ਨੇ ਗੁਆਢੀਆਂ ਨੂੰ ਇਕੱਠਾ ਕੀਤਾ, ਜਿਨ੍ਹਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ।
ਦੱਸਣਯੋਗ ਐ ਕਿ ਅਬੋਹਰ ਵਿੱਚ ਕਾਫ਼ੀ ਸਮੇਂ ਤੋਂ ਆਵਾਰਾ ਪਸ਼ੂਆਂ  ਨੂੰ ਫੜਨ ਦੀਆਂ ਕਾਰਵਾਈਆਂ ਨੂੰ ਬੰਦ ਕੀਤਾ ਹੋਇਆ ਐ ਜਿਸ ਕਾਰਨ ਸ਼ਹਿਰ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਨ੍ਹਾਂ ਜਾਨਵਰਾਂ ਕਾਰਨ ਹੋਣ ਵਾਲੇ ਹਾਦਸੇ ਰੋਜ਼ਾਨਾ ਹੋ ਰਹੇ ਹਨ, ਜਦੋਂ ਕਿ ਪ੍ਰਸ਼ਾਸਨ ਚੁੱਪ ਹੈ ਅਤੇ ਸਿਰਫ਼ ਤਮਾਸ਼ਾ ਦੇਖਦਾ ਰਹਿੰਦਾ ਹੈ। ਇਸ ਤੋਂ ਇਲਾਵਾ, ਇਨ੍ਹਾਂ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਵਿੱਚ ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ। ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਆਵਾਰਾ ਪਸ਼ੂਆਂ ਦੀ ਸਮੱਸਿਆਂ ਨੂੰ ਛੇਤੀ ਹੱਲ ਕੀਤਾ ਜਾਵੇ। ਲੋਕਾਂ ਨੇ ਗਿਲਾ ਜਾਹਰ ਕੀਤਾ ਕਿ ਸਰਕਾਰਾਂ ਇਨ੍ਹਾਂ ਪਸ਼ੂਆਂ ਦੀ ਸਾਂਭ ਸੰਭਾਲ ਦੇ ਨਾਮ ਤੇ ਗਊ ਸੈੱਸ ਇਕੱਠਾ ਕਰ ਲੈਂਦੀਆਂ ਹਨ ਪਰ ਲੋਕਾਂ ਨੂੰ ਇਨ੍ਹਾਂ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਜਾਂਦਾ ਐ।

LEAVE A REPLY

Please enter your comment!
Please enter your name here