ਗੁਰਦਾਸਪੁਰ ਅੰਦਰ ਚੋਰਾਂ ਦੇ ਹੌਂਸਲੇ ਬੁਲੰਦ/ ਚੋਰ ਟਿੱਪਰਾਂ ਦੀਆਂ 8 ਬੈਟਰੀਆਂ ਲਾਹ ਕੇ ਫਰਾਰ/ ਇਕ ਘੰਟਾ ਲੱਗਾ ਰਿਹਾ ਚੋਰ, ਤਸਵੀਰਾਂ ਵਾਇਰਲ

0
9

 

ਗੁਰਦਾਸਪੁਰ ਵਿੱਚ ਚੋਰੀਆਂ ਦਾ ਸਿਲਸਿਲਾ ਥੰਮ ਨਹੀਂ ਰਿਹਾ ‌ਹੈ। ਤਾਜ਼ਾ ਮਾਮਲਾ ਮਾਨ ਟਰੇਡਰਸ ਤੋਂ ਸਾਹਮਣੇ ਆਇਆ ਐ, ਜਿੱਥੇ ਘਰ ਦੇ ਬਾਹਰ ਖੜੇ ਚਾਰ ਟਿੱਪਰਾਂ ਵਿੱਚੋਂ ਚੋਰ ਅੱਠ ਬੈਟਰੀਆਂ ਚੋਰ ਚੋਰੀ ਕਰ ਕੇ ਫਰਾਰ ਹੋ ਗਿਆ।  ਹੈਰਾਨੀ ਦੀ ਗੱਲ ਇਹ ਹੈ ਕਿ ਚੋਰ ਨੇ ਪੂਰਾ ਇੱਕ ਘੰਟਾ ਲੱਗ ਕੇ ਇਹ ਚੋਰੀ ਕੀਤੀ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਐ। ਟਿੱਪਰ ਮਾਲਕਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ।

ਟਿੱਪਰਾਂ ਦੇ ਮਾਲਕ ਹਰਪਿੰਦਰ ਮਾਨ ਦੇ ਦੱਸਣ ਮੁਤਾਬਕ ਚੋਰ 8 ਬੈਟਰੀਆਂ ਲੈ ਗਿਆ ਐ ਜਦਕਿ ਇਕ ਟਰੈਕਟਰ, ਜੇਸੀਬੀ ਤੇ ਟਰੱਕ ਦੀ ਬੈਟਰੀ ਬੋਕਸ ਵਿਚ ਬੰਦ ਹੋਣ ਕਾਰਨ ਬੱਚ ਗਈ ਐ। ਉਨ੍ਹਾਂ ਕਿਹਾ ਕਿ ਚੋਰ ਕਰੀਬ 11 ਵਜੇ ਉਨ੍ਹਾਂ  ਘਰ ਦੇ ਬਾਹਰ ਖੜੇ ਟਿੱਪਰਾ ਦੀਆਂ ਬੈਟਰੀਆਂ ਚੋਰੀਆਂ ਕਰਨ ਲੱਗਾ ਸੀ ਅਤੇ 12 ਵਜੇ ਦੇ ਕਰੀਬ ਉਹ ਅੱਠ ਬੈਟਰੀਆਂ ਖੋਲਣ ਵਿੱਚ ਕਾਮਯਾਬ ਹੋ ਗਿਆ ਜਦਕਿ ਇੱਕ ਟਰੈਕਟਰ ,ਇੱਕ ਜੇਸੀਬੀ ਅਤੇ ਇੱਕ ਹੋਰ ਟਰੱਕ ਦੀ ਬੈਟਰੀ ਬੋਕਸ ਵਿੱਚ ਬੰਦ ਹੋਣ ਕਾਰਨ ਉਸ ਕੋਲੋਂ ਖੁੱਲੀ ਨਹੀਂ ।

ਉਹਨਾਂ ਦੱਸਿਆ ਕਿ ਉਹਨਾਂ ਦਾ ਇੱਕ ਡਰਾਈਵਰ ਜੋ ਘਰ ਵਿੱਚ ਇਹ ਸੁੱਤਾ ਸੀ ਅਤੇ ਹਲਕਾ ਖੜਾਕ ਸੁਣ ਕੇ ਦੋ ਵਾਰ ਉੱਠ ਕੇ ਬਾਹਰ ਆਇਆ ਪਰ ਚੋਰ ਹਨੇਰੇ ਦਾ ਫਾਇਦਾ ਉਠਾ ਕੇ ਟਿੱਪਰਾਂ ਦੇ ਉਹਲੇ ਲੁਕ ਜਾਂਦਾ ਸੀ। ਚੋਰ ਇੱਕ ਜੁਗਾੜੂ ਰੇਹੜੇ ਤੇ ਆਇਆ ਸੀ ਅਤੇ ਉਹਨਾਂ ਦਾ ਕਰੀਬ ਸਵਾ ਲੱਖ ਰੁਪਏ ਦਾ ਨੁਕਸਾਨ ਕਰ ਗਿਆ ਹੈ। ਉਹਨਾਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਚੋਰ ਨੂੰ ਗਿਰਫਤਾਰ ਕੀਤਾ ਜਾਏ। ਦੱਸਣਯੋਗ ਐ ਕਿ ਬੀਤੇ ਦਿਨ ਵੀ ਰੇਤਾ ਦੇ ਕੰਮ ਕਰਦੇ ਇਕ ਹੋਰ ਸਖਸ਼ ਦੇ ਘਰੋਂ ਵੀ ਟਿੱਪਰਾਂ ਦੀਆਂ 6 ਬੈਟਰੀਂਆਂ ਚੋਰੀਆਂ ਹੋਈਆਂ ਸਨ। ਸਥਾਨਕ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ। ਪੁਲਿਸ ਨੇ ਟਿੱਪਰ ਮਾਲਕ ਦੀ ਸ਼ਿਕਾਇਤ ਤੇ ਚੋਰ ਦੀ ਭਾਲ ਸ਼ੁਰੂ ਕਰ ਦਿੱਤੀ ਐ।

LEAVE A REPLY

Please enter your comment!
Please enter your name here