ਸੰਗਰੂਰ ’ਚ ਚੋਣ ਨਤੀਜਿਆਂ ਨੂੰ ਲੈ ਕੇ ਭੜਕੇ ਕਾਂਗਰਸੀ/ ਜਾਣਬੁਝ ਕੇ ਨਤੀਜੇ ਰੋਕਣ ਦੇ ਲਾਏ ਇਲਜ਼ਾਮ/ ਐਸਡੀਐਮ ਨੂੰ ਮਿਲੇ ਸਾਬਕਾ ਮੰਤਰੀ ਸਿੰਗਲਾ

0
10

ਸੰਗਰੂਰ ਅਧੀਨ ਆਉਂਦੇ ਭਵਾਨੀਗੜ੍ਹ ਦੇ ਪਿੰਡ ਫਗੂਵਾਲਾ ਵਿਖੇ ਚੋਣ ਨਤੀਜਿਆ ਦੌਰਾਨ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਕਾਂਗਰਸੀ ਆਗੂਆਂ ਨੇ ਨਤੀਜਾ ਛੇਤੀ ਜਾਰੀ ਕਰਨ ਦੀ ਮੰਗ ਕੀਤੀ। ਇਸ ਦੇ ਵਿਰੋਧ ਵਿਚ ਐਸਡੀਐਮ ਦਫਤਰ ਪਹੁੰਚੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਜ਼ਿਲ੍ਹਾ ਪ੍ਰੀਸ਼ਦ ਦਾ ਉਮੀਦਵਾਰ 5 ਵੋਟਾਂ ਨਾਲ ਜੇਤੂ ਹੈ ਅਤੇ ਫਾਇਨਲ ਰਿਜਲਟ ਉਤੇ ਸਾਈਨ ਵੀ ਹੋ ਗਏ ਨੇ ਪਰ ਉਨ੍ਹਾਂ ਨੂੰ ਨਤੀਜਾ ਨਹੀਂ ਦਿੱਤਾ ਜਾ ਰਿਹਾ ਜੋ ਗਲਤ ਐ। ਉਨ੍ਹਾਂ ਕਿਹਾ ਕਿ ਐਸਡੀਐਮ ਨੇ ਸਾਡੇ ਤੋਂ ਕੁੱਝ ਸਮਾਂ ਮੰਗਿਆ ਐ ਅਤੇ ਸਾਨੂੰ ਉਮੀਦ ਐ ਕਿ ਪ੍ਰਸ਼ਾਸਨ ਨਿਰਪੱਖ ਵਿਵਹਾਰ ਹੀ ਕਰੇਗਾ।

LEAVE A REPLY

Please enter your comment!
Please enter your name here