ਚੋਣ ਨਤੀਜਿਆਂ ਨੂੰ ਲੈ ਕੇ ਸੀਐਮ ਮਾਨ ਨੇ ਘੇਰੇ ਵਿਰੋਧੀ; ਧਾਂਦਲੀ ਦੇ ਦੋਸ਼ਾਂ ਨੂੰ ਦੱਸਿਆ ਝੂਠ ਦਾ ਪੁਲੰਦਾ; ਸੁਪਰੀਮੋ ਕੇਜਰੀਵਾਲ ਨੇ ਨਤੀਜਿਆਂ ’ਤੇ ਜਾਹਰ ਕੀਤੀ ਤਸੱਲੀ

0
10

ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਆਏ ਚੋਣ ਨਤੀਜਿਆਂ ਤੇ ਤਸੱਲੀ ਜਾਹਰ ਕੀਤੀ ਐ। ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਦੇ ਪੇਡੂ ਖੇਤਰ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲਿਆ ਐ, ਜਿਸ ਤੋਂ ਸਾਬਤ ਹੁੰਦਾ ਐ ਕਿ ਲੋਕ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ। ਦੋਵੇਂ ਆਗੂਆਂ ਨੇ ਕਿਹਾ ਕਿ ਪਹਿਲੀਆਂ ਸਰਕਾਰਾਂ ਸਮੇਂ ਚੋਣਾਂ ਧੱਕੇ ਨਾਲ ਜਿੱਤੀਆਂ ਜਾਂਦੀਆਂ ਸੀ ਜਦਕਿ ਐਤਕੀ ਚੋਣਾਂ ਪੂਰੀ ਤਰ੍ਹਾਂ ਨਿਰਪੱਖ ਹੋਈਆਂ ਨੇ।

ਅਰਵਿੰਦ ਕੇਜਰੀਵਾਲ ਨੇ ਬਹੁਤ ਸਾਰੀਆਂ ਥਾਵਾਂ ਤੇ ਵਿਰੋਧੀ ਧਿਰਾਂ ਦੇ ਉਮੀਦਵਾਰ 2 ਤੋਂ 5 ਵੋਟਾਂ ਦੇ ਫਰਕ ਨਾਲ ਜਿੱਤੇ ਨੇ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਨੂੰ ਇਕ-ਦੋ ਵੋਟਾਂ ਇੱਧਰ ਉਧਰ ਕਰਨਾ ਔਖਾ ਨਹੀਂ ਪਰ ਇਸ ਦੇ ਬਾਵਜੂਦ ਐਨੇ ਘੱਟ ਅੰਤਰ ਨਾਲ ਵਿਰੋਧੀਆਂ ਦੇ ਜਿੱਤਣ ਤੋਂ ਸਾਬਤ ਹੁੰਦਾ ਐ ਇਹ ਚੋਣਾਂ ਬਿਲਕੁਲ ਨਿਰਪੱਖ ਹੋਈਆਂ ਹਨ। ਅਰਵਿੰਦ ਕੇਜਰੀਵਾਲ ਨੇ ਸਰਕਾਰ ਦੇ ਪਿਛਲੇ ਚਾਰ ਸਾਲ ਦੌਰਾਨ ਕੀਤੇ ਕੰਮਾਂ ਦਾ ਬਿਊਰਾ ਸਾਂਝਾ ਕਰਦਿਆਂ ਕਿਹਾ ਕਿ ਸਰਕਾਰ ਨੇ ਆਪਣੇ ਕਾਰਜ-ਕਾਲ ਦੌਰਾਨ ਉਹ ਕੁੱਝ ਕਰ ਦਿਖਾਇਆ ਐ ਜਿਸ ਬਾਰੇ ਵਿਰੋਧੀ ਧਿਰਾਂ ਸੋਚ ਵੀ ਨਹੀਂ ਸੀ ਸਕਦੀਆਂ। ਪਾਰਟੀ ਸੁਪਰੀਮੋ ਨੇ ਸਰਕਾਰ ਦੇ ਕੀਤੇ ਕੰਮਾਂ ਦੀ ਵਿਸਥਾਰਤ ਜਾਣਕਾਰੀ ਸਾਂਝਾ ਕੀਤੀ।

ਇਸ ਤਰ੍ਹਾਂ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਵਿਰੋਧੀਆਂ ਨੂੰ ਕਰਾਰਾਂ ਜਵਾਬ ਦਿੱਤਾ ਐ।  ਵਿਰੋਧੀਆਂ ਦੇ ਧੱਕੇ ਬਾਰੇ ਪਾਏ ਜਾਂ ਰਹੇ ਰੌਲੇ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਧੂਰੀ ਦੇ ਧੂਰਾ ਬਲਾਕ ਸੰਮਤੀ ‘ਚ 9 ਵੋਟਾਂ ‘ਤੇ ਕਾਂਗਰਸ ਜਿੱਤੀ ਹੈ। ਝੁਨੀਰ ਵਿਖੇ ਵੀ ਕਾਂਗਰਸ 30 ਵੋਟਾਂ ‘ਤੇ ਜਿੱਤੀ ਹੈ। ਬਾਕੀ ਜ਼ਿਲ੍ਹਿਆਂ ‘ਚ ਕਾਂਗਰਸ ਕਈ-ਕਈ ਵੋਟਾਂ ਤੋਂ ਜਿੱਤੀ ਹੈ ਅਤੇ ਹੋਰ ਪਾਰਟੀਆਂ ਦੇ ਉਮੀਦਵਾਰ ਵੀ ਜਿੱਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਵਿਰੋਧੀ ਧਿਰਾਂ ਵਲੋਂ ਸਾਡੇ ‘ਤੇ ਲਾਇਆ ਬੈਲਟ ਪੇਪਰ ਵੱਧ ਛਪਾ ਲੈਣ ਦਾ ਇਲਜ਼ਾਮ ਬਿਲਕੁਲ ਝੂਠਾ ਹੈ।

ਸਾਬਕਾ ਮੁੱਖ ਮੰਤਰੀ ਚੰਨੀ ਦੇ ਇਲਜ਼ਾਮਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਉਣ ਦੇ ਅੰਨ੍ਹੇ ਨੂੰ ਹਰਾ ਹਰਾ ਹੀ ਦਿਖਦਾ ਹੁੰਦਾ ਐ। ਉਨ੍ਹਾਂ ਕਿਹਾ ਕਿ ਇਹ ਆਪਣੇ ਸਮੇਂ ਇਹ ਕੁੱਝ ਕਰਦੇ ਰਹੇ ਨੇ, ਇਸ ਕਾਰਨ ਸਾਡੇ ਉਤੇ ਅਜਿਹੇ ਇਲਜਾਮ ਲਾ ਰਹੇ ਨੇ। ਉਨ੍ਹਾਂ ਕਿਹਾ ਕਿ ਅਸਲ ‘ਚ ਵਿਰੋਧੀ ਇਹ ਸਾਰਾ ਕੁੱਝ ਕਰਦੇ ਰਹੇ ਹਨ ਅਤੇ ਇਸ ਲਈ ਉਹ ਸਾਡੇ ‘ਤੇ ਦੋਸ਼ ਲਾਉਂਦੇ ਰਹਿੰਦੇ ਹਨ।

ਉਨ੍ਹਾਂ ਕਿਹਾ ਕਿ ਇਸ ਵਾਰੀ ਪਹਿਲੀ ਵਾਰ ਵੀਡੀਓਗ੍ਰਾਫੀ ਹੋਈ ਹੈ ਅਤੇ ਸਾਰੇ ਚੈਨਲਾਂ ‘ਤੇ ਲਾਈਵ ਚੱਲਿਆ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ‘ਤੇ ਆਮ ਆਦਮੀ ਪਾਰਟੀ ਵੀ ਹਾਰੀ ਹੈ ਪਰ ਕੋਈ ਗੱਲ ਨਹੀਂ, ਸਭ ਨੂੰ ਜਿੱਤਣ ਦਾ ਹੱਕ ਹੈ ਅਤੇ ਉਨ੍ਹਾਂ ਨੇ ਜਿੱਤਣ ਵਾਲੀਆਂ ਪਾਰਟੀਆਂ ਨੂੰ ਵਧਾਈਆਂ ਵੀ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲੋਕਾਂ ਦਾ ਫਤਵਾ ਸਿਰ ਮੱਥੇ ਹੈ ਅਤੇ ਮੈਨੂੰ ਉਮੀਦ ਹੈ ਕਿ ਲੋਕਾਂ ਨੇ ਸਾਰੇ ਨੁਮਾਇੰਦੇ ਸਹੀ ਹੀ ਚੁਣੇ ਹੋਣਗੇ। ਉਨ੍ਹਾਂ ਦੱਸਿਆ ਕਿ ਸਾਡੀ ਪਾਰਟੀ ਦੀਆਂ ਪੇਂਡੂ ਇਲਾਕਿਆਂ ‘ਚ ਕੁੱਲ 70 ਫ਼ੀਸਦੀ ਸੀਟਾਂ ਬਣਦੀਆਂ ਹਨ ਅਤੇ ਅਗਲੀਆਂ ਚੋਣਾਂ ਵੀ ਅਸੀਂ ਵਿਕਾਸ ਦੇ ਮੁੱਦੇ ‘ਤੇ ਹੀ ਲੜਾਂਗੇ। ਉਨ੍ਹਾਂ ਕਿ ਅਸੀਂ ਨਫ਼ਰਤ ਵਾਲੀ ਨਹੀਂ, ਸਗੋਂ ਕੰਮਾਂ ਵਾਲੀ ਰਾਜਨੀਤੀ ਕਰਦੇ ਹਾਂ।

LEAVE A REPLY

Please enter your comment!
Please enter your name here