ਫਰੀਦਕੋਟ ’ਚ ਹੜਤਾਲ ਤੇ ਗਏ ਸਫਾਈ ਸੇਵਕ/ ਤਨਖਾਹ ਸਮੇਂ ਸਿਰ ਨਾ ਦੇਣ ਦਾ ਪ੍ਰਗਟਾਇਆ ਰੋਸ/ ਕੌਂਸਲ ਦਫ਼ਤਰ ਦੇ ਬਾਹਰ ਲਾਇਆ ਧਰਨਾ

0
14

ਫਰੀਦਕੋਟ ਦੇ ਨਗਰ ਕੌਂਸਲ ਅਧੀਨ ਕੰਮ ਕਰ ਰਹੇ ਪੱਕੇ ਅਤੇ ਕੱਚੇ ਸਫਾਈ ਕਰਮਚਾਰੀਆਂ ਵੱਲੋਂ ਅੱਜ ਨਗਰ ਕੌਂਸਲ ਦਫਤਰ ਦੇ ਬਾਹਰ ਧਰਨਾ ਲਗਾ ਕੇ ਹੜਤਾਲ ਸ਼ੁਰੂ ਕਰ ਦਿੱਤੀ ਗਈ। ਇਹ ਕਰਮਚਾਰੀ ਹਰ ਮਹੀਨੇ ਤਨਖਾਹਾਂ ਵਿਚ ਦੇਰੀ ਤੋਂ ਨਾਰਾਜ ਹਨ। ਮੁਲਾਜਮਾਂ ਨੇ ਗੁੱਸਾ ਜਾਹਰ ਕੀਤਾ ਕਿ ਉਨ੍ਹਾਂ ਨੂੰ ਮਹੀਨੇ ਤਨਖਾਹਾਂ ਲਈ ਲੰਮੀ ਉਡੀਕ ਕਰਨੀ ਪੈਂਦੀ ਐ ਜਿਸ ਦੇ ਚਲਦਿਆਂ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਐ, ਜਿਸ ਦੇ ਚਲਦਿਆਂ ਇਹ ਹੜਤਾਲ ਕੀਤੀ ਐ। ਮੁਲਾਜਮਾਂ ਨੇ ਸਮੇਂ ਸਿਰ ਤਨਖਾਹ ਮਿਲਣਾ ਯਕੀਨੀ ਬਣਾਉਣ ਦੀ ਮੰਗ ਕੀਤੀ ਐ।

ਦੱਸ ਦਈਏ ਕਿ ਪਿਛਲੇ ਲੰਬੇ ਸਮੇਂ ਤੋਂ ਹਰ ਮਹੀਨੇ ਤਨਖਾਹ ਸਮੇਂ ਸਿਰ ਨਾ ਮਿਲਣ ਦੇ ਰੋਸ ਵਜੋਂ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਆਪਣਾ ਗੁੱਸਾ ਜਾਹਰ ਕਰਦੇ ਰਹੇ ਹਨ। ਉਹਨਾਂ ਕਹਿਣਾ ਐ ਕਿ ਹਰ ਮਹੀਨੇ ਸਾਨੂੰ ਤਨਖਾਹ ਲੈਣ ਲਈ ਹੜਤਾਲ ਜਾਂ ਧਰਨਾ ਲਗਾਣਾ ਪੈਂਦਾ ਹੈ ਪਰ ਸਰਕਾਰ ਕਦੀ ਵੀ ਕੋਈ ਇਸਦਾ ਪੱਕਾ ਪ੍ਰਬੰਧ ਨਹੀਂ ਕਰਦੀ । ਉਹਨਾਂ ਕਿਹਾ ਕਿ ਸਾਡੇ ਪਰਿਵਾਰਾਂ ਦੇ ਗੁਜਾਰੇ ਇਸੇ ਤਨਖਾਹ ਦੇ ਸਿਰ ਤੇ ਚਲਦੇ ਹਨ, ਇਸ ਲਈ ਅਸੀਂ ਲਗਾਤਾਰ ਅਪੀਲ ਕਰਦੇ ਰਹਿਦੇ ਹਾਂ ਕਿ ਸਾਡੀ ਤਨਖਾਹ ਜਿਹੜੀ ਹਰ ਮਹੀਨੇ ਸਮੇਂ ਸਿਰ ਸਾਡੇ ਖਾਤਿਆਂ ਵਿੱਚ ਪਾਈ ਜਾਵੇ। ਹਾਲਾਂਕਿ ਸਾਡੀਆਂ ਹੋਰ ਵੀ ਕਈ ਮੰਗਾਂ ਹਨ ਪਰ ਸਾਡੀ ਮੁੱਖ ਤੌਰ ਤੇ ਇਸ ਮੰਗ ਦਾ ਹੱਲ ਪੱਕੇ ਤੌਰ ਤੇ ਕੀਤਾ ਜਾਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਕੱਲ ਇਲੈਕਸ਼ਨ ਦੀ ਗਿਣਤੀ ਸਮੇਂ ਅਸੀਂ ਹੜਤਾਲ ਕੀਤੀ ਸੀ ਪਰ ਪ੍ਰਸ਼ਾਸਨ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ 12 ਵਜੇ ਦੇ ਕਰੀਬ ਉਹਨਾਂ ਦੀ ਤਨਖਾਹ ਖਾਤੇ ਵਿੱਚ ਪੈ ਜਾਏਗੀ ਪਰ ਅੱਜ ਦੂਸਰਾ ਦਿਨ ਲੰਘਣ ਦੇ ਬਾਵਜੂਦ ਵੀ ਉਹਨਾਂ ਤੇ ਤਨਖਾਹ ਹਾਲੇ ਤੱਕ ਨਹੀਂ ਮਿਲੀ। ਉਹਨਾਂ ਕਿਹਾ ਕਿ ਜੇਕਰ ਸਮੇ  ਸਿਰ ਸਾਡੀ ਤਨਖਾਹ ਨਹੀਂ ਮਿਲਦੀ ਤਾਂ ਅਸੀਂ ਪੱਕੇ ਤੌਰ ਤੇ ਆਪਣੀ ਹੜਤਾਲ ਸ਼ੁਰੂ ਕਰਕੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਾਂਗੇ ਜਿਹੜੀ ਸਾਡੀ ਹੜਤਾਲ ਪੰਜਾਬ ਪੱਧਰ ਤੇ ਹੋਵੇਗੀ।

LEAVE A REPLY

Please enter your comment!
Please enter your name here