ਮੁਕਤਸਰ ’ਚ ਅਕਾਲੀ ਤੇ ਆਪ ਵਰਕਰਾਂ ਵਿਚਾਲੇ ਝੜਪ/ ਸੀਸੀਟੀਵੀ ਕੈਮਰੇ ’ਚ ਕੈਦ ਹੋਈ ਘਟਨਾ/ ਆਮ ਪਾਰਟੀ ਦੇ ਸਮਰਥਕਾਂ ਦੇ ਵੱਜੀਆਂ ਸੱਟਾਂ

0
10

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਵਧਾਈ ਵਿਖੇ ਅਕਾਲੀ ਦਲ ਤੇ ਆਪ ਵਰਕਰਾਂ ਵਿਚਾਲੇ ਝੜਪ ਹੋਣ ਦੀ ਖਬਰ ਐ। ਆਮ ਆਦਮੀ ਪਾਰਟੀ ਦੇ ਸਰਪੰਚ ਦਾ ਕਹਿਣਾ ਐ ਕਿ ਸਾਡੇ ਪਿੰਡ ਵਿਚ ਅਕਾਲੀ ਉਮੀਦਵਾਰ ਜੇਤੂ ਹੋ ਗਿਆ ਸੀ ਅਤੇ ਸਾਡੇ ਉਮੀਦਵਾਰ ਹਾਰ ਗਏ ਸੀ। ਪਰ ਜਦੋਂ ਅਕਾਲੀ ਉਮੀਦਵਾਰ ਖੁਸ਼ੀ ਮਨ੍ਹਾ ਰਿਹਾ ਸੀ ਤਾਂ ਉਸ ਨੇ ਆਪਣੇ ਸਮਰਥਕਾਂ ਸਮੇਤ ਸਾਡੇ ਘਰਾਂ ਤੇ ਹਮਲਾ ਕਰ ਦਿੱਤਾ, ਜਿਸ ਨਾਲ ਤਿੰਨ ਜਣੇ ਗੰਭੀਰ ਜ਼ਖਮੀ ਹੋ ਗਏ। ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਦੇ ਕੇ ਇਨਸਾਫ ਮੰਗਿਆ ਐ।

ਦੱਸ ਦਈਏ ਕਿ ਸੱਟ ਜਿਆਦਾ ਹੋਣ ਕਾਰਨ ਉਹਨਾਂ ਨੂੰ ਮੁਕਤਸਰ ਦੇ ਨਿੱਜੀ ਹੋਸਪੀਟਲ ਵਿੱਚ ਦਾਖਲ ਕਰਾਇਆ ਗਿਆ ਜਿੱਥੇ ਮੁਕਤਸਰ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਆਪਣੇ ਵਰਕਰਾਂ ਦਾ ਹਸਪਤਾਲ ਦੇ ਵਿੱਚ ਪਤਾ ਲੈਣ ਪਹੁੰਚੇ ਉੱਥੇ ਹੀ ਇਹਨਾਂ ਦਾ ਕਹਿਣਾ ਸੀ ਅਕਾਲੀ ਦਲ ਦੇ ਵਰਕਰਾਂ ਨੇ ਗੁੰਡਾਗਰਦੀ ਕੀਤੀ ਐ, ਜਿਸ ਦੀ ਅਸੀਂ ਦੀ ਨਿੰਦਿਆ ਕਰਦੇ ਹਾਂ। ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਤਾਂ ਪਹਿਲਾਂ ਹੀ ਕਾਫੀ ਸੰਤਾਪ ਹੰਡਾ ਚੁੱਕਿਆ ਐ ਅਤੇ ਅਕਾਲੀ ਦਲ ਹੁਣ ਦੁਬਾਰਾ ਉਸੇ ਤਰ੍ਹਾਂ ਦੇ ਹਾਲਾਤ ਬਣਾਉਣਾ ਚਾਹੁੰਦਾ ਐ। ਉਨ੍ਹਾਂ ਐਸਐਸਪੀ ਜਲਦ ਤੋਂ ਜਲਦ ਕਾਰਵਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here