ਕੈਨੇਡਾ ਪੁਲਿਸ ਦਾ ਗੈਂਗਸਟਰਵਾਦ ਬਾਰੇ ਐਕਸ਼ਨ; 11 ਗੈਂਗਸਟਰਾਂ ਦੀਆਂ ਫੋਟੋਆਂ ਸਮੇਤ ਚਿਤਾਵਨੀ ਜਾਰੀ; ਲੋਕਾਂ ਨੂੰ ਦੂਰੀ ਬਣਾਏ ਰੱਖਣ ਦੀ ਅਪੀਲ

0
12

ਕੈਨੇਡਾ ਪੁਲਿਸ ਨੇ ਗੈਂਗਸਟਰਵਾਦ ਬਾਰੇ ਚਿਤਾਵਨੀ ਜਾਰੀ ਕੀਤੀ ਐ। ਪੁਲਿਸ ਨੇ ਗੈਂਗਸਟਰ ਗਰੁੱਪਾਂ ਨਾਲ ਜੁੜੇ 11 ਜਣਿਆਂ ਦੇ ਨਾਮਾਂ ਦੀ ਸੂਚੀ ਜਾਰੀ ਕਰ ਕੇ ਲੋਕਾਂ ਨੂੰ ਇਨ੍ਹਾਂ ਤੋਂ ਦੂਰੀ ਬਣਾਏ ਰੱਖਣ ਦੀ ਅਪੀਲ ਕੀਤੀ ਐ।  ਇਨ੍ਹਾਂ 11 ਵਿਅਕਤੀਆਂ ਵਿੱਚੋਂ ਨੌਂ ਪੰਜਾਬ ਨਾਲ  ਸਬੰਧਤ ਹਨ। ਬ੍ਰਿਟਿਸ਼ ਕੋਲੰਬੀਆ ਪੁਲਿਸ ਦੇ ਦੱਸਣ ਮੁਤਾਬਕ ਇਹ ਸਾਰੇ ਕਤਲ ਅਤੇ ਗੋਲੀਬਾਰੀ ਵਰਗੀਆਂ ਘਟਨਾਵਾਂ ਨਾਲ ਜੁੜੇ ਹੋਏ ਹਨ। ਕੰਬਾਈਨਡ ਫੋਰੀਜ਼ ਸਪੈਸ਼ਲ ਇਨਫੋਰਸਮੈਂਟ ਯੂਨਿਟ ਦੇ ਅਸਿਸਟੈਂਟ ਕਮਾਂਡਰ ਮੈਨੀ ਮਾਨ ਨੇ ਕਿਹਾ ਕਿ ਇਸ ਗੱਲ ਦੀ ਬਹੁਤ ਵੱਧ ਸੰਭਾਵਨਾ ਹੈ ਕਿ ਕੋਈ ਵਿਰੋਧੀ ਗੈਂਗਸਟਰ ਉਨ੍ਹਾਂ ਨੂੰ ਹਿੰਸਾ ਲਈ ਨਿਸ਼ਾਨਾ ਬਣਾਏਗਾ।
ਪੁਲਸ ਵੱਲੋਂ ਜਾਰੀ ਕੀਤੇ ਗਏ ਪੋਸਟਰ ’ਚ ਸ਼ਕੀਲ ਬਸਰਾ (28), ਅਮਰਪ੍ਰੀਤ ਸਮਰਾ (28), ਜਗਦੀਪ ਚੀਮਾ (30), ਰਵਿੰਦਰ ਸ਼ਰਮਾ (35), ਬਰਿੰਦਰ ਧਾਲੀਵਾਲ (39), ਐਂਡੀ ਸੇਂਟ ਪਿਯਰੇ (40), ਗੁਰਪ੍ਰੀਤ ਧਾਲੀਵਾਲ (35), ਰਿਚਰਡ ਜੋਸਫ਼ ਵ੍ਹਿਟਲਾਕ (40), ਸਮਰੂਪ ਗਿੱਲ (29), ਸੁਮਦਿਸ਼ ਗਿੱਲ (28) ਅਤੇ ਸੁਖਦੀਪ ਪੰਸਲ (33) ਦੇ ਨਾਂ ਸ਼ਾਮਲ ਹਨ। ਕੈਨੇਡਾ ਦੀਆਂ ਮੀਡੀਆ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਖਾਸ ਕਥਿਤ ਅਪਰਾਧੀਆਂ ਤੋਂ ਦੂਰ ਰਹਿਣ ਦੀਆਂ ਅਜਿਹੀਆਂ ਚਿਤਾਵਨੀਆਂ ਪਹਿਲਾਂ ਕਦੇ ਨਹੀਂ ਸੁਣੀਆਂ ਗਈਆਂ ਸਨ ਪਰ ਹਾਲ ਹੀ ਦੇ ਸਾਲਾਂ ’ਚ ਇਨ੍ਹਾਂ ਵਿਚ ਵਾਧਾ ਹੋਇਆ ਹੈ।
ਚਿੰਤਾਵਨੀ ਵਿਚ ਕਿਹਾ ਗਿਆ ਹੈ ਕਿ ਇਹ ਅਪਰਾਧੀ ਲੋਅਰ ਮੇਨਲੈਂਡ ਤੱਕ ਹੀ ਸੀਮਤ ਨਹੀਂ ਹਨ ਬਲਕਿ ਪੂਰੇ ਸੂਬੇ ਵਿੱਚ ਸਰਗਰਮ ਹਨ ਅਤੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਹਨ। ਕੈਨੇਡਾ ਪੁਲਿਸ ਨੇ ਕਿਹਾ ਕਿ ਉਹ ਜਨਤਕ ਸੁਰੱਖਿਆ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ। ਪੁਲਿਸ ਉਨ੍ਹਾਂ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਇਸ ਲਈ ਲੋਕਾਂ ਨੂੰ ਸਾਵਧਾਨੀ ਵਜੋਂ ਇਨ੍ਹਾਂ ਤੋਂ ਇਨ੍ਹਾਂ ਤੋਂ ਦੂਰੀ ਬਣਾਏ ਰੱਖਣ ਲਈ ਕਿਹਾ ਗਿਆ ਐ।

LEAVE A REPLY

Please enter your comment!
Please enter your name here