
ਸੰਗਰੂਰ ਵਿਖੇ ਐਸਕੇਐਮ ਗੈਰ ਰਾਜਨੀਤਕ ਦੀ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਵਿਚ ਪੰਜਾਬ ਭਰ ਤੋਂ ਬਲਾਕ ਤੇ ਜਿਲ੍ਹਾ ਪ੍ਰਧਾਨਾਂ ਨੇ ਹਿੱਸਾ ਲਿਆ। ਮੀਟਿੰਗ ਤੋਂ ਬਾਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਬਿਜਲੀ ਸੋਧ ਬਿੱਲ ਤੇ ਨਵੇਂ ਬੀਜ ਐਕਟ ਖਿਲਾਫ ਲੜਾਈ ਦਾ ਗਰਾਊਂਡ ਤਿਆਰ ਐ ਅਤੇ ਛੇਤੀ ਹੀ ਸਰਕਾਰ ਖਿਲਾਫ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਮਸਲਿਆਂ ਦੇ ਹੱਲ ਲਈ ਸਰਕਾਰੀਆਂ ਜਥੇਬੰਦੀਆਂ ਇਕਜੁਟ ਹਨ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੇ ਤਰੀਕੇ ਵੱਖੋ ਵੱਖਰੇ ਹੋ ਸਕਦੇ ਨੇ ਪਰ ਮਕਸਦ ਇਕ ਹੀ ਐ।
ਉਨ੍ਹਾਂ ਕਿਹਾ ਕਿ ਸਰਕਾਰ ਜੇ ਲੋਕ ਸਭਾ ਸੈਸ਼ਨ ‘ਚ ਬਿੱਲ ਲੈ ਕੇ ਆਈ ਤਾਂ ਮੌਕੇ ‘ਤੇ ਵੱਡਾ ਐਕਸ਼ਨ ਪਲਾਨ ਤਿਆਰ ਐ ਅਤੇ ਕਿਸਾਨ ਜਥੇਬੰਦੀਆਂ ਵੱਡਾ ਸੰਘਰਸ਼ ਵਿੱਡਣ ਦੇਣਗੀਆਂ। ਉਨ੍ਹਾਂ ਕਿਹਾ ਕਿ ਜੇਕਰ ਲੋੜ ਪਈ ਤਾਂ ਸਾਰੇ ਕਿਸਾਨ ਸੰਗਠਨ ਇੱਕ ਮੰਚ ‘ਤੇ ਆਵਾਂਗੇ। ਉਨ੍ਹਾਂ ਕਿਹਾ ਕਿ ਸੰਭੂ–ਖਨੌਰੀ ਮੋਰਚੇ ਤੋਂ ਬਾਅਦ ਐਸਕੇਐਮ ਗੈਰ-ਰਾਜਨੀਤਿਕ ਭਾਵੇਂ ਅਲੱਗ ਪ੍ਰਦਰਸ਼ਨ ਕਰ ਰਹੀ ਐ ਪਰ ਤਾਲਮੇਲ ਨਾਲ ਵੱਡੇ ਐਕਸ਼ਨ ਸੰਭਵ ਹਨ। ਉਨ੍ਹਾਂ ਕਿਹਾ ਕਿ ਜੇਕਰ ਐਮਐਸਪੀ ਗਰੰਟੀ ਕਾਨੂੰਨ ‘ਤੇ ਸਾਰੇ ਸੰਗਠਨ ਇਕੱਠੇ ਹੁੰਦੇ ਤਾਂ ਨਤੀਜੇ ਕੁੱਝ ਹੋਰ ਹੋਣੇ ਸੀ।

